ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੀਆਂ ਪ੍ਰਰੀਖਿਆਵਾਂ 20-02-2023 ਤੋਂ ਆਰੰਭ ਹੋ ਰਹੀਆਂ ਹਨ। ਪ੍ਰੀਖਿਆਰਥੀਆਂ ਦੇ ਰੋਲ ਨੰਬਰ (Admit Card) ਇੰਟਰਨੈਟ ਤੇ ਅਪਲੋਡ ਕੀਤੇ ਜਾ ਚੁੱਕੇ ਹਨ । ਕੰਪਰਾਟਮੈਂਟ/ ਰੀ-ਅਪੀਅਰ ਵਾਧੂ ਵਿਸ਼ਾ ਅਤੇ ਕਾਰਗੁਜਾਰੀ ਵਧਾਉਣ ਵਾਲੇ ਪ੍ਰੀਖਿਆਰਥੀ ਆਪਣੇ ਰੋਲ ਨੰਬਰ (Admit Card) ਬੋਰਡ ਦੀ ਵੈਬ ਸਾਈਟ www.pseb.ac.in ਤੋਂ ਡਾਉੂਨਲੋਡ ਕਰ ਸਕਦੇ ਹਨ। ਰੈਗੁਲਰ/ ਓਪਨ ਸਕੂਲ ਵਾਲੇ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲਾਂ ਦੀ ਲਾਗਇੰਨ-ਆਈ-ਡੀ ਤੇ ਅਪਲੋਡ ਕੀਤੇ ਜਾਣਗੇ। ਸਬੰਧਤ ਪਰੀਖਿਆਰਥੀ ਰੋਲ ਨੰਬਰ ਲੈਣ ਲਈ ਆਪੋ ਆਪਣੇ ਸਕੂਲਾਂ ਨਾਲ ਸੰਪਰਕ ਕਰ ਸਕਦੇ ਹਨ।
ਕੰਟਰੋਲਰ ਪਰੀਖਿਆਵਾਂ ਸ੍ਰੀ ਜਨਕ ਰਾਜ ਮਹਿਰੋਕ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਪਰੀਖਿਆ ਦੇਣ ਲਈ ਫੀਸ ਭਰੀ ਹੋਵੇ, ਪਰ ਉਨ੍ਹਾਂ ਦਾ ਰੋਲ ਨੰਬਰ ਬੋਰਡ ਦੀ ਵੈਬ-ਸਾਈਟ ਤੋਂ ਡਾਉਨਲੋਡ ਨਾ ਹੋ ਰਿਹਾ ਹੋਵੇ ਜਾਂ ਰੋਲ ਨੰਬਰ ਸਲਿਪ ਜਾਂ ਐਡਮਿਟ ਕਾਰਡ ਤੇ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਉਹ ਮਿਤੀ 17-02-2023 ਤੱਕ ਤਰੁੱਟੀ ਦਰੁਸਤ ਕਰਵਾਉਣ ਲਈ ਮੁੱਖ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਪ੍ਰੀਖਿਆ ਸ਼ਾਖਾ ਦੇ ਸਬੰਧਤ ਕਰਮਚਾਰੀਆਂ ਨਾਲ ਸੰਪਰਕ ਕਰਕੇ ਆਪਣੀ ਤਰੁੱਟੀ ਦੁਰ ਕਰਵਾ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਖਰੇ ਤੌਰ ਤੇ ਕੋਈ ਵੀ ਰੋਲ ਨੰਬਰ ਸਲਿਪ (Admit Card) ਡਾਕ ਰਾਹੀਂ ਨਹੀਂ ਭੇਜੇ ਜਾਣਗੇ।
- ਰੂਮ ਦੀ ਸਮਰੱਥਾ ਅਨੁਸਾਰ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਸੀਟਿੰਗ ਪਲਾਨ ਕਰਵਾਇਆ ਜਾਵੇਗਾ।
- ਅਜਿਹੇ ਪ੍ਰਬੰਧ ਕਰਵਾਏ ਜਾਣਗੇ ਕਿ ਪਾਣੀ ਪੀਣ ਹੱਥ ਧੋਣ ਜਾਂ ਬਾਥ ਰੂਮਾਂ ‘ਚ ਇੱਕ ਤੋਂ ਵੱਧ ਪਰੀਖਿਆਰਥੀ ਨਾ ਜਾਵੇ।
Transparents Bottle ‘ਚ ਪਰੀਖਿਆਰਥੀ ਨੂੰ ਪਾਣੀ ਲਿਆਉਣ ਦੀ ਆਗਿਆ ਹੋਵੇਗੀ। - ਪੀਰਖਿਆਰਥੀ ਆਪਣੀ ਕੋਈ ਵੀ ਚੀਜ਼ ਵਸਤੂ ਇੱਕ ਦੂਜੇ ਨਾ ਸ਼ੇਅਰ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
- ਕੇਂਦਰ ‘ਚ ਪ੍ਰਸ਼ਨ ਪੱਤਰ ਪਹੁੰਚਾਉਣਾ ਕੇਂਦਰ ਕੰਟਰੋਲਰ ਦੀ ਜ਼ਿੰਮੇਵਾਰੀ ਹੋਵੇਗੀ।
- ਸੁਪਰਡੰਟ ਤੇ ਡਿਪਟੀ ਸੁਪਰਡੰਟ ਪਰੀਖਿਆ ਕੇਂਦਰ ‘ਚ ਆਪ ਵੱਲੋਂ ਭੇਜੇ ਪੈਨਲ ‘ਚੋਂ ਤੈਅਨਾਤ ਕੀਤੇ ਜਾਣਗੇ। ਨਿਗਰਾਨ ਅਮਲਾ ਸਬੰਧਤ ਸਕੂਲਾਂ ਦਾ ਹੀ ਹੋਵੇਗਾ। ਇਨ੍ਹਾਂ ਨੂੰ ਮਿਹਨਤਾਨੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ।
- ਜੇਕਰ ਕਿਸੇ ਪਰੀਖਿਆ ਕੇਂਦਰ ‘ਚ ਸਟਾਫ ਦੀ ਘਾਟ ਹੈ ਤਾਂ ਉਸ ਨੂੰ ਪੂਰਾ ਕਰਵਾਇਆ ਜਾਵੇ।
- ਪਰੀਖਿਆਰਥੀਆਂ ਲਈ ਪਰੀਖਿਆ ਕੇਂਦਰ ‘ਚ ਇੱਕ ਘੰਟਾ ਪਹਿਲਾਂ ਪਹੁੰਚਣਾ ਲਾਜ਼ਮੀ ਕੀਤਾ ਜਾਵੇ।
ਪੜ੍ਹੋ ਪੂਰੀ ਲਿਸਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h