Lottery Winner: ਜੇ ਕਿਸਮਤ ਚੰਗੀ ਹੋਵੇ ਤਾਂ ਇਨਸਾਨ ਦੀ ਜ਼ਿੰਦਗੀ ਕਿਸੇ ਵੀ ਸਮੇਂ ਪਲਟ ਸਕਦੀ ਹੈ। ਅਜਿਹਾ ਹੀ ਇੱਕ ਵਿਅਕਤੀ ਨਾਲ ਦੇਖਣ ਨੂੰ ਮਿਲਿਆ। ਉਸ ਨੇ ਪਹਿਲਾਂ 2 ਲਾਟਰੀ ਟਿਕਟਾਂ ਖਰੀਦੀਆਂ ਹੋਈਆਂ ਸਨ, ਜਿਸ ਨੂੰ ਉਹ ਭੁੱਲ ਗਿਆ ਸੀ । ਇਸ ਕਾਰਨ ਉਸ ਨੇ ਦੁਕਾਨ ਤੇ ਜਾ ਕੇ ਇਕ ਹੋਰ ਲਾਟਰੀ ਦੀ ਟਿਕਟ ਖਰੀਦੀ।
ਇਨ੍ਹਾਂ ਸਾਰੀਆਂ ਲਾਟਰੀ ਟਿਕਟਾਂ ਨੇ ਉਸ ਦੀ ਕਿਸਮਤ ਨੂੰ ਚਮਕਾਇਆ। ਵਿਅਕਤੀ ਨੇ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਏਨਾ ਲਾਟਰੀਆਂ ਚੋ ਜਿੱਤ ਲਈ । ਕਿਸਮਤ ਦਾ ਇਹ 67 ਸਾਲਾ ਵਿਅਕਤੀ ਟਾਊਸਨ, ਮੈਰੀਲੈਂਡ (ਅਮਰੀਕਾ) ਦਾ ਰਹਿਣ ਵਾਲਾ ਹੈ। ਉਸਨੇ ਇਕੋ ਜਹੀਆਂ ਤਿੰਨ ਟਿਕਟਾਂ ਖਰੀਦੀਆਂ ਸਨ। ਉਸ ਦੀ ਪਤਨੀ ਨੂੰ ਵੀ ਪਤਾ ਨਹੀਂ ਸੀ ਕਿ ਪਤੀ ਨੇ ਅਜਿਹਾ ਕੀਤਾ ਹੈ।
ਪਹਿਲਾਂ ਹੀ ਲਾਟਰੀ ਜਿੱਤ ਚੁੱਕਾ ਸੀ
ਵਿਅਕਤੀ ਨੇ ਤਿੰਨੋਂ ਟਿਕਟਾਂ ਲਈ 5-1-3-5-9 ਨੰਬਰਾਂ ਦੀ ਵਰਤੋਂ ਕੀਤੀ। ਪਰ, ਇਨ੍ਹਾਂ ਟਿਕਟਾਂ ਨੇ ਇਸ ਵਿਅਕਤੀ ਦੀ ਕਿਸਮਤ ਨੂੰ ਪਲਟ ਦਿੱਤਾ। ਤਿੰਨੋਂ ਟਿਕਟਾਂ ਤੋਂ ਵਿਅਕਤੀ ਨੇ 1 ਕਰੋੜ 22 ਲੱਖ ਤੋਂ ਵੱਧ ਦੀ ਕਮਾਈ ਆਪਣੇ ਨਾਂ ਕਰ ਲਈ ਹੈ। ਵੈਸੇ ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਵਿਅਕਤੀ ਦੀ ਕਿਸਮਤ ਲਾਟਰੀ ਤੋਂ ਖੁੱਲ੍ਹੀ ਹੋਵੇ। ਵਿਅਕਤੀ ਨੇ ਦੱਸਿਆ ਕਿ ਇਕ ਵਾਰ ਉਸ ਨੇ ਸਾਲ 1979 ‘ਚ ਆਪਣੀ ਬੇਟੀ ਦੇ ਜਨਮ ‘ਤੇ ਸੱਟਾ ਲਗਾਇਆ ਸੀ।
ਪਰ, ਲਾਟਰੀ ਦੀ ਟਿਕਟ ਦੇਣ ਵਾਲੇ ਵਿਅਕਤੀ ਨੇ ਉਸ ਨੂੰ ਗਲਤੀ ਨਾਲ 1997 ਦਾ ਨੰਬਰ ਦੇ ਦਿੱਤਾ। ਇਸ ਨੰਬਰ ਨੇ ਉਸ ਨੂੰ ਜੇਤੂ ਬਣਾ ਦਿੱਤਾ। ਲਾਟਰੀ ਜਿੱਤਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਜੋ ਵੀ ਰਕਮ ਜਿੱਤੇਗਾ, ਉਹ ਅੱਧੀ-ਅੱਧੀ ਕਰ ਆਪਣੀਆਂ ਦੋ ਧੀਆਂ ਵਿੱਚ ਵੰਡ ਦੇਵੇਗਾ।
ਹੋਰ ਪੜ੍ਹੋ: Health Tips: ਜੇਕਰ ਤੁਸੀਂ ਵੀ ਹੋ ਅੱਖਾਂ ਦੀ ਥਕਾਵਟ ਤੋਂ ਪਰੇਸ਼ਾਨ ? ਤਾਂ ਅਜ਼ਮਾਓ ਇਹ ਘਰੇਲੂ ਨੁਸਖੇ
ਇੱਕੋ ਪਰਿਵਾਰ ਦੇ 3 ਲੋਕਾਂ ਨੇ 41-41 ਲੱਖ ਜਿੱਤੇ
ਹਾਲ ਹੀ ‘ਚ ਅਮਰੀਕਾ ਦੇ ਮੈਰੀਲੈਂਡ ‘ਚ ਰਹਿਣ ਵਾਲੇ ਇਕ ਪਰਿਵਾਰ ਦੇ 3 ਮੈਂਬਰਾਂ ਨੇ ਲਾਟਰੀ ਡਰਾਅ ‘ਚ ਇਕ ਹੀ ਨੰਬਰ ‘ਤੇ ਸੱਟਾ ਲਗਾਇਆ, ਜਿਸ ਤੋਂ ਬਾਅਦ ਹਰੇਕ ਮੈਂਬਰ ਨੇ 41 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਇਸ ਸਬੰਧੀ ਮੈਰੀਲੈਂਡ ਲਾਟਰੀ ਨੇ ਦੱਸਿਆ ਕਿ ਹੈਂਪਸਟੇਡ ਵਿੱਚ ਰਹਿਣ ਵਾਲੇ ਇੱਕ 61 ਸਾਲਾ ਵਿਅਕਤੀ ਨੇ 13 ਅਕਤੂਬਰ ਨੂੰ 80 ਰੁਪਏ ਵਿੱਚ ਲਾਟਰੀ ਦੀ ਟਿਕਟ ਖਰੀਦੀ ਸੀ।
ਇਸ ਦੇ ਨਾਲ ਹੀ ਇਸ ਵਿਅਕਤੀ ਦੀ 28 ਸਾਲਾ ਧੀ, 31 ਸਾਲਾ ਪੁੱਤਰ ਨੇ ਵੀ ਪਿਤਾ ਵਾਂਗ ਹੀ ਲਾਟਰੀ ਡਰਾਅ ਲਈ ਟਿਕਟ ਖਰੀਦੀ। ਧੀ-ਪੁੱਤਰ ਨੇ ਉਸੇ ਸਟੋਰ ਤੋਂ ਟਿਕਟ ਲਈ, ਜਿੱਥੋਂ ਪਿਤਾ ਨੇ ਇਹ ਟਿਕਟ ਖਰੀਦੀ ਸੀ। ਪਿਤਾ, ਧੀ ਅਤੇ ਪੁੱਤਰ ਨੇ 5-3-8-3-4 ਨੰਬਰ ‘ਤੇ ਸੱਟਾ ਲਗਾਇਆ। ਤਿੰਨਾਂ ਦੀ ਕਿਸਮਤ ਬੁਲੰਦ ਰਹੀ ਅਤੇ ਸਾਰਿਆਂ ਨੇ 41 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ।