14 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ‘ਚ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੀਡੀਆ ਦੀਆਂ ਕੁਝ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ। ਪਾਵਰਕਾਮ ਅਧਿਕਾਰੀ ਜਾਂ ਕਰਮਚਾਰੀਆਂ ਵੱਲੋਂ ਬਹੁਤ ਹੀ ਗ਼ੈਰ-ਜ਼ਿੰਮੇਵਾਰੀ ਨਾਲ ਬਿਆਨ ਦਿੱਤੇ ਗਏ ਹਨ ਜਿਸ ਨਾਲ ਪੰਜਾਬ ਸਰਕਾਰ ਤੇ ਮਹਿਕਮੇ ਦਾ ਅਕਸ ਖ਼ਰਾਬ ਹੋ ਰਿਹਾ ਹੈ।
ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਡੀਆ ਵਿਚ ਵਰਤੀ ਜਾ ਰਹੀ ਸ਼ਬਦਾਵਲੀ ਤੇ ਬਿਆਨਬਾਜ਼ੀ ਬਿਜਲੀ ਮੰਤਰੀ ਪਰੇਸ਼ਾਨ ਚੱਲ ਰਹੇ ਹਨ ਜਿਸ ਦੇ ਚੱਲਦਿਆਂ ਹੁਣ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਮੀਡੀਆ ਨਾਲ ਗੱਲਬਾਤ ਦੀਆਂ ਖਾਸ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।
ਬਿਜਲੀ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪੀਐੱਸਪੀਸੀਐੱਲ ਦੇ ਸਮੂਹ ਇੰਜੀਨੀਅਰ ਤੇ ਸਾਰੇ ਵਿਭਾਗਾਂ ਦੇ ਮੁਖੀ ਇਸ ਮਾਮਲੇ ’ਤੇ ਵਿਸ਼ੇਸ਼ ਧਿਆਨ ਦੇਣਗੇ। ਪੂਰੀ ਜਾਂਚ ਤੋਂ ਬਾਅਦ ਸਰਕਾਰ ਤੇ ਮਹਿਕਮੇ ਦੇ ਅਕਸ ਨੂੰ ਠੇਸ ਪਹੁੰਚਾਉਣ ਵਾਲੇ ਅਧਿਕਾਰੀ ਤੇ ਕਰਮਚਾਰੀ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਪੀਐੱਸਪੀਸੀਐੱਲ ਵੱਲੋਂ ਜਾਰੀ ਬਿਆਨ ‘ਚ ਖਾਸ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਹਰ ਵਿਸ਼ੇ ’ਤੇ ਕਿਸੇ ਵੀ ਸਮੇਂ ਮੀਡੀਆ ਨਾਲ ਗੱਲ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਮਹਿਕਮੇ ਦੇ ਡਾਇਰੈਕਟਰ ਪਟਿਆਲਾ ਤੋਂ ਬਾਹਰ ਆਪਣੇ ਫੀਲਡ ਦੇ ਦੌਰੇ ਸਮੇਂ ਆਪਣੇ ਅਧੀਨ ਪੈਂਦੇ ਕਾਰਜ ਖੇਤਰ ਸਬੰਧੀ ਸੀਐੱਮਡੀ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਨਗੇ।
ਜਨਰਲ ਮੈਨੇਜਰ, ਮੁੱਖ ਇੰਜੀਨੀਅਰ ਜਾਂ ਵਿਭਾਗ ਮੁਖੀ ਪੀਐੱਸਪੀਸੀਐੱਲ ਦੀ ਉਸਾਰੂ ਪਬਲੀਸਿਟੀ ਬਾਰੇ ਡਾਇਰੈਕਟਰ ਪ੍ਰਬੰਧਕੀ ਨੂੰ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਬਿਜਲੀ ਕੱਟ ਤੇ ਮੁਰੰਮਤ ਦੇ ਕੰਮਾਂ ਬਾਰੇ ਮੀਡੀਆ ਨੂੰ ਸਿੱਧੀ ਜਾਣਕਾਰੀ ਦੇ ਸਕਣਗੇ। ਪੀਐੱਸਪੀਸੀਐੱਲ ਦੀਆਂ ਨੀਤੀਆਂ ਤੇ ਫ਼ੈਸਲਿਆਂ ਬਾਰੇ ਨਹੀਂ ਦੱਸਣਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h