ਸ਼ੁੱਕਰਵਾਰ, ਜੁਲਾਈ 18, 2025 01:06 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਡੇਰਾ ਬੱਸੀ ਦੇ ਪਿੰਡ ਭਗਵਾਸੀ ਦੀ 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ

by Gurjeet Kaur
ਦਸੰਬਰ 2, 2023
in ਪੰਜਾਬ
0

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਡੇਰਾ ਬੱਸੀ ਦੇ ਪਿੰਡ ਭਗਵਾਸੀ ਦੀ 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ

ਛੁਡਵਾਈ ਗਈ ਜ਼ਮੀਨ ਦਾ ਬਾਜ਼ਾਰੀ ਮੁੱਲ 45 ਕਰੋੜ ਰੁਪਏ ਦੇ ਕਰੀਬ: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪੰਚਾਇਤੀ ਜ਼ਮੀਨਾਂ ਕਬਜ਼ਿਆਂ ਹੇਠੋਂ ਛੁਡਵਾਉਣ ਨਾਲ ਵਿਭਾਗ ਦੀ ਆਮਦਨੀ ‘ਚ 50 ਕਰੋੜ ਰੁਪਏ ਦਾ ਵਾਧਾ ਹੋਇਆ

ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਦੀ ਮੁਹਿੰਮ ਜਾਰੀ ਰਹੇਗੀ

 

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹੁਣ ਤੱਕ ਸੂਬੇ ਵਿੱਚ ਕਰੀਬ 12000 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਹੈ।

ਡੇਰਾ ਬੱਸੀ ਬਲਾਕ ਦੇ ਪਿੰਡ ਭਗਵਾਸੀ ਵਿਖੇ ਅੱਜ ਬਾਅਦ ਦੁਪਹਿਰ 53 ਏਕੜ ਪੰਚਾਇਤੀ ਜ਼ਮੀਨ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਬਜ਼ਿਆਂ ਵਿਰੁੱਧ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਕੁੱਲ 64 ਏਕੜ ਪੰਚਾਇਤੀ ਜ਼ਮੀਨ ਕਬਜ਼ੇ ਹੇਠ ਸੀ ਪਰ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁੱਲ 64 ਵਿੱਚੋਂ 11 ਏਕੜ ਜ਼ਮੀਨ ’ਤੇ ਫ਼ਿਲਹਾਲ ਸਟੇਅ ਲਗਾ ਦਿੱਤੀ ਹੈ, ਇਸ ਲਈ ਅੱਜ ਬਾਕੀ ਰਹਿੰਦੀ 53 ਏਕੜ ਜ਼ਮੀਨ ਵਿਭਾਗ ਵਲੋਂ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ।

 

ਕਬਜ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ ਕਰੀਬ 12000 ਏਕੜ ਜ਼ਮੀਨ ਕਬਜ਼ਿਆਂ ਤੋਂ ਮੁਕਤ ਕਰਵਾਈ ਜਾ ਚੁੱਕੀ ਹੈ, ਜਿਸ ਨਾਲ ਪੰਚਾਇਤੀ ਜ਼ਮੀਨਾਂ ਦੇ ਮਾਲੀਏ ਵਿੱਚ 50 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਕਿਉਂਕਿ ਕਬਜ਼ਾ-ਮੁਕਤ ਕਰਵਾਈਆਂ ਗਈਆਂ ਜ਼ਮੀਨਾਂ ਅੱਗੇ ਪਿੰਡ ਦੇ ਵਸਨੀਕਾਂ ਨੂੰ ਚਕੋਤੇ ‘ਤੇ ਖੇਤੀ/ਵਾਹੀ ਲਈ ਦਿੱਤੀਆਂ ਗਈਆਂ ਹਨ।

ਸ. ਭੁੱਲਰ ਨੇ ਦੱਸਿਆ ਕਿ ਅੱਜ ਖ਼ਾਲੀ ਕਰਵਾਈ ਗਈ ਪੰਚਾਇਤੀ ਜ਼ਮੀਨ ਦੀ ਕੀਮਤ 40 ਤੋਂ 45 ਕਰੋੜ ਰੁਪਏ ਹੈ ਕਿਉਂਕਿ ਇਹ ਉਦਯੋਗਿਕ ਜ਼ੋਨ ਵਿੱਚ ਆਉਂਦੀ ਹੈ।

ਕੈਬਨਿਟ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਦੇ ਕੇਸਾਂ ਨਾਲ ਨਜਿੱਠਣ ਵਾਲੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਤਾਂ ਜੋ ਜ਼ਮੀਨ ਵਾਪਸ ਲਈ ਜਾ ਸਕੇ ਅਤੇ ਇਹ ਪੰਚਾਇਤਾਂ ਲਈ ਆਮਦਨੀ ਦਾ ਸਰੋਤ ਬਣ ਸਕੇ।

 

 

 

ਉਨ੍ਹਾਂ ਨੇ ਸੂਬੇ ਭਰ ਵਿੱਚ ਉਹ ਪੰਚਾਇਤੀ ਜ਼ਮੀਨਾਂ ਜੋ ਅਜੇ ਵੀ ਨਾਜਾਇਜ਼ ਕਬਜ਼ਿਆਂ ਅਧੀਨ ਹਨ, ਦੇ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਸਵੈ-ਨਿਰਭਰ ਸੂਬਾ ਬਣਾਉਣ ਅਤੇ ਇਸ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਸੂਬਾ ਸਰਕਾਰ ਦੇ ਉਪਰਾਲੇ ਵਿੱਚ ਮਦਦ ਕਰਨ ਲਈ ਸਵੈ-ਇੱਛਾ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੱਡਣ।

ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਸੰਯੁਕਤ ਡਾਇਰੈਕਟਰ (ਸ਼ਾਮਲਾਤ ਸੈੱਲ) ਜਗਵਿੰਦਰਜੀਤ ਸਿੰਘ ਸੰਧੂ, ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ, ਏ.ਐਸ.ਪੀ ਡੇਰਾ ਬੱਸੀ ਸ੍ਰੀਮਤੀ ਦਰਪਨ ਆਹਲੂਵਾਲੀਆ, ਤਹਿਸੀਲਦਾਰ ਡੇਰਾ ਬੱਸੀ ਕੁਲਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰਪਾਲ ਸਿੰਘ ਚੌਹਾਨ ਅਤੇ ਬੀ.ਡੀ.ਪੀ.ਓ ਬਲਾਕ ਡੇਰਾ ਬੱਸੀ ਰਵਨੀਤ ਕੌਰ ਮੌਜੂਦ ਸਨ।

Tags: aapLaljit BhullarMinisterpro punjab tv
Share215Tweet135Share54

Related Posts

ਸ੍ਰੀ ਦਰਬਾਰ ਸਾਹਿਬ ਨੂੰ ਮਿਲੀ ਧਮਕੀ ਮਾਮਲੇ ‘ਚ ਆਈ ਵੱਡੀ ਅਪਡੇਟ, ਮੁਲਜ਼ਮ ਕੀਤੇ ਗ੍ਰਿਫ਼ਤਾਰ

ਜੁਲਾਈ 18, 2025

ਭਿਖਾਰੀਆਂ ਦਾ ਹੋਵੇਗਾ DNA ਟੈਸਟ, ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ

ਜੁਲਾਈ 17, 2025

ਲੁਧਿਆਣਾ ਦੇ ਖਾਲੀ ਪਲਾਟ ‘ਚ ਮਿਲੀ 7 ਮਹੀਨਿਆਂ ਦੀ ਲਾਪਤਾ ਹੋਈ ਬੱਚੀ

ਜੁਲਾਈ 17, 2025

ਰੋਪੜ ਥਰਮਲ ਪਲਾਂਟ ਤੇ ਲੱਗਿਆ ਕਰੋੜਾਂ ਦਾ ਜ਼ੁਰਮਾਨਾ, ਜਾਣੋ ਕੀ ਰਿਹਾ ਕਾਰਨ

ਜੁਲਾਈ 17, 2025

ਕਰਨਲ ਬਾਠ ਮਾਮਲੇ ਦੀ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ CBI ਨੂੰ ਸੌਂਪਿਆ ਮਾਮਲਾ

ਜੁਲਾਈ 16, 2025

ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਬੀੜ ‘ਚ ਮਿੱਟੀ ਹੇਠ ਦੱਬ ਲੁਕੋ ਰੱਖਿਆ ਸੀ ਇਹ ਸਮਾਨ

ਜੁਲਾਈ 16, 2025
Load More

Recent News

ਘੱਟ ਸਕਦੀਆਂ ਹਨ ਪੈਟਰੋਲ ‘ਤੇ ਡੀਜਲ ਦੀਆਂ ਕੀਮਤਾਂ! ਲੋਕਾਂ ਨੂੰ ਮਿਲੇਗੀ ਰਾਹਤ

ਜੁਲਾਈ 18, 2025

ਸ੍ਰੀ ਦਰਬਾਰ ਸਾਹਿਬ ਨੂੰ ਮਿਲੀ ਧਮਕੀ ਮਾਮਲੇ ‘ਚ ਆਈ ਵੱਡੀ ਅਪਡੇਟ, ਮੁਲਜ਼ਮ ਕੀਤੇ ਗ੍ਰਿਫ਼ਤਾਰ

ਜੁਲਾਈ 18, 2025

ਅਗਲੇ 72 ਘੰਟੇ ਪੰਜਾਬ ਦਾ ਮੌਸਮ ਰਹੇਗਾ ਇੰਝ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 18, 2025

ਕੌਣ ਹੈ ਚੰਦਨ ਮਿਸ਼ਰਾ ਜਿਸ ਦਾ ਇਸਤਰਾਂ ਗੋਲੀਆਂ ਮਾਰ ਕੀਤਾ ਗਿਆ ਕਤਲ

ਜੁਲਾਈ 17, 2025

ਭਿਖਾਰੀਆਂ ਦਾ ਹੋਵੇਗਾ DNA ਟੈਸਟ, ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ

ਜੁਲਾਈ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.