ਦੁਸਹਿਰੇ ਵਾਲੇ ਦਿਨ ਨਾਭਾ ਬਲਾਕ ਦੇ ਪਿੰਡ ਮੇਨਹਾਸ ਦੇ ਰਹਿਣ ਵਾਲੇ 18 ਸਾਲਾ ਗੁਰਬਖਸ਼ੀਸ਼ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ।ਜਿਸ ਦੀ ਮੌਤ ਦਾ ਕਾਰਨ ਪੁਲਿਸ ਵਲੋਂ ਕੀਤੀ ਗਈ ਤਫ਼ਤੀਸ਼ ‘ਚ ਕਈ ਖੁਲਾਸੇ ਹੋਏ ਹਨ।ਪੁਲਿਸ ਨੇ ਦੱਸਿਆ ਕਿ ਮ੍ਰਿਤਕ ਗੁਰਬਖਸ਼ੀਸ਼ ਦਾ ਦੋਸਤ ਮੇਜਰ ਸਿੰਘ ਦੁਸਹਿਰੇ ਵਾਲੇ ਦਿਨ ਇਕੱਠੇ ਗਏ ਤੇ ਆਪਣੇ ਸੋਰਸ ਲਾਏ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਦੋਸਤ ਮੇਜਰ ਸਿੰਘ ਤੇ ਰਵੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਰਵੀ ਸਿੰਘ ‘ਤੇ ਪਹਿਲਾਂ ਹੀ ਦੋ ਪਰਚੇ ਦਰਜ ਹਨ ਤੇ ਥੋੜ੍ਹੇ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ।
ਜਿਸਦੇ ਸਬੰਧ ਵਿੱਚ ਥਾਣਾ ਸਦਰ ਪੁਲਿਸ ਨੇ ਮੁਕੱਦਮਾ ਨੰ. 244, 304 ਆਈਪੀਸੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਸੀ।ਉਸਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ।ਜਿਸ ‘ਚ ਸਾਹਮਣੇ ਆਇਆ ਕਿ ਮ੍ਰਿਤਕ ਗੁਰਬਖਸ਼ੀਸ਼ ਸਿੰਘ ਦਾ ਦੋਸਤ ਮੇਜਰ ਸਿੰਘ ਜੋ ਪਹਿਲਾਂ ਨਸ਼ਾ ਕਰਦਾ ਸੀ ਪਰ ਹੁਣ ਨਸ਼ਾ ਛੱਡ ਚੁੱਕਿਆ ਸੀ, ਤੇ ਮ੍ਰਿਤਕ ਨੂੰ ਨਾਲ ਲੈ ਕੇ ਉਹ ਰਵੀ ਸਿੰਘ ਤੋਂ ਨਸ਼ਾ ਲੈ ਕੇ ਆਏ ਸੀ, ਰਾਹ ਵਿੱਚ ਗੁਰਬਖਸ਼ੀਸ਼ ਸਿੰਘ ਨੇ ਟੀਕਾ ਲਾਇਆ ਜਿਸਦੀ ਓਵਰਡੋਜ਼ ਕਾਰਨ ਮੌਤ ਹੋ ਗਈ।ਪੁਲਿਸ ਵਲੋਂ ਰਵੀ ਸਿੰਘ ਤੇ ਮੇਜਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਰਵੀ ਸਿੰਘ ਤੇ ਪਹਿਲਾਂ ਹੀ ਐਂਟੀਪੇਸ ਦੇ ਪਰਚੇ ਦਰਜ ਹਨ।ਰਵੀ ਸਿੰਘ ਹਫ਼ਤਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ।ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨੋਂ ਹੀ ਛੋਟੀ ਉਮਰ 20-21 ਸਾਲ ਦੇ ਸਨ।ਦੱਸ ਦੇਈਏ ਕਿ ਮ੍ਰਿਤਕ ਗੁਰਬਖਸ਼ੀਸ਼ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ ਅਗਲੇ ਮਹੀਨੇ ਮ੍ਰਿਤਕ ਨੇ ਇਟਲੀ ਆਪਣੇ ਪਿਤਾ ਕੋਲ ਜਾਣਾ ਸੀ।ਗੁਰਬਖਸ਼ੀਸ਼ ਦੀ ਮੌਤ ਕਾਰਨ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ, ਮ੍ਰਿਤਕ ਗੁਰਬਖਸ਼ੀਸ਼ ਸਿੰਘ ਦੀ ਮਾਂ ਦਾ ਹਾਲਤ ਦੇਖੀ ਨਹੀਂ ਜਾਂਦੀ।