Japan Airlines plane in flames on Runway: ਜਾਪਾਨ ਵਿੱਚ ਲੈਂਡਿੰਗ ਦੌਰਾਨ ਇੱਕ ਜਹਾਜ਼ ਨੂੰ ਅੱਗ ਲੱਗ ਗਈ। ਇਹ ਘਟਨਾ ਟੋਕੀਓ ਏਅਰਪੋਰਟ ‘ਤੇ ਵਾਪਰੀ। ਇਸ ਹਾਦਸੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ, ਜਾਪਾਨੀ ਨਿਊਜ਼ ਏਜੰਸੀ NHK ਨੇ ਹਾਦਸੇ ਬਾਰੇ ਵੱਡੀ ਜਾਣਕਾਰੀ ਦਿੱਤੀ ਹੈ। NHK ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਦੇ ਲੈਂਡਿੰਗ ਤੋਂ ਬਾਅਦ ਦੂਜੇ ਜਹਾਜ਼ ਨਾਲ ਟਕਰਾਉਣ ਕਾਰਨ ਅੱਗ ਲੱਗਣ ਦਾ ਸ਼ੱਕ ਹੈ।
ਕਈ ਵਿਦੇਸ਼ੀ ਮੀਡੀਆ ਨੇ ਇਸ ਘਟਨਾ ਦੀ ਫੁਟੇਜ ਜਾਰੀ ਕੀਤੀ ਹੈ। ਇਸ ‘ਚ ਜਹਾਜ਼ ਦੀ ਖਿੜਕੀ ਸਾਫ ਹੈ ਅਤੇ ਇਸ ਦੇ ਹੇਠਾਂ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਜਾ ਸਕਦੀਆਂ ਹਨ। ਜਾਪਾਨੀ ਮੀਡੀਆ ਮੁਤਾਬਕ ਅੱਗ ਲੱਗਣ ਵਾਲੀ ਫਲਾਈਟ ਦਾ ਨੰਬਰ JAL 516 ਸੀ ਅਤੇ ਇਸ ਫਲਾਈਟ ਨੇ ਹੋਕਾਈਡੋ ਤੋਂ ਉਡਾਣ ਭਰੀ ਸੀ। ਜਾਪਾਨ ਏਅਰਲਾਈਨਜ਼ ਦੀ ਫਲਾਈਟ 516 ਨੇ ਨਿਊ ਚਿਟੋਸ ਹਵਾਈ ਅੱਡੇ ਤੋਂ 16:00 ਜਾਪਾਨੀ ਸਥਾਨਕ ਸਮੇਂ ‘ਤੇ ਰਵਾਨਾ ਕੀਤੀ ਅਤੇ 17:40 ‘ਤੇ ਹਨੇਡਾ ਵਿੱਚ ਉਤਰਨਾ ਸੀ।
Japan Airlines plane crash-lands in Haneda Airport carrying 367 passengers managed to escaped the burning plane.#Japan #JapanAirlines #HanedaAirport #crashland pic.twitter.com/qlpFfEzekw
— The Asian Affairs (@TheAsianAffairs) January 3, 2024
ਇਸ ਘਟਨਾ ਦੀ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਫਾਇਰ ਬ੍ਰਿਗੇਡ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ।
ਇਸ ਦੌਰਾਨ ਜਾਪਾਨ ਟਾਈਮਜ਼ ਮੁਤਾਬਕ ਕੁੱਲ 367 ਲੋਕਾਂ ਨੂੰ ਫਲਾਈਟ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਸਥਿਤੀ ਕਾਬੂ ਹੇਠ ਹੈ। ਇਸ ਦੇ ਨਾਲ ਹੀ ਜਾਪਾਨ ਕੋਸਟ ਗਾਰਡ ਨੇ ਕਿਹਾ ਹੈ ਕਿ ਜਿਸ ਜਹਾਜ਼ ਨਾਲ JAL 516 ਦੀ ਟੱਕਰ ਹੋਈ ਸੀ ਉਸ ਦੇ ਪੰਜ ਕਰੂ ਮੈਂਬਰ ਲਾਪਤਾ ਹਨ, ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।