ਡਰਾਮਾ ਕਿੰਗ ਰਾਜਾ ਵੜਿੰਗ ਨੂੰ ਇੱਕ ਸਵਾਲ, ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਰਾਹੁਲ ਗਾਂਧੀ ਤੇ ਕੇਜਰੀਵਾਲ ਪੱਧਰ ‘ਤੇ ਸਮਝੌਤਾ ਹੋ ਹੀ ਚੁੱਕਿਆ ਹੈ, ਜਿਸਨੂੰ ਦੋਹਾਂ ਪਾਰਟੀਆਂ ਦੀ ਸੂਬਾ ਪੱਧਰੀ ਲੀਡਰਸ਼ਿਪ ਨੇ ਵੀ ਮੰਨ ਲਿਆ ਹੈ, ਫਿਰ ਤੁਸੀਂ ਇਹ ਵਿਰੋਧ ਦਾ ਡਰਾਮਾ ਕਿਉਂ ਕਰ ਰਹੇ ਹੋ?
ਇੱਥੇ ਡਰਾਮਾ ਸ਼ਬਦ ਤਾਂ ਇਸਤੇਮਾਲ ਕੀਤਾ ਹੈ ਕਿਉਂਕਿ ਅੱਜ ਦੀ ਚੰਡੀਗੜ੍ਹ ਵਾਲੀ 5 ਮਿੰਟ ਦੀ ਕਾਰਵਾਈ ਕੇਵਲ ਫੋਟੋ ਤੇ ਵੀਡੀਓ ਖਾਤਿਰ ਹੀ ਸੀ, ਜੋ ਪੰਜਾਬ ਦੀ ਜਨਤਾ ਨੂੰ ਤੁਹਾਡੀ ਕਾਹਲ ਤੋਂ ਸਾਫ਼ ਦਿਖਾਈ ਦੇ ਰਹੀ ਸੀ।
ਬਾਕੀ ਬੱਸ ਬਾਡੀਆਂ ਵਾਲੇ ਘੁਟਾਲੇ ਬਾਰੇ ਤਾਂ ਕੁਝ ਦੱਸਣ ਦੀ ਲੋੜ ਹੀ ਨਹੀਂ।ਸਮਝੌਤੇ ਲਈ ਜਿਸ ਨੂੰ ਤੁਸੀਂ ਵਿਚੋਲਾ ਪਾਇਆ ਸੀ, ਉਸਦਾ ਵੀ ਨਾਮ ਹੁਣ ਛੇਤੀ ਹੀ ਨਸ਼ਰ ਹੋ ਜਾਣਾ ਹੈ।ਸੋ ਇਨ੍ਹਾਂ ਡਰਾਮਿਆਂ ਦਾ ਕੋਈ ਲਾਭ ਨਹੀਂ…।