Tamato Price: ਇੱਕ ਪਾਸੇ ਜਿੱਥੇ ਟਮਾਟਰਾਂ ਦੇ ਭਾਅ ਵਧਣ ਕਾਰਨ ਜੇਬ ਢਿੱਲੀ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਪੁਣੇ ਦੇ ਇੱਕ ਕਿਸਾਨ ਦੀ ਤਾਂ ਜਿਵੇਂ ਲਾਟਰੀ ਨਿਕਲ ਗਈ ਹੋਵੇ । ਪੁਣੇ ਦੇ ਨਾਰਾਇਣਗੰਜ ਵਿੱਚ ਰਹਿਣ ਵਾਲੇ ਕਿਸਾਨ ਤੁਕਾਰਾਮ ਭਾਗੋਜੀ ਨੇ ਇੱਕ ਮਹੀਨੇ ਵਿੱਚ 13,000 ਕ੍ਰੇਟ ਟਮਾਟਰ ਵੇਚ ਕੇ 1.5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਤੁਕਾਰਾਮ ਕੋਲ 18 ਏਕੜ ਵਾਹੀਯੋਗ ਜ਼ਮੀਨ ਹੈ। ਇਸ ਦੇ 12 ਏਕੜ ਵਿੱਚ ਉਸਨੇ ਆਪਣੇ ਪੁੱਤਰ ਈਸ਼ਵਰ ਅਤੇ ਨੂੰਹ ਸੋਨਾਲੀ ਦੀ ਮਦਦ ਨਾਲ ਟਮਾਟਰ ਉਗਾਏ ਸਨ । ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਚੰਗੀ ਕੁਆਲਿਟੀ ਦੇ ਟਮਾਟਰ ਉਗਾਏ ਹਨ ਅਤੇ ਖਾਦਾਂ ਤੇ ਕੀਟਨਾਸ਼ਕਾਂ ਬਾਰੇ ਜਾਗਰੂਕਤਾ ਨੇ ਫਸਲ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੀ ਹੈ।
ਕਿਸਾਨ ਨੇ ਸ਼ੁੱਕਰਵਾਰ ਨੂੰ ਨਰਾਇਣਗੰਜ ਵਿੱਚ ਕੁੱਲ 900 ਕ੍ਰੇਟ ਟਮਾਟਰ ਵੇਚੇ। ਇੱਕ ਕ੍ਰੇਟ ‘ਤੇ ਉਸ ਨੂੰ 2100 ਰੁਪਏ ਦਾ ਰੇਟ ਮਿਲਿਆ। ਇਸ ਨਾਲ ਇੱਕ ਦਿਨ ਵਿੱਚ 18 ਲੱਖ ਰੁਪਏ ਦੀ ਕਮਾਈ ਹੋਈ। ਪਿਛਲੇ ਮਹੀਨੇ ਵੀ ਤੁਕਾਰਾਮ ਨੇ 1000 ਤੋਂ 2400 ਰੁਪਏ ਪ੍ਰਤੀ ਕ੍ਰੇਟ ਦੇ ਹਿਸਾਬ ਨਾਲ ਟਮਾਟਰ ਵੇਚੇ ਸਨ।
ਪੁਣੇ ਦੇ ਜੁਨਾਰ ਸ਼ਹਿਰ ਦੇ ਕਈ ਟਮਾਟਰ ਕਿਸਾਨ ਹੁਣ ਕਰੋੜਪਤੀ ਬਣ ਗਏ ਹਨ । ਤੁਕਾਰਾਮ ਦੀ ਨੂੰਹ ਸੋਨਾਲੀ ਟਮਾਟਰ ਬੀਜਣ, ਵਾਢੀ ਤੋਂ ਲੈ ਕੇ ਪੈਕਿੰਗ ਤੱਕ ਦਾ ਕੰਮ ਸੰਭਾਲਦੀ ਹੈ । ਉੱਥੇ ਹੀ ਪੁੱਤਰ ਈਸ਼ਵਰ ਟਮਾਟਰਾਂ ਦੀ ਵਿਕਰੀ, ਪ੍ਰਬੰਧਨ ਅਤੇ ਵਿੱਤੀ ਯੋਜਨਾਬੰਦੀ ਕਰਦਾ ਹੈ । ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਹੈ।
ਦੱਸ ਦੇਈਏ ਕਿ ਟਮਾਟਰ ਵੇਚ ਕੇ ਕਿਸਾਨਾਂ ਦੇ ਕਰੋੜਪਤੀ ਬਣਨ ਦੀ ਕਹਾਣੀ ਸਿਰਫ਼ ਮਹਾਰਾਸ਼ਟਰ ਤੱਕ ਹੀ ਸੀਮਤ ਨਹੀਂ ਹੈ । ਕਰਨਾਟਕ ਦੇ ਕੋਲਾਰ ਵਿੱਚ ਵੀ ਇੱਕ ਪਰਿਵਾਰ ਨੇ ਇਸ ਹਫ਼ਤੇ ਟਮਾਟਰ ਦੇ 2000 ਡੱਬੇ ਵੇਚ ਕੇ 38 ਲੱਖ ਰੁਪਏ ਕਮਾਏ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h