PSTET 2022 : ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) 2022 ਦਸੰਬਰ ਦੇ ਦੂਜੇ ਹਫ਼ਤੇ ਸ਼ੁਰੂ ਹੋਣ ਜਾ ਰਹੀ ਹੈ। ਇਹ ਪ੍ਰੀਖਿਆ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਵੱਲੋਂ ਕਰਵਾਈ ਜਾ ਰਹੀ ਹੈ। ਫਿਲਹਾਲ ਪ੍ਰੀਖਿਆ 11 ਦਸੰਬਰ ਨੂੰ ਹੋਵੇਗੀ, ਜੇਕਰ ਇਮਤਿਹਾਨ ਦੇ ਸ਼ਡਿਊਲ ‘ਚ ਕੋਈ ਬਦਲਾਅ ਹੁੰਦਾ ਹੈ ਤਾਂ ਇਸ ਦੀ ਸੂਚਨਾ www.ssapunjab.org ‘ਤੇ ਦਿੱਤੀ ਜਾਵੇਗੀ। PSTET ਪਾਸ ਕਰਨ ਵਾਲਾ ਉਮੀਦਵਾਰ ਸੂਬੇ ਦੇ ਸਰਕਾਰੀ ਸਕੂਲਾਂ ‘ਚ ਅਸਾਮੀਆਂ ਦੀ ਭਰਤੀ ਦੌਰਾਨ ਅਪਲਾਈ ਕਰਨ ਦੇ ਯੋਗ ਹੋਵੇਗਾ।
ਇਹ ਵੀ ਪੜ੍ਹੋ- 1971 ਦੀ ਜੰਗ ‘ਚ ਲਾਪਤਾ ਭਾਰਤੀ ਫੌਜੀ ਦਾ ਪਰਿਵਾਰ ਕਿਉਂ ਕਰ ਰਿਹੈ ਇੱਛਾ ਮੌਤ ਜਾਂ ਦੇਸ਼ ਨਿਕਾਲੇ ਦੀ ਮੰਗ !
ਆਫਲਾਈਨ ਮੋਡ ‘ਚ ਹੋਵੇਗੀ ਪ੍ਰੀਖਿਆ
PSTET ਪ੍ਰੀਖਿਆ ਆਫਲਾਈਨ ਮੋਡ ‘ਚ ਹੋਵੇਗੀ। ਹਾਲਾਂਕਿ, ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਆਨਲਾਈਨ ਢੰਗ ਨਾਲ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਪ੍ਰਕਿਰਿਆ ਕਦੋਂ ਸ਼ੁਰੂ ਹੋਵੇਗੀ ਤੇ ਕਦੋਂ ਤਕ ਜਾਰੀ ਰਹੇਗੀ, ਇਹ ਸਾਰੀ ਪ੍ਰਕਿਰਿਆ ਆਉਣ ਵਾਲੇ ਦਿਨਾਂ ‘ਚ ਪਤਾ ਲੱਗ ਸਕੇਗੀ। ਦੂਜੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਤਰ੍ਹਾਂ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਬਾਅਦ ਅਰਜ਼ੀ ‘ਚ ਸੁਧਾਰ ਕਰਨ ਦਾ ਸਮਾਂ ਹੋਵੇਗਾ। ਜੇਕਰ ਇਮਤਿਹਾਨ ਨਿਰਧਾਰਤ ਸਮੇਂ ਦੇ ਅਨੁਸਾਰ ਦਸੰਬਰ ਦੇ ਦੂਜੇ ਹਫ਼ਤੇ ‘ਚ ਹੁੰਦਾ ਹੈ ਤਾਂ ਦਸੰਬਰ ਦੇ ਪਹਿਲੇ ਹਫ਼ਤੇ ਦਾਖਲਾ ਕਾਰਡ ਜਾਰੀ ਹੋ ਸਕਦੇ ਹਨ।
PSTET ਪ੍ਰੀਖਿਆ ਲਈ ਅਰਜ਼ੀ ਫੀਸ ਇਸ ਤਰ੍ਹਾਂ ਹੋਵੇਗੀ
ਜਿਹੜੇ ਉਮੀਦਵਾਰ ਪੀਐਸਟੀਈਟੀ ਪ੍ਰੀਖਿਆ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅਜਿਹੀ ਫੀਸ ਅਦਾ ਕਰਨੀ ਪਵੇਗੀ ਜੋ ਸ਼੍ਰੇਣੀ ਦੇ ਅਨੁਸਾਰ ਵੱਖਰੀ ਹੈ। ਪ੍ਰੀਖਿਆ ‘ਚ ਦੋ ਪੇਪਰ ਹੋਣਗੇ। ਜਨਰਲ ਕੈਟਾਗਰੀ ਦੇ ਉਮੀਦਵਾਰ ਜੇਕਰ ਇਕ ਪੇਪਰ ਦੇਣਾ ਚਾਹੁੰਦੇ ਹਨ ਤਾਂ 600 ਰੁਪਏ ਅਤੇ ਜੇਕਰ ਉਹ ਦੋਵੇਂ ਪੇਪਰ ਦੇਣਾ ਚਾਹੁੰਦੇ ਹਨ ਤਾਂ 1200 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ SC/ ST ਵਰਗ ਨੂੰ ਇਕ ਪੇਪਰ ਲਈ 300 ਰੁਪਏ ਤੇ ਦੋਵਾਂ ਪੇਪਰਾਂ ਲਈ 600 ਰੁਪਏ ਦੇਣੇ ਹੋਣਗੇ।
ਇਹ ਵੀ ਪੜ੍ਹੋ- ਚੰਡੀਗੜ੍ਹ ਵਿੱਚ ਸਮਾਰਟ CCTV ਕੈਮਰੇ ਲਗਾਉਣ ਦੇ 8 ਮਹੀਨਿਆਂ ਦੇ ਅੰਦਰ ਕੱਟੇ ਗਏ 3 ਲੱਖ ਤੋਂ ਵੱਧ ਟ੍ਰੈਫਿਕ ਚਲਾਨ
ਤਿੰਨ ਘੰਟੇ ਦੀ ਹੋਵੇਗੀ ਪ੍ਰੀਖਿਆ
PSTET ਪ੍ਰੀਖਿਆ ਤਿੰਨ ਘੰਟੇ ਦੀ ਹੋਵੇਗੀ। ਪੇਪਰ 1 ਵਿਚ 150 ਸਵਾਲ ਹੋਣਗੇ ਤੇ ਪੇਪਰ 2 ‘ਚ ਵੀ 150 ਸਵਾਲ ਹੋਣਗੇ। ਇਸ ਤਰ੍ਹਾਂ ਦੋਵੇਂ ਪੇਪਰ 300 ਅੰਕਾਂ ਦੇ ਹੋਣਗੇ। ਫਿਲਹਾਲ ਪ੍ਰੀਖਿਆ ਦੇ ਪੂਰੇ ਪੈਟਰਨ ਨੂੰ ਹੋਰ ਨੋਟੀਫਿਕੇਸ਼ਨਾਂ ਦੇ ਜਾਰੀ ਹੋਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਜਾ ਸਕਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h