ਐਤਵਾਰ, ਮਾਰਚ 15, 2026 06:46 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਈ ਤਬਾਹੀ, ਹੁਣ ਤੱਕ 60 ਮੌਤਾਂ, ਗੱਡੀਆਂ ‘ਚੋਂ ਮਿਲੀਆਂ ਫ੍ਰੋਜ਼ਨ ਲਾਸ਼ਾਂ

Bomb Cyclone: ਪੂਰਾ ਦੱਖਣੀ ਅਮਰੀਕਾ ਠੰਢ ਨਾਲ ਜੂਝ ਰਿਹਾ ਹੈ। ਇੱਥੇ ਠੰਢ ਨੇ ਕ੍ਰਿਸਮਿਸ ਤੇ ਨਵੇਂ ਸਾਲ ਦੇ ਜਸ਼ਨਾਂ 'ਚ ਵੀ ਰੰਗ 'ਚ ਭੰਗ ਪਾ ਦਿੱਤਾ ਹੈ। ਇੱਥੇ ਕਰੀਬ 5.5 ਕਰੋੜ ਲੋਕ ਠੰਢ ਨਾਲ ਪ੍ਰਭਾਵਿਤ ਹੋਏ ਹਨ।

by ਮਨਵੀਰ ਰੰਧਾਵਾ
ਦਸੰਬਰ 28, 2022
in ਵਿਦੇਸ਼
0

Snow Storm in America: ਅਮਰੀਕਾ ‘ਚ ਆਏ ਬਰਫੀਲੇ ਤੂਫਾਨ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਰਫੀਲਾ ਤੂਫਾਨ ਆਰਕਟਿਕ ਡੀਪ ਫ੍ਰੀਜ਼ ਕਾਰਨ ਆਇਆ ਹੈ। ਤਬਾਹੀ ਮਚਾਉਣ ਵਾਲੇ ਇਸ ਤੂਫ਼ਾਨ ਕਾਰਨ ਹੁਣ ਤੱਕ 60 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਸੋਮਵਾਰ ਨੂੰ ਪੂਰੇ ਅਮਰੀਕਾ ‘ਚ 3800 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ। ਇੰਨਾ ਹੀ ਨਹੀਂ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ 70 ਫੀਸਦੀ ਤੱਕ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਬੁਫੇਲੋ ‘ਚ ਵੀ ਹਰ ਤਰ੍ਹਾਂ ਦੀਆਂ ਆਵਾਜਾਈ ਸਹੂਲਤਾਂ ਪ੍ਰਭਾਵਿਤ ਹੋਈਆਂ। ਇੱਥੇ ਰੇਲ ਅਤੇ ਹਵਾਈ ਯਾਤਰਾ ਰੱਦ ਕਰਨੀ ਪਈ। ਭਾਰੀ ਬਰਫਬਾਰੀ ਕਾਰਨ ਸੜਕਾਂ ਵੀ ਬੰਦ ਹੋ ਗਈਆਂ ਹਨ।

ਬਫੇਲੋ ਸਮੇਤ ਕਈਵ ਖੇਤਰਾਂ ਵਿੱਚ ਬਰਫ਼ ਨੇ ਟਰੈਕਾਂ ਨੂੰ ਢੱਕ ਲਿਆ। ਇਨ੍ਹਾਂ ਵਿੱਚ ਡਰਾਈਵਿੰਗ ‘ਤੇ ਪਾਬੰਦੀ ਲਗਾਈ ਗਈ ਹੈ। ਅਮਰੀਕਾ ‘ਚ ਚਾਰੇ ਪਾਸੇ ਜੰਮੀ ਬਰਫ ਦੀ ਮੋਟੀ ਚਾਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਕੜੀ ‘ਚ ਸੋਮਵਾਰ ਨੂੰ ਅਮਰੀਕਾ ਦੇ ਟੈਨੇਸੀ ‘ਚ ਇੱਕ ਝਰਨੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜੋ ਸਰਦੀਆਂ ਅਤੇ ਮੌਸਮ ਦੇ ਬਰਫੀਲੇ ਅਟੈਕ ਕਰਕੇ 90 ਫੀਸਦੀ ਤੋਂ ਜ਼ਿਆਦਾ ਜੰਮ ਗਿਆ।

ਗੱਡੀਆਂ ‘ਚ ਲਾਸ਼ਾਂ

ਕੁਦਰਤ ਦੇ ਇਸ ਕਹਿਰ ਨਾਲ ਅਮਰੀਕਾ ਵਿਚ ਚਾਰੇ ਪਾਸੇ ਹਫੜਾ-ਦਫੜੀ ਮਚ ਗਈ ਹੈ। ਕੜਾਕੇ ਦੀ ਠੰਢ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਰਫ਼ ਦੀ ਮੋਟੀ ਚਾਦਰ ਨੇ ਹਰ ਪਾਸੇ ਜਨਜੀਵਨ ਠੱਪ ਕਰ ਦਿੱਤਾ ਹੈ। ਅਜਿਹੇ ‘ਚ ਇੱਕ ਪਾਸੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਰਫ ਨਾਲ ਢੱਕੇ ਵਾਹਨਾਂ ‘ਚ ਲਾਸ਼ਾਂ ਮਿਲ ਰਹੀਆਂ ਹਨ। ਤੂਫਾਨ ਦੀ ਤਬਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਲਾਸ਼ਾਂ ਕਾਰਾਂ ਤੇ ਘਰਾਂ ਤੋਂ ਬਾਹਰ ਕੱਢੀਆਂ ਜਾ ਰਹੀਆਂ ਹਨ।

25 ਦਸੰਬਰ ਨੂੰ 1983 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ

ਉੱਤਰੀ ਭਾਰਤ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਦੀ ਲਪੇਟ ‘ਚ ਹੈ। ਅਮਰੀਕਾ ਦੇ ਨਾਲ ਜਾਪਾਨ ਵਿਚ ਵੀ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਮੌਸਮ ਸੇਵਾ ਮੁਤਾਬਕ ਫਲੋਰੀਡਾ ਦੇ ਮਿਆਮੀ, ਟੈਂਪਾ, ਓਰਲੈਂਡੋ ਅਤੇ ਵੈਸਟ ਪਾਮ ਬੀਚ ਨੇ 25 ਦਸੰਬਰ ਨੂੰ 1983 ਤੋਂ ਬਾਅਦ ਆਪਣਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ।

ਬਰਫਬਾਰੀ ਕਾਰਨ 7 ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ

ਅਮਰੀਕਾ ‘ਚ ਬਰਫਬਾਰੀ ਕਾਰਨ 7 ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਠੰਢ ਨਾਲ ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਵਿੱਚ ਬਫੇਲੋ ਹੈ। ਇੱਥੇ 43 ਇੰਚ ਬਰਫਬਾਰੀ ਹੋ ਚੁੱਕੀ ਹੈ। ਇਸ ਕਾਰਨ ਲੋਕਾਂ ਦਾ ਸੜਕ ’ਤੇ ਚੱਲਣਾ ਮੁਸ਼ਕਲ ਹੋ ਰਿਹਾ ਹੈ। ਇੰਨਾ ਹੀ ਨਹੀਂ ਬਿਜਲੀ ਘਰ ‘ਤੇ ਬਰਫਬਾਰੀ ਹੋਣ ਕਾਰਨ ਬਿਜਲੀ ਵਿਵਸਥਾ ਵੀ ਠੱਪ ਹੋ ਗਈ ਹੈ। ਇੱਥੇ ਠੰਢ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bomb CyclonecoldFlights Cancelinternational newspro punjab tvpunjabi newsSnow Strom in AmericaSouth America
Share255Tweet160Share64

Related Posts

ਗ੍ਰੀਨ ਕਾਰਡ ਲਈ ਰਚਿਆ ਡਰਾਮਾ: ਅਮਰੀਕਾ ‘ਚ 11 ਭਾਰਤੀ ਨਾਗਰਿਕ ਗ੍ਰਿਫ਼ਤਾਰ

ਮਾਰਚ 14, 2026

ਈਰਾਨ-ਇਜ਼ਰਾਈਲ ਟਕਰਾਅ ਵਿਚਕਾਰ, ਕਿਮ ਜੋਂਗ-ਉਨ ਨੇ ਵੀ ਕੀਤਾ ਧਮਾਕਾ! ਗੁਆਂਢੀ ਦੇਸ਼ਾਂ ‘ਚ ਚਿੰਤਾ ਦੀ ਲਹਿਰ

ਮਾਰਚ 14, 2026

ਜੰਗ ਖਤਮ ਕਰਨ ਲਈ ਤਿਆਰ ਹੈ ਈਰਾਨ, ਰੱਖੀਆਂ ਇਹ ਤਿੰਨ ਸ਼ਰਤਾਂ

ਮਾਰਚ 12, 2026

ਮੁਕੇਸ਼ ਅੰਬਾਨੀ ਬਣਾਉਣਗੇ ਅਮਰੀਕਾ ਦੀ ‘ਸਭ ਤੋਂ ਵੱਡੀ’ ਤੇਲ ਰਿਫਾਇਨਰੀ, ਰਾਸ਼ਟਰਪਤੀ ਟਰੰਪ ਨੇ ਵੱਡੇ ਸੌਦੇ ਦਾ ਕੀਤਾ ਐਲਾਨ , ਰਿਲਾਇੰਸ…

ਮਾਰਚ 11, 2026

ਅਮਰੀਕਾ ਇਜ਼ਰਾਈਲ ਜੰਗ ਦਾ 10 ਵਾਂ ਦਿਨ: ਈਰਾਨ ਦੇ ਨਵੇਂ ਸੁਪਰੀਮ ਲੀਡਰ ਦੀ ਨਿਯੁਕਤੀ

ਮਾਰਚ 9, 2026

ਖਾੜੀ ਦੇਸ਼ਾਂ ‘ਚ ਫਸੇ ਭਾਰਤੀਆਂ ਲਈ ਚਲਾਈਆਂ ਜਾਣਗੀਆਂ 58 ਵਿਸ਼ੇਸ਼ ਉਡਾਣਾਂ

ਮਾਰਚ 4, 2026
Load More

Recent News

ਅਕਾਲੀ ਦਲ ਨਾਲ ਗੱਠਜੋੜ ਬਾਰੇ ਭਾਜਪਾ ਦੀ ‘ਨਾਂਹ’ ਪਿੱਛੋਂ ਸੁਖਬੀਰ ਬਾਦਲ ਦਾ ਵੱਡਾ ਬਿਆਨ . . .

ਮਾਰਚ 14, 2026

ਪੰਜਾਬ ਵਿੱਚ ਸਾਡੀ ਸਰਕਾਰ ਬਣੇਗੀ, ਦੋ ਸਾਲਾਂ ਵਿੱਚ ਸੂਬੇ ‘ਚ ਨਸ਼ਾ ਖਤਮ ਕਰ ਦੇਵਾਂਗੇ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਮਾਰਚ 14, 2026

ਪੰਜਾਬ ਵਿੱਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 2 ਗ੍ਰਿਫਤਾਰ, ਭਾਰੀ ਹਥਿਆਰ ਬਰਾਮਦ

ਮਾਰਚ 14, 2026

ਡੀਸੀ ਨੇ ਵੱਡੀ ਕਾਰਵਾਈ ਕਰਦਿਆਂ ਮਹਿਲਾ ਸਰਪੰਚ ਨੂੰ ਕੀਤਾ ਮੁਅੱਤਲ

ਮਾਰਚ 14, 2026

ਯਾਤਰੀਆਂ ਨਾਲ ਭਰੀ ਚੱਲਦੀ ਰੋਡਵੇਜ਼ ਬੱਸ ਪਲਟੀ, 50 ਲੋਕ ਜ਼ਖਮੀ

ਮਾਰਚ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.