ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦਫਤਰ ‘ਚ ਰਾਤਾਂ ਕੱਟ ਰਹੇ ਹਨ। ਇਹ ਅਸੀਂ ਨਹੀਂ ਸਗੋਂ ਉਨ੍ਹਾਂ ਨੇ ਆਪ ਕਿਹਾ ਅਤੇ ਮਸਕ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਦੱਸਿਆ ਕਿ ਉਹ ਸੈਨ ਫਰਾਂਸਿਸਕੋ ‘ਚ ਟਵਿੱਟਰ ਹੈੱਡਕੁਆਰਟਰ ਵਿੱਚ ਸੌਂ ਰਹੇ ਹਨ।
ਟਵਿਟਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਤੋਂ ਹੀ ਐਲੋਨ ਮਸਕ ਇਸ ਨੂੰ ਨਵਾਂ ਰੂਪ ਦੇਣ ਲਈ ਇੱਕ ਤੋਂ ਬਾਅਦ ਇੱਕ ਬਦਲਾਅ ਨੂੰ ਲੈ ਕੇ ਚਰਚਾ ‘ਚ ਰਹੇ। ਉਨ੍ਹਾਂ ਦੇ ਕੁਝ ਫੈਸਲਿਆਂ ਦੀ ਆਲੋਚਨਾ ਵੀ ਹੋਈ। ਅਜਿਹੀਆਂ ਖ਼ਬਰਾਂ ਆਈਆਂ ਸੀ ਕਿ ਮਸਕ ਦੇ ਆਪ੍ਰੇਸ਼ਨ ਕਲੀਨ ਤੋਂ ਬਚਣ ਲਈ ਕੰਪਨੀ ਦੇ ਕਰਮਚਾਰੀ ਰਾਤ ਨੂੰ ਦਫਤਰ ਵਿੱਚ ਸੌਂਦੇ ਹਨ।
ਪਰ ਮੁਲਾਜ਼ਮਾਂ ਦੀ ਗੱਲ ਤਾਂ ਛੱਡੋ, ਹੁਣ ਟਵਿੱਟਰ ਦੇ ਬੌਸ ਨੇ ਵੀ ਮੰਨਿਆ ਹੈ ਕਿ ਉਹ ਖ਼ੁਦ ਦਫ਼ਤਰ ‘ਚ ਰਾਤਾਂ ਕੱਟ ਰਿਹਾ ਹੈ। ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ’ਮੈਂ’ਤੁਸੀਂ ਟਵਿਟਰ ਹੈੱਡਕੁਆਰਟਰ ‘ਚ ਸੌਂ ਰਿਹਾ ਹਾਂ, ਜਦੋਂ ਤੱਕ ਕੰਪਨੀ ‘ਚ ਸਭ ਕੁਝ ਠੀਕ ਨਹੀਂ ਹੋ ਜਾਂਦਾ।’ ਹਾਲਾਂਕਿ ਬਾਅਦ ‘ਚ ਇਸ ਟਵੀਟ ਨੂੰ ਵੀ ਡਿਲੀਟ ਕਰ ਦਿੱਤਾ ਗਿਆ।
ਦੱਸ ਦਈਏ ਕਿ ਸੋਸ਼ਲ ਮੀਡੀਆ ਕੰਪਨੀ ਦੇ ਟੇਕਓਵਰ ਦੇ ਇੱਕ ਹਫ਼ਤੇ ਬਾਅਦ ਹੀ ਇੱਕ ਤਸਵੀਰ ਵਾਇਰਲ ਹੋ ਗਈ, ਜਿਸ ਵਿੱਚ ਇੱਕ ਟਵਿੱਟਰ ਕਾਰਜਕਾਰੀ ਨੂੰ ਦਫਤਰ ਵਿੱਚ ਸਲੀਪਿੰਗ ਬੈਗ ਵਿੱਚ ਸੌਂਦੇ ਹੋਏ ਦਿਖਾਇਆ ਗਿਆ ਸੀ। ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਫੋਟੋ ਟਵਿੱਟਰ ਦੇ ਕਿਸ ਦਫਤਰ ਦੀ ਤੇ ਕਦੋਂ ਦੀ ਸੀ।’
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h