ਮੋਗਾ ਜ਼ਿਲ੍ਹੇ ਵਿੱਚ ਅੱਜ ਤੜਕਸਾਰ ਐਨਆਈਏ ਵੱਲੋਂ ਦੋ ਥਾਵਾਂ ਤੇ ਰੇਡ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਪਿੰਡ ਚੁਗਾਵਾਂ ਅਤੇ ਪਿੰਡ ਬਿਲਾਸਪੁਰ ਵਿਖੇ ਰੇੜ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ NIA ਨੇ
ਮੋਗਾ ਦੇ ਪਿੰਡ ਚੁਗਾਵਾਂ ਵਿਖੇ ਰਾਮ ਸਿੰਘ ਦੇ ਘਰ ਐਨਆਈਏ ਵੱਲੋਂ ਤਟਕਸਾਰ ਕੀਤੀ ਗਈ ਰੇਡ ਮਿਲੀ ਜਾਣਕਾਰੀ ਅਨੁਸਾਰ 2 ਕੇਸਾਂ ਵਿੱਚ 24 ਸਾਲਾਂ ਨੌਜਵਾਨ ਰਾਮ ਸਿੰਘ ਦੋ ਸਾਲ ਫਰੀਦਕੋਟ ਜੇਲ ਵਿੱਚ ਰਹਿ ਕੇ ਆਇਆ ਹੈ ਅਤੇ ਉਸ ਨੂੰ ਅੱਠ ਤੋਂ ਨੌ ਮਹੀਨੇ ਹੀ ਹੋਏ ਹਨ ਜਮਾਨਤ ਤੇ ਘਰ ਆਇਆ ਹੋਇਆ ਹੈ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਐਨਆਈਏ ਵੱਲੋਂ ਸੁਬਹਾ ਤੜਕਸਾਰ ਸਾਢੇ ਵਜੇ ਉਹਨਾਂ ਦੇ ਘਰ ਰੇਡ ਕੀਤੀ ਅਤੇ ਉਸ ਦਾ ਫੋਨ ਚੈੱਕ ਕੀਤਾ ਅਤੇ ਅਤੇ ਮੇਰੇ ਪਤੀ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਲੈ ਕੇ ਗਏ ਹਨ
ਅਤੇ ਉੱਥੇ ਹੀ ਦੂਸਰੇ ਪਾਸੇ ਪਿੰਡ ਬਿਲਾਸਪੁਰ ਵਿੱਚ ਐਨਆਈਏ ਵੱਲੋਂ 22 ਸਾਲਾਂ ਨੌਜਵਾਨ ਰਵਿੰਦਰ ਸਿੰਘ ਦੇ ਘਰ ਰੇਡ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਉਸ ਤੋਂ ਉਸਦੇ ਪੁਰਾਣੇ ਸਿਮ ਬਾਰੇ ਪੁੱਛਗਿੱਛ ਕੀਤੀ ।