ਯੂਨੀਅਨ ਬਜਟ 2025 ਜਿਵੇਂ ਜਿਵੇਂ ਨਜਦੀਕ ਆ ਰਿਹਾ ਹੈ ਤਾਂ ਕੇਂਦਰ ਦੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਕਾਰੀਆਂ ਦੀਆਂ ਉਮੀਦਾਂ ਵੱਧ ਦੀਆਂ ਨਜਰ ਆ ਰਹੀਆਂ ਹਨ। ਦੱਸ ਦੇਈਏ ਕਿ ਕੇਂਦਰ ਦੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਕਾਰੀ 8ਵਾਂ ਵੇਤਨ ਯੋਗ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਕਾਫੀ ਉਮੀਦਾਂ ਲਗਾ ਕੇ ਬੈਠੇ ਹਨ। ਉਮੀਦ ਹੈ ਕਿ ਇਸ ਵਾਰ ਦੇ ਯੂਨੀਅਨ ਬਜਟ 2025 ਵਿੱਚ ਕਰਮਚਾਰੀਆਂ ਦੀ ਮੰਗਾਂ ਦੀ ਸੁਣਵਾਈ ਹੋਵੇਗੀ।
ਦੱਸ ਦੇਈਏ ਕਿ ਯੂਨੀਅਨ ਬਜਟ 2025-2026 1ਫਰਵਰੀ 2025 ਨੂੰ ਕੇਂਦਰ ਵਿੱਤ ਮੰਤਰੀ ਨਿਰਮਲ ਸੀਤਾਰਮਨ ਵੱਲੋਂ ਪੇਸ਼ ਕੀਤਾ ਜਾਏਗਾ। ਹਰ ਸਾਲ ਬਜਟ ਤੋਂ ਪਹਿਲਾ ਕੇਂਦਰ ਵਿੱਤ ਮੰਤਰਾਲੇ ਵੱਲੋਂ ਅਲੱਗ ਅਲੱਗ ਸਮੂਹਾਂ ਅਤੇ ਪ੍ਰਾਈਵੇਟ ਸੈਕਟਰਾਂ ਤੋਂ ਮੰਗਾਂ ਅਤੇ ਸੁਝਾਅ ਲਏ ਜਾਂਦੇ ਹਨ। ਇਹ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸੇਕ੍ਟਰ ‘ਚ ਕੰਮ ਕਰ ਰਹੇ ਲੱਖਾਂ ਕਰੋੜਾਂ ਕਰਕਮਚਾਰੀਆਂ ਦੀ ਪ੍ਰਤੀਨਿਧਤਾ ਕਰਦੇ ਹਨ।
ਹਾਲ ਹੀ ਵਿੱਚ ਟ੍ਰੇਡ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਕੇਂਦਰ ਵਿੱਤ ਮੰਤਰੀ ਨਿਰਮਲ ਸਿਤਾਰਮਨ ਨਾਲ ਮੁਲਾਕਾਤ ਕੀਤੀ ਸੀ। ਜਿਸ ਵਿੱਚ ਉਹਨਾਂ ਨੇ ਆਪਣੀਆਂ ਕਈ ਮੰਗਾਂ ਤੇ ਜ਼ੋਰ ਦਿੱਤਾ ਸੀ।
ਇਸ ਦੇ ਨਾਲ ਹੀ ਉਮੀਦ ਹੈ ਕਿ ਇਸ ਵਾਰ ਦਾ ਬਜਟ ਸੈਸ਼ਨ ਔਰਤਾਂ ਲਈ ਵੀ ਕੁਝ ਨਵੀਆਂ ਸਹੂਲਤਾਂ ਲੈਕੇ ਆਏਗਾ। ਪਿਛਲੇ ਸਾਲਾਂ ਵਿੱਚ ਮਹਿਲਾ-ਕੇਂਦ੍ਰਿਤ ਯੋਜਨਾਵਾਂ ਕੇਂਦਰ ਵਿੱਚ ਹੋਣ ਦੇ ਨਾਲ, ਇਹ ਵੇਖਣਾ ਬਾਕੀ ਹੈ ਕਿ ਕੀ ਇਹ ਰੁਝਾਨ 2024 ਵਿੱਚ ਭਾਰਤ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੂੰ ਆਕਾਰ ਦੇਣ ਵਿੱਚ ਔਰਤਾਂ ਦੀ ਮਹੱਤਵਪੂਰਨ ਭਾਗੀਦਾਰੀ ਦੇ ਮੱਦੇਨਜ਼ਰ ਜਾਰੀ ਰਹੇਗਾ।