ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਧੁਆਂ ਹੁਣ ਹੋਲੀ ਹੋਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚ ਗਿਆ । ਜਿਕਰਯੋਗ ਹੈ ਕਿ ਮਾਨਸਾ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਹ ਦੋਵੇਂ ਮਿਊਜ਼ਿਕ ਇੰਡਸਟਰੀ ,ਇਥੇ ਇਹ ਵੇ ਜਿਕਰਯੋਗ ਹੈ ਕਿ ਇਹ ਦੋਨੋ ਪੰਜਾਬ ਦੇ ਇਕ ਵੱਡੇ ਗਾਇਕ ਦੇ ਨੇੜੇ ਹਨ, ਹਾਲਾਂਕਿ ਇਸ ਬਾਰੇ ਅਜੇ ਹੋਰ ਖੁਲਾਸੇ ਹੋਣੇ ਬਾਕੀ ਹਨ ,ਜਾਣਕਾਰੀ ਹੈ ਕਿ ਪੁਲਿਸ ਜਲਦੀ ਹੀ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰੇਗੀ। ਇਹ ਦੋਨੋ ਨਾਂ ਨਵਜੋਤ ਸਿੰਘ ਪੰਧੇਰ ਅਤੇ ਕੰਵਰ ਗਰੇਵਾਲ ਹਨ, ਜਿਨ੍ਹਾਂ ਦੇ ਮਾਮਲੇ ‘ਚ ਸਾਹਮਣੇ ਆਏ ਹਨ।
ਇਸ ਬਾਬਤ ਮੂਸੇਵਾਲਾ ਦੇ ਪਿਤਾ ਨੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਸੀ। ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਹ ਲੋਕ ਮੂਸੇਵਾਲਾ ਨੂੰ ਧਮਕੀਆਂ ਦੇ ਰਹੇ ਸਨ। ਜਿਸ ਤੋਂ ਬਾਅਦ ਦੋਵਾਂ ਨੂੰ ਆਈਪੀਸੀ ਦੀ ਧਾਰਾ 120ਬੀ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਰਹੱਦੀ ਇਲਾਕਿਆਂ ‘ਚ 24 ਘੰਟੇ ਲੱਗਣਗੇ ਹਥਿਆਰਬੰਦ ਨਾਕੇ..
ਜਾਣਕਾਰੀ ਅਨੁਸਾਰ ਦੋਨਾਂ ਨੇ ਮੂਸੇਵਾਲਾ ਦੇ ਸਟੇਜ ਸ਼ੋਅ ਦੀ ਕਮਾਈ ਹਥਿਆਉਣੀ ਸ਼ੁਰੂ ਕਰ ਦਿੱਤੀ। ਮੂਸੇਵਾਲਾ ਨੂੰ ਕਮਾਈ ਦਾ ਥੋੜ੍ਹਾ ਜਿਹਾ ਹਿੱਸਾ ਹੀ ਮਿਲਦਾ ਸੀ। ਜਿਸ ਤੋਂ ਬਾਅਦ ਮੂਸੇਵਾਲਾ ਦੋਵਾਂ ਵਿਚਾਲੇ ਹੋਏ ਸਮਝੌਤੇ ਤੋਂ ਪਿੱਛੇ ਹਟ ਗਿਆ। ਇਹ ਦੋਵੇਂ ਮੁਲਜ਼ਮ ਮੂਸੇਵਾਲਾ ਨੂੰ ਧਮਕੀਆਂ ਦੇਣ ਲੱਗੇ। ਉਸ ਨੂੰ ਕੈਨੇਡਾ ਵਿੱਚ ਸ਼ੋਅ ਕਰਨ ਦੀ ਚੁਣੌਤੀ ਦਿੱਤੀ। ਮੂਸੇਵਾਲਾ ਨੇ ਇਸ ਨੂੰ ਸਵੀਕਾਰ ਕੀਤਾ ਅਤੇ ਕੈਨੇਡਾ ਵਿੱਚ ਸਫਲ ਸ਼ੋਅ ਕੀਤੇ। ਜਿਸ ਤੋਂ ਬਾਅਦ ਦੋਹਾਂ ਨੇ ਯੂਟਿਊਬ ਚੈਨਲ ਬਣਾਇਆ।
ਦੱਸ ਦੇਈਏ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ‘ਚ ਸਿੱਧੂ ਮੂਸੇਵਾਲਾ ਨੂੰ ਕੁਝ ਲੋਕਾਂ ਨੇ ਆਪਸੀ ਦੁਸ਼ਮਣੀ ‘ਚ ਗੋਲੀ ਮਾਰ ਦਿੱਤੀ ਸੀ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਸਿੱਧੂ ਮੂਸੇਵਾਲਾ ਦੇ ਗਾਇਕੀ ਦੁਨੀਆਂ ਪੱਧਰ ਤੇ ਮਕਬੂਲ ਸੀ । ਸਾਲ 2017 ਵਿੱਚ ਗੀਤ ਜੀ ਵੈਗਨ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਤੋਂ ਬਾਅਦ, ਸਿੱਧੂ ਮੂਸੇਵਾਲਾ ਨੇ ਆਪਣੀਆਂ ਐਲਬਮਾਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪ੍ਰਸ਼ੰਸਕ ਅਤੇ ਕਲਾਕਾਰ ਆਪਣਾ ਦੁੱਖ ਪ੍ਰਗਟ ਕਰਨ ਲਈ ਇਕੱਠੇ ਹੋਏ।