22 ਸਤੰਬਰ ਨੂੰ ਸੀਰੀਆ ਦੇ ਨੇੜੇ ਇੱਕ ਜਹਾਜ਼ ਡੁੱਬ ਗਿਆ ਜਿਸ ਵਿੱਚ ਲੇਬਨਾਨ (Lebanon) ਅਤੇ ਸੀਰੀਆ (Syria) ਦੇ ਪ੍ਰਵਾਸੀ ਸਵਾਰ ਸਨ। ਜਹਾਜ਼ ਦੀ ਪਛਾਣ 23 ਸਤੰਬਰ ਨੂੰ ਹੋਈ ਸੀ। ਇਸ ਹਾਦਸੇ ਵਿੱਚ ਲੇਬਨਾਨ ਅਤੇ ਸੀਰੀਆ ਦੇ ਕੁੱਲ 150 ਪ੍ਰਵਾਸੀ ਯਾਤਰੀ ਸਨ। ਇਨ੍ਹਾਂ ‘ਚੋਂ 86 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਸੀਰੀਆ ਦੇ ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਜਹਾਜ਼ ‘ਚ ਉਹ ਸਾਰੇ ਲੋਕ ਸਨ ਜੋ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਵਿਚ ਸ਼ਰਨ ਲੈਣ ਜਾ ਰਹੇ ਸਨ।
ਅਧਿਕਾਰੀਆਂ ਮੁਤਾਬਕ ਜਹਾਜ਼ 20 ਸਤੰਬਰ ਨੂੰ ਲੇਬਨਾਨ ਦੇ ਪੋਰਟ ਤ੍ਰਿਪੋਲੀ ਨੇੜੇ ਮਿਨੇਹ ਤੋਂ ਰਵਾਨਾ ਹੋਇਆ ਸੀ। ਇੱਥੋਂ ਪ੍ਰਵਾਸੀ ਜਹਾਜ਼ ਵਿੱਚ ਸਵਾਰ ਹੋ ਗਏ। ਇਹ ਜਹਾਜ਼ 22 ਸਤੰਬਰ ਨੂੰ ਡੁੱਬ ਗਿਆ ਸੀ। ਇਸ ਵਿੱਚ 86 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਅਤੇ ਕਈ ਲਾਪਤਾ ਹਨ। ਸਾਰਿਆਂ ਦੀ ਭਾਲ ਅਤੇ ਬਚਾਅ ਜਾਰੀ ਹੈ। ਸੀਰੀਆ ਦੇ ਸਿਹਤ ਮੰਤਰਾਲੇ ਮੁਤਾਬਕ ਮਰਨ ਵਾਲਿਆਂ ਦੇ ਰਿਸ਼ਤੇਦਾਰ ਆਪਣੇ ਅਜ਼ੀਜ਼ਾਂ ਦੀ ਪਛਾਣ ਕਰਨ ਲਈ ਸੀਰੀਆ ਆ ਰਹੇ ਹਨ।
ਇਹ ਵੀ ਪੜੋ : ਹੁਣ ਸਮੇਂ ‘ਤੇ ਲੋਨ ਦੀ ਕਿਸ਼ਤ ਨਾ ਦਿੱਤੀ ਤਾਂ ਬੈਂਕ ਕਰੇਗਾ ਘਰ ਦੀ ਨਿਲਾਮੀ! ਪੜ੍ਹੋ ਇਸਦੀ ਪੂਰੀ ਜਾਣਕਾਰੀ…
ਸਾਲ ‘ਚ ਕਿਸ਼ਤੀ ਪਲਟਣ ਦਾ ਦੂਜਾ ਮਾਮਲਾ :ਲੇਬਨਾਨ ਤੋਂ ਕਿਸ਼ਤੀ ਪਲਟਣ ਦਾ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਸ ਸਾਲ ਅਪ੍ਰੈਲ ‘ਚ ਲੇਬਨਾਨ ਤੋਂ ਨਿਕਲਣ ਵਾਲੀ ਕਿਸ਼ਤੀ ‘ਤੇ ਕਈ ਲੋਕ ਸਵਾਰ ਹੋਏ ਸਨ। ਇਸ ਕਾਰਨ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਇਸ ‘ਚ 1 ਬੱਚੇ ਦੀ ਮੌਤ ਹੋ ਗਈ ਅਤੇ 40 ਲੋਕਾਂ ਨੂੰ ਬਚਾ ਲਿਆ ਗਿਆ।
ਗਰੀਬੀ ਕਾਰਨ ਛੱਡਣਾ ਪਿਆ ਲੇਬਨਾਨ : ਪੱਛਮੀ ਏਸ਼ੀਆਈ ਦੇਸ਼ ਲੇਬਨਾਨ ਵਿੱਚ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਉਥੋਂ ਦੀ ਆਰਥਿਕਤਾ ਢਹਿ-ਢੇਰੀ ਹੋ ਗਈ ਹੈ। ਇਸ ਕਾਰਨ ਬਹੁਤ ਸਾਰੇ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਪਿਛਲੇ ਦੋ ਸਾਲਾਂ ਤੋਂ ਆਰਥਿਕ ਸੰਕਟ ਕਾਰਨ ਲੇਬਨਾਨ ਦੀ ਆਰਥਿਕ ਸਥਿਤੀ ਵਿਗੜ ਗਈ ਹੈ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਸਮੁੰਦਰੀ ਰਸਤੇ ਤੋਂ ਯੂਰਪ ਜਾ ਰਹੇ ਹਨ। ਇੰਨਾ ਹੀ ਨਹੀਂ ਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਹਜ਼ਾਰਾਂ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਵੀ ਹਨ।
ਇਹ ਵੀ ਪੜੋ : amazon ਸੇਲ ਚ ਸਿਰਫ 20,000 ਦੇ ਬੱਜਟ ‘ਚ ਮਿਲ ਰਹੇ Samsung, one plus ਤੇ ਹੋਰ ਵੱਡੀਆਂ ਕੰਪਨੀਆਂ ਦੇ ਇਹ ਫੋਨ