ਹਰਿਆਣਾ ਵਿੱਚ ਮੰਗਲਵਾਰ ਨੂੰ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣੀ। ਅੱਜ ਵਿਧਾਨ ਸਭਾ ਦੇ ਇੱਕ ਦਿਨਾ ਸੈਸ਼ਨ ਵਿੱਚ ਸਰਕਾਰ ਨੇ ਆਪਣਾ ਬਹੁਮਤ ਸਾਬਤ ਕਰ ਦਿੱਤਾ। ਭਰੋਸੇ ਦਾ ਮਤਾ ਜ਼ੁਬਾਨੀ ਵੋਟ ਨਾਲ ਪਾਸ ਹੋਇਆ।
ਨਾਇਬ ਸਿੰਘ ਸੈਣੀ ਸਰਕਾਰ ਨੇ ਸਦਨ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਦਨ ਵਿੱਚ ਭਰੋਸੇ ਦੇ ਵੋਟ ’ਤੇ ਚਰਚਾ ਦੌਰਾਨ ਬੋਲਦੇ ਹੋਏ। ਸੈਣੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਹ ਮੁੱਖ ਮੰਤਰੀ ਵਜੋਂ ਸਦਨ ਵਿੱਚ ਆਏ ਹਨ। ਸੀਐਮ ਨੇ ਕਿਹਾ ਕਿ ਮੈਂ ਮਨੋਹਰ ਲਾਲ ਦੀ ਨਿਗਰਾਨੀ ਵਿੱਚ ਵੱਡਾ ਹੋਇਆ ਹਾਂ।