ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪਰਕਾਸ਼ ਪੁਰਬ ਮੌਕੇ ਇਕ ਸ਼ਾਨਦਾਰ ਉਪਰਾਲਾ ਕੀਤਾ ਗਿਆ ਸੀ ਜਿਸ ਦਾ ਅੱਜ ਵੀ ਜ਼ਰੂਰਤ ਮੰਦ ਫਾਇਦਾ ਚੁੱਕ ਰਹੇ ਹਨ। ਅੱਜ ਤੋਂ 3 ਸਾਲ ਪਹਿਲਾਂ ਜਰੂਰਤ ਮੰਦ ਲੋਕਾਂ ਲਈ ਮੋਦਾ ਖਾਣਾ ਖੋਲਿਆ ਗਿਆ ਸੀ ਜਿਸ ‘ਚ ਮਹਿਜ਼ 13 ਰੁਪਏ ‘ਚ ਜ਼ਰੂਰਤ ਮੰਦ ਲੋਕ ਇਹ ਕਪੜੇ ਖਰੀਦ ਸਕਦੇ ਸੀ ਜੋ ਕਿ ਹਾਲੇ ਤੱਕ ਚੱਲ ਰਿਹਾ ਹੈ। ਸਿਰਫ 13 ਰੁਪਏ ਵਿਚ ਜਰੂਰਤ ਮੰਦ ਲੋਕ ਏਥੋਂ ਗਰਮ ਕੱਪੜੇ ਲਿਜਾ ਕੇ ਫਾਇਦਾ ਚੁੱਕ ਰਹੇ ਹਨ।
ਇਹ ਹੈ ਉਹ ਮੋਦੀ ਖਾਨਾ ਜਿਸਨੂੰ ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੌਰਾਨ ਗੁਰਪ੍ਰੀਤ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਸੀ। ਜਿਸ ਵਿਚ ਹਰ ਤਰਾਂ ਦਾ ਕਪੜਾ, ਕੰਬਲ, ਰਾਜਾਈਂ ਸਿਰਫ 13 ਰੁਪਏ ਵਿਚ ਦਿਤੀਆਂ ਜਾਂਦੀਆਂ ਹਨ। ਜਿਹੜੇ 13 ਰੁਪਏ ਜਰੂਰਤਮੰਦ ਲੋਕਾਂ ਕੋਲੋਂ ਲਾਏ ਜਾਂਦੇ ਹਨ ਹੋ ਪੈਸੇ ਵੀ ਜਰੂਰਤ ਮੰਦ ਲੋਕਾਂ ਨੂੰ ਫ੍ਰੀ ਰਾਸ਼ਨ ਤੇ ਖਰਚ ਕੀਤੇ ਜਾਂਦੇ ਹਨ। ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲਦਾ ਹੈ।
ਅੱਤ ਦੀ ਸਰਦੀ ਦੌਰਾਨ ਗਰਮ ਕੱਪੜੇ ਲੈਣ ਆਈਆਂ ਮਹਿਲਾਵਾਂ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਮੋਦੀ ਖਾਣੇ ਵਿਚੋਂ 13 ਰੁਪਏ ਦੇ ਕਪੜੇ ਲੈ ਕੇ ਫਾਇਦਾ ਚੁੱਕ ਰਹੀਆਂ ਹਨ। ਕਿਉਂਕਿ ਉਹ ਗਰਮ ਕੱਪੜੇ ਬਾਜ਼ਾਰ ਜਾ ਕੇ ਖਰੀਦਣ ‘ਚ ਅਸਮਰਥ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h