ਮੈਲਬੌਰਨ ’ਚ ਛੋਟੀ ਉਮਰ ਵੱਡੀਆਂ ਪੁਲਾਘਾਂ ਪੁੱਟਣ ਵਾਲੀਆਂ 16-ਸਾਲਾ ਜੁੜਵਾ ਪੰਜਾਬੀ ਭੈਣਾਂ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਹਨ, ਜਿਨ੍ਹਾਂ ਨੇ ਵਿਸ਼ਵ ਅਥਲੈਟਿਕਸ ਰੈਕਿੰਗ ਦੀਆਂ ਪਹਿਲੀਆਂ ਦੋ ਥਾਵਾਂ ਮੱਲੀਆਂ ਹੋਈਆਂ ਹਨ। ਵਿਸ਼ਵ ਪੱਧਰ ’ਤੇ ਜਿੱਤੇ ਹੋਏ ਸੋਨੇ ਚਾਂਦੀ ਦੇ ਤਗਮਿਆਂ ਤੋਂ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੋਵੇਂ ਭੈਣਾਂ ਆਉਣ ਵਾਲੇ ਸਮੇਂ ਵਿਚ ਵਿਸ਼ਵ ਪੱਧਰ ’ਤੇ ਆਪਣੀ ਇਸ ਨਿਪੁੰਨਤਾ ਕਾਰਨ ਆਪਣੀ ਛਾਪ ਛੱਡਣਗੀਆਂ।
ਦੋਵੇਂ ਭੈਣਾਂ ਮੈਲਬੌਰਨ ਦੀ ਮੈਰੀਬਿਰਨੌਂਗ ਸਪੋਰਟਸ ਅਕੈਡਮੀ ਵਿੱਚ ਪੜ੍ਹਦੀਆਂ 16-ਸਾਲਾ ਜੁੜਵਾ ਪੰਜਾਬੀ ਭੈਣਾਂ ਅੰਡਰ-18 ਵਰਗ ‘ਚ ਆਸਟ੍ਰੇਲੀਆ ਦੀਆਂ ਮੋਹਰੀ ਪੋਲ ਵਾਲਟਰ ਹਨ, ਜੋ ਐਥਲੈਟਿਕਸ ਦੀ ਦੁਨੀਆ ‘ਚ ਆਪਣੀ ਛਾਪ ਛੱਡਣ ਲਈ ਨਿਰੰਤਰ ਯਤਨਸ਼ੀਲ ਹਨ।
ਸੁਖਨੂਰ 3.70 ਮੀਟਰ ਦੇ ਨਿੱਜੀ ਸਰਵੋਤਮ ਸਥਾਨ ਨਾਲ ਤੇ ਖੁਸ਼ਨੂਰ 3.50 ਮੀਟਰ ਦੀ ਉਚਾਈ ਨਾਲ ਕਈ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਪੋਲ ਵਾਲਟਿੰਗ ਚੈਂਪੀਅਨਸ਼ਿਪਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਸੁਖਨੂਰ ਕੌਰ ਨੇ ਪਿਛਲੇ ਸਾਲ ਮਾਰਚ ਵਿੱਚ ਰਾਸ਼ਟਰੀ ਖਿਤਾਬ ਜਿੱਤਿਆ ਸੀ ਅਤੇ ਵਿਕਟੋਰੀਅਨ ਆਲ ਸਕੂਲ ਚੈਂਪੀਅਨਸ਼ਿਪ ਜਿੱਤੀ ਸੀ, ਜਦਕਿ ਖੁਸ਼ਨੂਰ ਨੇ ਦੋਵਾਂ ਮੌਕਿਆਂ ‘ਤੇ ਚਾਂਦੀ ਦਾ ਤਗਮਾ ਜਿੱਤਿਆ ਸੀ।
ਇਸ ਤੋਂ ਇਲਾਵਾਂ ਦੋਵੇ ਭੈਣਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਐਡੀਲੇਡ ਵਿੱਚ ਆਯੋਜਿਤ 2022 ਆਸਟ੍ਰੇਲੀਅਨ ਆਲ ਸਕੂਲ ਟ੍ਰੈਕ ਅਤੇ ਫੀਲਡ ਚੈਂਪੀਅਨਸ਼ਿਪ ਵਿੱਚ ਵੀ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h