ਉਤਰਾਖੰਡ ਦੇ ਰਿਜ਼ਾਰਟ ਦੀ ਰਿਸ਼ੈਪਨਿਸਟ ਅੰਕਿਤਾ ਭੰਡਾਰੀ ਹੱਤਿਆ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ।ਪੁਲਿਸ ਨੇ ਅੰਕਿਤਾ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।ਪੁਲਿਸ ਨੂੰ ਅੰਕਿਤਾ ਦੀ ਡੈੱਡ ਬਾਡੀ ਚਿਲਾ ਪਾਵਰ ਹਾਊਸ ਦੇ ਕੋਲੋਂ ਬਰਾਮਦ ਹੋਈ।
ਪੁਲਿਸ ਨੇ ਇਸ ਮਾਮਲੇ ‘ਚ ਸਿਆਸੀ ਪਾਰਟੀ ਦੇ ਨੇਤਾ ਦਾ ਪੁੱਤਰ ਪੁਲਕਿਤ ਆਰੀਆ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਸਾਰਿਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।ਪੁਲਕਿਤ ਆਰੀਆ ਹੀ ਉਸ ਰਿਜ਼ਾਰਟ ਦਾ ਮਾਲਕ ਸੀ, ਜਿੱਥੇ ਅੰਕਿਤਾ ਕੰਮ ਕਰਦੀ ਸੀ।ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਰਿਜ਼ਾਰਟ ਸੰਚਾਲਕ ਤੇ ਮੈਨੇਜਰ ਫਰਾਰ ਹੋ ਗਏ ਸੀ।
ਪੌੜੀ ਗੜਵਾਲ ਜ਼ਿਲ੍ਹੇ ਦੇ ਯਮਕੇਸ਼ਵਰ ਵਿਧਾਨ ਸਭਾ ਇਲਾਕੇ ਦੇ ਇੱਕ ਪ੍ਰਾਈਵੇਟ ਰਿਜ਼ਾਰਟ ‘ਚ ਰਿਸ਼ੈਪਨਿਸ਼ਟ ਅੰਕਿਤਾ ਭੰਡਾਰੀ ਦੀ ਹੱਤਿਆ ਕਰ ਦਿੱਤੀ ਗਈ ਹੈ।ਉਸ ਨੂੰ ਪਹਾੜੀ ਤੋਂ ਹੇਠਾਂ ਗੰਗਾ ‘ਚ ਧੱਕਾ ਦੇ ਦਿੱਤਾ ਗਿਆ ਸੀ।19 ਸਾਲ ਦੀ ਅੰਕਿਤਾ ਉਤਰਾਖੰਡ ‘ਚ ਰਿਜ਼ਾਰਟ ਦੀ ਰਿਸੈਪਨਿਸ਼ਟ ਅੰਕਿਤਾ ਭੰਡਾਰੀ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਇਸ ਮਾਮਲੇ ‘ਚ ਹੁਣ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਆਖਿਰ ਅੰਕਿਤਾ ਦੀ ਹੱਤਿਆ ਕਿਉਂ ਤੇ ਕਿਵੇਂ ਹੋਈ?ਉਸ ਦਿਨ ਅੰਕਿਤਾ ਤੇ ਪੁਲਕਿਤ ਦੇ ਵਿਚਾਲੇ ਵਿਵਾਦ ਕਿਉਂ ਹੋਇਆ ਸੀ? ਜਾਣੋ ਕੀ ਸੀ ਪੂਰੀ ਘਟਨਾ?
ਇਨ੍ਹਾਂ ਸਾਰਿਆਂ ਸਵਾਲਾਂ ਦੇ ਜਬਾਵ ਹੁਣ ਪੁਲਿਸ ਨੂੰ ਮਿਲ ਗਏ ਹਨ:
18 ਸਤੰਬਰ ਨੂੰ ਕੀ ਹੋਇਆ ਸੀ : ਪੁਲਿਸ ਨੇ ਘਟਨਾ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਆਈਪੀਸੀ ਦੀ ਧਾਰਾ 302/201/120ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ।ਉਨ੍ਹਾਂ ਨੂੰ 14 ਦਿਨਾਂ ਦੀ ਪੁਲਿਸ ਰਿਮਾਂਡ ‘ਚ ਭੇਜਿਆ ਜਾ ਚੁੱਕਾ ਹੈ।
ਅੰਕਿਤਾ ਦਾ ਪਤਾ ਲਗਾਉਣ ਲਈ ਪੁਲਿਸ ਨੇ ਇਲੈਕਟ੍ਰਾਨਿਕ ਸਰਵਲਾਂਸ ਤੇ ਸੀਸੀਟੀਵੀ ਫੁਟੇਜ਼ ਦਾ ਸਹਾਰਾ ਲਿਆ।18 ਸਤੰਭਰ ਨੂੰ ਅੰਕਿਤਾ ਭੰਡਾਰੀ ਰਿਜ਼ਾਰਟ ਮਾਲਿਕ ਪੁਲਕਿਤ ਆਰੀਆ, ਮੈਨੇਜਰ ਸੌਰਭ ਭਾਸਕਰ ਤੇ ਅੰਕਿਤ ਉਰਫ ਪੁਲਕਿਤ ਗੁਪਤਾ ਦੇ ਨਾਲ ਰਾਤ 8 ਵਜੇ ਰਿਸ਼ੀਕੇਸ਼ ਗਈ।
ਉਥੋਂ ਰਾਤ ਨੌ ਵਜੇ ਵਾਪਸ ਆਏ।ਰਿਜ਼ਾਰਟ ਕਰਮਚਾਰੀਆਂ ਤੋਂ ਪੁੱਛਗਿੱਛ ‘ਚ ਪਤਾ ਲੱਗਾ ਕਿ ਰਾਤ 10.30 ਤੋਂ 11 ਵਜੇ ਦੇ ਵਿਚਾਲੇ ਤਿੰਨ ਦੋਸ਼ੀ ਰਿਜ਼ਾਰਟ ਵਾਪਸ ਆਏ ਸੀ।ਅੰਕਿਤਾ ਉਨ੍ਹਾਂ ਦੇ ਨਾਲ ਨਹੀਂ ਸੀ।
ਦੋਸ਼ੀਆਂ ਨੇ ਦੱਸੀ ਪੂਰੀ ਕਹਾਣੀ
ਪੁਲਿਸ ਨੇ ਭਾਜਪਾ ਨੇਤਾ ਵਿਨੋਦ ਆਰੀਆ ਦੇ 35 ਸਾਲ ਦੇ ਬੇਟੇ ਪੁਲਕਿਤ ਆਰੀਆ, 19 ਸਾਲ ਦੇ ਅੰਕਿਤ ਉਰਫ ਪੁਲਕਿਤ ਗੁਪਤਾ ਤੇ 35 ਸਾਲ ਦੇ ਸੌਰਭ ਭਾਸਕਰ ਨੂੰ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ।ਦੋਸ਼ੀਆਂ ਵਲੋਂ ਪਹਿਲਾਂ ਪੂਰੀ ਝੂਠੀ ਕਹਾਣੀ ਸੁਣਾਈ ਗਈ।
ਇਸ ਤੋਂ ਪੁਲਿਸ ਦੇ ਪੁੱਛਣ ਤੋਂ ਬਾਅਦ ਤਿੰਨਾਂ ਨੇ ਆਪਣਾ ਜੁਰਮ ਸਵੀਕਾਰ ਕਰਦੇ ਹੋਏ ਦੱਸਿਆ ਕਿ 18 ਸਤੰਬਰ ਨੂੰ ਸ਼ਾਮ ਨੂੰ ਪੁਲਕਿਤ ਤੇ ਅੰਕਿਤਾ ਦਾ ਰਿਜ਼ਾਰਟ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।ਉਦੋਂ ਪੁਲਕਿਤ ਨੇ ਕਿਹਾ ਕਿ ਅੰਕਿਤਾ ਗੁੱਸੇ ‘ਚ ਹੈ, ਇਸ ਲੈ ਕੇ ਰਿਸ਼ੀਕੇਸ਼ ਚਲਦੇ ਹਾਂ।ਅਸੀਂ ਵੱਖ ਵੱਖ ਗੱਡੀਆਂ ‘ਚ ਗਏ।
ਅੰਕਿਤਾ ਮੋਟਰਸਾਈਕਲ ਤੇ ਗਈ ਸੀ।ਅਸੀਂ ਬੈਰਾਜ ਹੁੰਦੇ ਹੋਏ ਏਮਜ਼ ਪਹੁੰਚੇ ਵਾਪਸੀ ‘ਚ ਅੰਕਿਤਾ ਨੂੰ ਪੁਲਕਿਤ ਸਕੂਟੀ ‘ਤੇ ਆਇਆ।ਮੈਂ ਤੇ ਅੰਕਿਤ ਇਕੱਠੇ ਆਏ।ਪੁਲਕਿਤ ਅੰਕਿਤਾ ਨੂੰ ਲੈ ਕੇ ਅੱਗੇ ਨਿਕਲ ਗਿਆ।ਅਸੀਂ ਬੈਰਾਜ ਚੌਕੀ ਤੋਂ ਕਰੀਬ 1.5 ਕਿਮੀ ਪਹੁੰਚੇ ਤਾਂ ਪੁਲਕਿਤ ਅੰਧੇਰੇ ‘ਚ ਰੁਕਿਆ ਸੀ। ਅਸੀਂ ਵੀ ਰੁਕ ਗਏ ਉਦੋਂ ਅਸੀਂ ਉਥੇ ਰੁਕ ਸ਼ਰਾਬ ਪੀਤੀ ਤੇ ਮੋਮੋਜ਼ ਖਾਧੇ।
ਜਦੋਂ ਅਸੀਂ ਚੀਲਾ ਰੋਡ ‘ਤੇ ਨਹਿਰ ਦੇ ਕਿਨਾਰੇ ਬੈਠੇ ਸ਼ਰਾਬ ਪੀ ਰਹੇ ਸੀ, ਤਾਂ ਅੰਕਿਤਾ ਤੇ ਪੁਲਕਿਤ ਵਿਚਾਲੇ ਫਿਰ ਝਗੜਾ ਹੋਇਆ।ਅੰਕਿਤਾ ਸਾਨੂੰ ਆਪਣੇ ਦੋਸਤਾਂ ‘ਚ ਬਦਨਾਮ ਕਰਦੀ ਸੀ।ਸਾਡੀਆਂ ਗੱਲਾਂ ਆਪਣੇ ਦੋਸਤਾਂ ਨੂੰ ਦੱਸਦੀ ਸੀ ਅਸੀਂ ਉਸ ਨੂੰ ਕਸਟਮਰ ਨਾਲ ਸਬੰਧ ਬਣਾਉਣ ਲਈ ਕਹਿੰਦੇ ਹਾਂ।
ਪੁਲਕਿਤ ਨੇ ਅੰਕਿਤਾ ਨੂੰ ਕਿਹਾ, ਤੂੰ ਸਾਡੀਆਂ ਗੱਲਾਂ ਆਪਣੇ ਸਾਥੀਆਂ ਨੂੰ ਕਿਉਂ ਦੱਸਦੀ ਹੈ, ਤਾਂ ਉਹ ਗੁੱਸਾ ਹੋ ਗਈ।ਅੰਕਿਤਾ ਦੇ ਨਾਲ ਸਾਡੀ ਝੜਪ ਹੋ ਗਈ।ਅੰਕਿਤਾ ਕਹਿਣ ਲੱਗੀ ਮੈਂ ਤੁਹਾਡੇ ਰਿਜਾਰਟ ਦੀ ਹਕੀਕਤ ਬਿਆਨ ਕਰ ਦਿਆਂਗੀ।ਸਾਰੀਆਂ ਗੱਲਾਂ ਦੱਸ ਦਵਾਂਗੀ ਤੇ ਉਸਨੇ ਪੁਲਕਿਤਾ ਦਾ ਮੋਬਾਇਲ ਨਹਿਰ ‘ਚ ਸੁੱਟ ਦਿੱਤਾ।
ਇਸ ‘ਤੇ ਸਾਨੂੰ ਗੁੱਸਾ ਆ ਗਿਆ।ਸਾਨੂੰ ਨਸ਼ੇ ‘ਚ ਪਤਾ ਨਹੀਂ ਲੱਗਾ ਕਿ ਅਸੀਂ ਕੀ ਕਰ ਰਹੇ ਹਾਂ, ਅੰਕਿਤਾ ਸਾਡੇ ਨਾਲ ਹੱਥੋਪਾਈ ਕਰਨ ਲੱਗੀ ਤਾਂ ਅਸੀਂ ਗੁੱਸੇ ‘ਚ ਉਸਨੂੰ ਧੱਕਾ ਦੇ ਦਿੱਤਾ ੳੇੁਹ ਨਹਿਰ ‘ਚ ਡਿੱਗ ਪਈ।ਇੱਕ ਦੋ ਵਾਰੀ ਪਾਣੀ ਦੇ ਉੱਤੇ ਆ ਕੇ ਉਸਨੂੰ ਰੌਲਾ ਪਾਇਆ ਫਿਰ ਨਹਿਰ ‘ਚ ਡੁੱਬ ਗਈ।