ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ’ਤੇਪ੍ਰਤੀਕਿਰਿਆ ਕਰਦਿਆਂ ਕਿਹਾ ਜਿਸ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜਾਸਹਿਯੋਗ ਮੰਗੇਗੀ ਕੇਂਦਰ ਸਰਕਾਰ ਉਹ ਸਹਿਯੋਗ ਦੇਵੇਗੀ ਤੇ ਪ੍ਰੋ. ਚੰਦੂਮਾਜਰਾ ਨੇ ਕਿਹਾਕਿ ਪੰਜਾਬ ਦੇ ਲੋਕ ਪੈਰਾ-ਮਿਲਟਰੀ ਫੋਰਸ ਤਾਇਨਾਤ ਕਰਕੇ ਸੂਬੇ ਨੂੰ ਅਸ਼ਾਂਤ ਕਰਨ ਦੀ ਮੰਗ ਨਹੀਂ ਕਰਦੇ ਸਗੋਂ ਪੰਜਾਬ ਦੇ ਲੋਕ ਸੂਬੇ ਦੇ ਵਿਕਾਸ ਲਈ ਆਰ. ਡੀ. ਐਫ. ਫੰਡ ਦੀ ਮੰਗਕਰਦੇ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਪੈਰਾ-ਮਿਲਟਰੀ ਫੋਰਸ ਭੇਜ ਕੇ ਅਤੇ ਚੱਪੇ-ਚੱਪੇ ’ਤੇ ਫੋਰਸ ਤਾਇਨਾਤ ਕਰਕੇ ਦੇਸ਼ ਹੀ ਨਹੀਂ ਕੁੱਲ ਦੁਨੀਆਂ ਵਿਚ ਇਕ ਅਸ਼ਾਂਤ ਸੂਬਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੋਂ ਸਮੁੱਚੇ ਪੰਜਾਬੀ ਨਾਰਾਜ਼ ਹਨ ਕਿਉਕਿ ਇਸ ਨਾਲ ਪੰਜਾਬ ਦੀ ਵਪਾਰਕ ਅਤੇ ਹਰ ਤਰ੍ਹਾਂ ਦੀ ਤਰੱਕੀ ਵਿਚ ਵੱਡੇ ਅੜਿੱਕੇ ਖੜ੍ਹੇ ਹੋਣਗੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਸਹਿਯੋਗ ਮੰਗਿਆ ਅਤੇ ਅਮਿਤ ਸ਼ਾਹ ਵਲੋਂ ਜਿਹੜਾ ਸਹਿਯੋਗ ਦਿੱਤਾ ਗਿਆ ਉਹ ਸਹਿਯੋਗ ਦੀ ਮੰਗ ਪੰਜਾਬ ਦੇ ਲੋਕਾਂ
ਨੇ ਕਦੇ ਵੀ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਸੀ. ਆਰ. ਪੀ. ਐਫ. ਤਾਂ ਦੂਰ ਦੀ ਗੱਲ ਇਕ ਆਮ ਪੰਜਾਬੀ ਬੀ. ਐਸ. ਐਫ. ਦੇ 50 ਕਿਲੋਮੀਟਰ ਦੇ ਦਾਖਲੇ ਨੂੰ ਆਪਣੇ ਸੂਬੇ ਦੇ ਅਧਿਕਾਰ
ਖੇਤਰ ਵਿਚ ਇਕ ਵੱਡੀ ਦਖਲਅੰਦਾਜ਼ੀ ਦੇ ਰੂਪ ਵਿਚ ਦੇਖ ਰਹੇ ਹਨ ਤਾਂ ਫਿਰ ਹੁਣ ਪੰਜਾਬੀ ਵੱਡਾ ਖਰਚਾ ਝੱਲ ਕੇ ਸੀ. ਆਰ. ਪੀ. ਐਫ. ਦੇ ਹਵਾਲੇ ਪੰਜਾਬ ਨੂੰ ਕਰਨ ਦੀ ਕਿਵੇਂ ਮੰਗ ਕਰ ਸਕਦੇ ਹਨ। ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੂੰ ਇਹ ਸਹਿਯੋਗ ਜਿਸ ਕੰਮ ਲਈ ਮੰਗਣਾ ਚਾਹੀਦਾ ਸੀ ਉਸ ਕੰਮ ਲਈ ਨਹੀਂ ਮੰਗਿਆ। ਪੰਜਾਬ ਦੇ ਲੋਕ ਕੇਂਦਰ ਤੋਂ ਇਹ ਸਹਿਯੋਗ ਚਾਹੁੰਦੇ ਹਨ ਕਿ ਪੰਜਾਬ ਦੀ ਤਰੱਕੀ ਲਈ ਰੋਕੇ ਗਏ ਆਰ. ਡੀ. ਐਫ. ਦਾ ਬਣਦਾ ਫੰਡ ਤੁਰੰਤ ਪੰਜਾਬ ਨੂੰ ਦਿੱਤਾ ਜਾਵੇ। ਅੱਜ ਪੰਜਾਬ ਦੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਆਈਆਂ ਗ੍ਰਾਂਟਾਂ ਵਾਪਸ ਲੈ ਰਹੀ ਹੈ, ਸੜਕਾਂ ਟੁੱਟੀਆਂ ਪਈਆਂ ਹਨ, ਮੁਲਾਜਮਾਂ ਨੂੰ ਤਨਖਾਹਾਂ ਤੱਕ ਨਹੀਂ ਮਿਲ ਰਹੀਆਂ ਤੇ ਅਜਿਹੇ ਸਮੇਂ ਕੇਂਦਰ ਤੋਂ ਰੋਕੇ ਗਏ ਫੰਡਾਂ ਨੂੰ ਤੁਰੰਤ ਜਾਰੀ ਕਰਨ ਦਾ ਸਹਿਯੋਗ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੇਂਦਰ ਵਲੋਂ ਬੀ. ਬੀ. ਐਮ. ਬੀ. ਦੀ ਖੋਹੀ ਗਈ ਸਥਾਈ ਮੈਂਬਰਸ਼ਿਪ ਵਾਪਸ ਚਾਹੁੰਦੇ ਹਨ, ਚੰਡੀਗਡ੍ਹ ਵਿਖੇ ਤਾਇਨਾਤ ਮੁਲਾਜਮਾਂ ਦਾ ਯੂ. ਟੀ. ਕੇਡਰ ਬਣਾ ਕੇ ਇਕ ਸਾਜਿਸ਼ ਤਹਿਤ ਪੰਜਾਬ ਦੀ ਰਾਜਧਾਨੀ ਨੂੰ ਹੜੱਪਣ ਦੀ ਕੋਸ਼ਿਸ਼ ਤੇ ਸਪੱਸ਼ਟੀ ਕਰਨ ਚਾਹੁੰਦਾ ਹੈ ਤੇ ਆਪਣੀ ਰਾਜਧਾਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ
ਉਸਦਾ ਪਾਣੀ ਉਸ ਤੋਂ ਨਾ ਖੋਹਿਆ ਜਾਵੇ। ਪੰਜਾਬ ਜਿਥੇ ਆਪਣੇ ਪਾਣੀ ਦੀ ਰਾਖੀ ਚਾਹੁੰਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਜਿਸਤਰ੍ਹਾਂ ਪੰਜਾਬ ਤੇ ਪੰਜਾਬੀਆਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਠੀਕ ਨਹੀਂ ਹੈ। ਪੰਜਾਬ ਦੇ ਲੋਕ ਆਪਸੀ ਭਾਈਚਾਰੇ ਤੇ ਅਮਨ ਅਮਾਨ ਨਾਲ ਰਹਿਣਾ ਚਾਹੁੰਦੇ ਹਨ ਪਰ ਕੇਂਦਰ ਤੇ ਪੰਜਾਬ ਸਰਕਾਰ ਲੋਕ ਅਧਿਕਾਰ ਦੀ ਮੰਗ ਨਾ ਕਰਨ ਇਸ ਤੋਂ ਧਿਆਨ ਹਟਾਉਣ ਲਈ ਇਸ ਤਰ੍ਹਾਂ ਦਾ ਵਾਤਾਵਰਣ ਸਿਰਜ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h