Pathaan’s Song Jhoome Jo Pathaan: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫਿਲਮ ‘ਪਠਾਨ’ ਨੂੰ ਲੈ ਕੇ ਲਾਈਮਲਾਈਟ ‘ਚ ਹਨ।

ਹਾਲ ਹੀ ‘ਚ ਫਿਲਮ ਦਾ ਗਾਣਾ ‘ਬੇਸ਼ਰਮ ਰੰਗ’ ਰਿਲੀਜ਼ ਹੋਇਆ। ਜਿਸ ‘ਚ ਐਕਟਰਸ ਦੀਪਿਕਾ ਪਾਦੁਕੋਣ ਦੀ ਡਰੈੱਸ ਕਰਕੇ ਲੋਕ ਗੁੱਸੇ ‘ਚ ਹਨ ਅਤੇ ਇਸ ‘ਚ ਦੀਪਿਕਾ ਦਾ ਬਿਕਨੀ ਲੁੱਕ ਨੂੰ ਲੈ ਕੇ ਹੰਗਾਮਾ ਕਰ ਰਹੇ ਹਨ।

ਉਦੋਂ ਤੋਂ ਹੀ ਸੋਸ਼ਲ ਮੀਡੀਆ ‘ਤੇ ਫਿਲਮ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਹੁਣ ਸ਼ਾਹਰੁਖ ਖ਼ਾਨ ਦੀ ਫਿਲਮ ਦੇ ਦੂਜੇ ਗਾਣੇ ਦਾ ਪੋਸਟਰ ਸਾਹਮਣੇ ਆਇਆ ਹੈ। ਜੋ ਕਿ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਛਾ ਗਿਆ ਹੈ।

ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਦੀ ਫਿਲਮ ਪਠਾਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਚੱਲ ਰਹੀ ਹੈ। ਇਸ ਦੌਰਾਨ ਹੁਣ ਫਿਲਮ ਪਠਾਨ ਦੇ ਦੂਜੇ ਗੀਤ ‘ਝੂਮ ਜੋ ਪਠਾਨ’ ਦਾ ਪੋਸਟਰ ਸਾਹਮਣੇ ਆਇਆ ਹੈ।

ਇਸ ਪੋਸਟਰ ‘ਚ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਇਕੱਠੇ ਨਜ਼ਰ ਆ ਰਹੇ ਹਨ। ਜਿੱਥੇ ਸ਼ਾਹਰੁਖ ਖ਼ਾਨ ਆਪਣੀ ਕਮੀਜ਼ ਦੇ ਬਟਨਾਂ ਖੋਲ੍ਹ ਕੇ ਖੜ੍ਹੇ ਦਿਖਾਈ ਦੇ ਰਹੇ ਹਨ, ਦੀਪਿਕਾ ਪਾਦੂਕੋਣ ਇੱਕ ਛੋਟੀ ਡ੍ਰੈੱਸ ਵਿੱਚ ਆਪਣੀਆਂ ਟੋਨਡ ਲੱਤਾਂ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ।

ਫਿਲਮ ਦੇ ਗੀਤ ਦੇ ਇਸ ਪੋਸਟਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਸ਼ੇਅਰ ਕਰ ਰਹੇ ਹਨ।

ਸ਼ਾਹਰੁਖ ਖ਼ਾਨ ਦੀ ਫਿਲਮ ਪਠਾਨ ਦਾ ਇਹ ਗਾਣਾ ਦੋ ਦਿਨ ਬਾਅਦ ਯਾਨੀ 22 ਦਸੰਬਰ 2022 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਦੇਖਣ ਤੋਂ ਬਾਅਦ ਹੁਣ ਫੈਨਸ ਦੂਜੇ ਗਾਣੇ ‘ਝੂਮ ਜੋ ਪਠਾਨ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
