ਕਿਸਾਨ ਅੰਦੋਲਨ ਦੌਰਾਨ ਮ੍ਰਿਤਕ ਕਿਸਾਨ ਸ਼ੁੱਭਕਰਨ ਦੇ ਪਿੰਡ ਤੇ ਕਿਸਾਨ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਲਗਾਇਆ ਗਿਆ ਧਰਨਾ ਦੇਰ ਰਾਤ ਸਮਾਪਤ ਹੋ ਗਿਆ।
ਬੀਤੀ 21 ਫਰਵਰੀ ਨੂੰ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੇ ਪਿੰਡ ਦੇ ਲੋਕ ਤੇ ਸਿੱਧੂਪੁਰ ਕਿਸਾਨ ਯੂਨੀਅਨ ਵਲੋਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਰਾਮਪੁਰਾ ਫੂਲ ਮੌੜ ਚੌਕ ‘ਚ 26 ਫਰਵਰੀ ਤੋਂ ਐਫਆਈਆਰ ਕਰਵਾਉਣ ਤੇ ਸ਼ਹੀਦ ਦਾ ਦਰਜਾ ਦਿਵਾਉਣ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਧਰਨਾ ਲੱਗਿਆ ਹੋਇਆ ਸੀ ਜੋ ਕਿ ਹੁਣ ਚੁੱਕਿਆ ਗਿਆ ਹੈ।
ਇਹ ਧਰਨਾ ਰਾਤ 11.30 ਵਜੇ ਐਫਆਈਆਰ ਦਰਜ ਹੋਣ ‘ਤੇ ਇੱਕ ਕਰੋੜ ਰੁ. ਮੁਆਵਜ਼ੇ ਦੀ ਰਾਸ਼ੀ ਐਲਾਨਣ ਤੋਂ ਬਾਅਦ ਪਿੰਡ ਵਾਲਿਆਂ ‘ਤੇ ਕਿਸਾਨ ਯੂਨੀਅਨ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਕੀ ਸੀ ਕਿਸਾਨਾਂ ਦੀ ਮੰਗ
ਕਿਸਾਨਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਹਰਿਆਣਾ ਪੁਲਿਸ ਤੇ ਗ੍ਰਹਿ ਮੰਤਰੀ ਅਨਿਲ ਵਿਜ ਖਿਲਾਫ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਉਦੋਂ ਤੱਕ ਅੰਤਿਮ ਸਸਕਾਰ ਨਹੀਂ ਹੋਣ ਦਿੱਤਾ ਜਾਵੇਗਾ।ਫਿਲਹਾਲ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਕਿਸਾਨ ਆਗੂਆਂ ਤੇਜਵੀਰ ਸਿੰਘ ਪੰਜੋਖੜਾ ਤੇ ਰਣਜੀਤ ਸਿੰਘ ਰਾਜੂ ਨੇ ਦੱਸਿਆ ਕਿ ਬੁੱਧਵਾਰ ਨੂੰ ਇਕ ਵਫਦ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਉਸਦੀ ਰਿਹਾਇਸ਼ ‘ਤੇ ਮਿਲਿਆ ਸੀ।ਇਸ ‘ਚ ਸਤਨਾਮ ਸਿੰਘ ਸਾਹਨੀ ਤੇ ਜੈ ਸਿੰਘ ਬਲਹੇੜਾ ਸ਼ਾਮਲ ਸਨ।