ਸ਼ਨੀਵਾਰ, ਅਗਸਤ 29, 2026 07:57 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਪੰਜਾਬ ਸਰਕਾਰ ਵੱਲੋਂ ਹਲਕਾ ਸੁਨਾਮ ਦੇ 7 ਸਕੂਲਾਂ ‘ਚ ਨਵੇਂ ਕਲਾਸਰੂਮ ਦੇ ਨਿਰਮਾਣ ਲਈ 98 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ: ਕੈਬਨਿਟ ਮੰਤਰੀ ਅਮਨ ਅਰੋੜਾ

 ਪਹਿਲੀ ਕਿਸ਼ਤ ਵਜੋਂ 39 ਲੱਖ ਰੁਪਏ ਦੀ ਰਾਸ਼ੀ ਜਾਰੀ, ਕਿਹਾ ਜਲਦੀ ਹੀ ਲੋਕਾਂ ਨੂੰ ਸਿਖਿਆ

by Gurjeet Kaur
ਫਰਵਰੀ 12, 2023
in ਪੰਜਾਬ
0

Punjab Government: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਰਵੋਤਮ ਸਿੱਖਿਆ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਸਰਕਾਰੀ ਸਕੂਲਾਂ ਵਿੱਚ ਹਰ ਸੁਵਿਧਾ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ, ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਪਿੰਡ ਨਾਗਰਾ ਅਤੇ ਜਖੇਪਲ ਚੌਵਾਸ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਵੇਂ ਬਣਨ ਵਾਲੇ ਕਲਾਸਰੂਮਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਕੀਤਾ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਹਲਕਾ ਸੁਨਾਮ ਦੇ 7 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 13 ਨਵੇਂ ਕਲਾਸਰੂਮ ਬਣਾਉਣ ਲਈ 98 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ ਜਿਸ ਦੀ ਪਹਿਲੀ ਕਿਸ਼ਤ ਵਜੋਂ 39 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਨਾਗਰਾ, ਲਖਮੀਰਵਾਲਾ, ਈਲਵਾਲ, ਬਿਜਲਪੁਰ ਵਿਖੇ 2-2 ਕਲਾਸਰੂਮ ਲਈ 48 ਲੱਖ ਰੁਪਏ, ਚੌਵਾਸ ਵਿਖੇ 3 ਕਲਾਸਰੂਮ ਲਈ 9 ਲੱਖ ਰੁਪਏ, ਸ਼ਾਹਪੁਰ ਤੇ ਤੋਲਾਵਾਲ ਵਿਚ 1-1 ਕਲਾਸਰੂਮ ਬਣਾਉਣ ਲਈ 6 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਲੋਕਾਂ ਨੂੰ ਸਿਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੇ ਬਦਲਾਅ ਨਜ਼ਰ ਆਉਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਦੇ ਟੀਚੇ ਤਹਿਤ 36 ਅਧਿਆਪਕਾਂ ਦਾ ਵਫ਼ਦ ਵਿਸ਼ੇਸ਼ ਤੌਰ ‘ਤੇ ਸਿੰਘਾਪੁਰ ਭੇਜਿਆ ਤਾਂ ਜੋ ਉਹ ਵਾਪਸ ਆ ਕੇ ਆਪਣੇ ਸਕੂਲਾਂ ਵਿੱਚ ਵਿਸ਼ਵ ਪੱਧਰੀ ਸਿੱਖਿਆ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਸਹਿਯੋਗ ਕਰ ਸਕਣ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਭਵਿੱਖ ਨੂੰ ਚਮਕਾਉਣ ਲਈ ਉਨ੍ਹਾਂ ਨੂੰ ਸਕੂਲੀ ਸਿੱਖਿਆ ਦੌਰਾਨ ਵਧੀਆ ਬੁਨਿਆਦੀ ਢਾਂਚਾ, ਉਸਾਰੂ ਮਾਹੌਲ ਅਤੇ ਸੂਝਵਾਨ ਅਧਿਆਪਕਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਇਸਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।

ਪਿੰਡਾਂ ਦੇ ਨਿਵਾਸੀਆਂ ਨੂੰ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੂਬੇ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਨਾਲ ਨਾਲ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਹਾਸਲ ਕਰਨ ਲਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਹਲਕਾ ਸੁਨਾਮ ਦੇ ਹਰ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਵਿਕਾਸ ਕਾਰਜਾਂ ਲਈ ਉਹ ਦਿਨ ਰਾਤ ਸਰਗਰਮ ਹਨ।

ਇਸ ਮੌਕੇ ਪ੍ਰਿੰਸੀਪਲ ਸਰਕਾਰੀ ਸਕੂਲ ਨਾਗਰਾ ਅਸ਼ੋਕ ਠਾਕੁਰ, ਆਗੂ ਜਗਤਾਰ ਸਿੰਘ ਤਾਰੀ ਨਾਗਰਾ, ਗੁਰਤੇਜ ਸਿੰਘ ਨਾਗਰਾ, ਰਾਣਾ ਜਵੰਧਾ, ਲਖਵਿੰਦਰ ਸਿੰਘ ਨਾਗਰਾ, ਲਾਭ ਸਿੰਘ ਨੀਲੋਵਾਲ, ਪਰਮਿੰਦਰ ਸਿੰਘ ਧਾਲੀਵਾਲ, ਗੁਰਚਰਨ ਸਿੰਘ, ਗੁਰਤੇਜ ਸਿੰਘ, ਸਰਪੰਚ ਮੱਖਣ ਸਿੰਘ, ਸੈਸੀ ਸਿੰਘ ਮੈਬਰ, ਲਾਲ ਸਿੰਘ, ਰਾਜ ਸਿੰਘ, ਜਰਨੈਲ ਸਿੰਘ, ਨਿਰਭੈ ਸਿੰਘ ਆਦਿ ਵੀ ਹਾਜ਼ਰ ਰਹੇ।

Tags: aapaap cabinet ministeraman arorapro punjab tvpunjabi news
Share205Tweet128Share51

Related Posts

ਸਤਿਕਾਰ ਸਖੀਆਂ ਦੀ ਸਖ਼ਤ ਮਿਹਨਤ ਦੀ ਬਦੌਲਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਸਕੀ : ਕੈਬਨਿਟ ਮੰਤਰੀ

ਅਗਸਤ 29, 2026

ਪੰਜਾਬ ਸਰਕਾਰ ਨੇ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ 181.23 ਕਰੋੜ ਰੁਪਏ ਜਾਰੀ

ਅਗਸਤ 29, 2026

ਰੱਖੜੀ ਦੇ ਤਿਉਹਾਰ ‘ਤੇ ਭਗਵੰਤ ਸਿੰਘ ਮਾਨ ਨੇ ਨਿਭਾਇਆ ‘ਭਰਾ’ ਦਾ ਫ਼ਰਜ਼, 1.37 ਲੱਖ ਸਤਿਕਾਰ ਸਖੀਆਂ ਦੇ ਖਾਤੇ ‘ਚ ਪਾਈ ਸਨਮਾਨ ਰਾਸ਼ੀ

ਅਗਸਤ 27, 2026

ਭਗਵੰਤ ਮਾਨ ਸਰਕਾਰ ਦੀਆਂ ਹਾਰਮ-ਰਿਡਕਸ਼ਨ ਸਰਵਿਸਿਜ਼ (ਨੁਕਸਾਨ-ਨਿਊਨੀਕਰਨ ਸੇਵਾਵਾਂ) ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨੂੰ ਦੇ ਰਹੀਆਂ ਮਜ਼ਬੂਤੀ

ਅਗਸਤ 27, 2026

ਚੰਡੀਗੜ੍ਹ ਵਿੱਚ ਏਆਈ-ਸਮਰੱਥ ਸੀਸੀਟੀਵੀ ਨੈੱਟਵਰਕ ਲਗਭਗ ਦੁੱਗਣਾ ਹੋਵੇਗਾ; ਆਧੁਨਿਕਤਾ ਅਤੇ ਤਕਨੀਕ ਨੂੰ ਪੁਲਿਸਿੰਗ ਵਿਚ ਵਰਤੋਂ ਤੇ ਜ਼ੋਰ

ਅਗਸਤ 27, 2026

ਗੈਂਗਸਟਰਾਂ ‘ਤੇ ਵਾਰ ਦਾ 218ਵਾਂ ਦਿਨ, ਪੁਲਿਸ ਨੇ 604 ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ, 358 ਕਾਬੂ

ਅਗਸਤ 27, 2026
Load More

Recent News

ਸਤਿਕਾਰ ਸਖੀਆਂ ਦੀ ਸਖ਼ਤ ਮਿਹਨਤ ਦੀ ਬਦੌਲਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਸਕੀ : ਕੈਬਨਿਟ ਮੰਤਰੀ

ਅਗਸਤ 29, 2026

ਪੰਜਾਬ ਸਰਕਾਰ ਨੇ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ 181.23 ਕਰੋੜ ਰੁਪਏ ਜਾਰੀ

ਅਗਸਤ 29, 2026

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਡਾਇਲਾਗ ਨੂੰ ਕੀਤਾ ਸੰਬੋਧਨ

ਅਗਸਤ 27, 2026

ਸਿਖਲਾਈ ਜਹਾਜ਼ ਹੋਇਆ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

ਅਗਸਤ 27, 2026

ਨੇਪਾਲ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ, ਲਗਭਗ 160 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲਾਪਤਾ

ਅਗਸਤ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.