WhatsApp ਦੁਨੀਆ ਭਰ ਦੇ ਲੱਖਾਂ ਯੂਜ਼ਰਸ ਲਈ ਸਭ ਤੋਂ ਪਸੰਦੀਦਾ ਮੈਸੇਜਿੰਗ ਪਲੇਟਫਾਰਮ ਹੈ। ਇੱਥੇ ਯੂਜ਼ਰਸ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਦੇ ਨਾਲ-ਨਾਲ ਵਾਇਸ ਅਤੇ ਵੀਡੀਓ ਕਾਲਿੰਗ ਰਾਹੀਂ ਆਪਣੇ ਕਰੀਬੀਆਂ ਨਾਲ ਜੁੜਦੇ ਹਨ। ਕੰਪਨੀ ਯੂਜ਼ਰਸ ਦੇ ਐਪ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਟਰਸ ਲਿਆਉਂਦੀ ਰਹਿੰਦੀ ਹੈ।
ਹੁਣ ਇਸ ਕੜੀ ‘ਚ Do Not Disturb API ਦੀ ਐਂਟਰੀ ਹੋਈ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਲਈ ਇਹ ਸਮਝਣਾ ਆਸਾਨ ਹੋਵੇਗਾ ਕਿ ਉਨ੍ਹਾਂ ਨੇ ਆਪਣੀ ਡੂ ਨਾਟ ਡਿਸਟਰਬ ਸੈਟਿੰਗ ਦੇ ਕਾਰਨ ਕਿਸੇ ਕਾਲ ਨੂੰ ਮਿਸ ਕੀਤਾ ਹੈ। WABetaInfo ਨੇ ਟਵੀਟ ਕਰਕੇ WhatsApp ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਵ੍ਹੱਟਸਐਪ ਦੇ ਇਸ ਨਵੇਂ ਫੀਚਰ ਦਾ ਇੱਕ ਸਕਰੀਨਸ਼ਾਟ ਵੀ ਟਵੀਟ ਕਰਕੇ ਸ਼ੇਅਰ ਕੀਤਾ ਗਿਆ ਹੈ।
📝 WhatsApp beta for Android 2.22.24.17: what's new?
WhatsApp is releasing the Do Not Disturb mode support for missed calls, to some beta testers!https://t.co/a8xhAzDZip
— WABetaInfo (@WABetaInfo) November 11, 2022
ਇਸ ਫੀਚਰ ਨੂੰ ਤੁਸੀਂ ਫੋਨ ਦੀ ਸੈਟਿੰਗ ‘ਚ ਜਾ ਕੇ ਐਕਟੀਵੇਟ ਕਰ ਸਕਦੇ ਹੋ। ਇਸ ਤੋਂ ਬਾਅਦ, ਆਪਣੇ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਕੁਝ ਸਕਿੰਟਾਂ ਲਈ WhatsApp ‘ਤੇ ਕਾਲ ਕਰਨ ਲਈ ਕਹੋ। ਕਾਲ ਮਿਸ ਹੋਣ ਤੋਂ ਬਾਅਦ, ਜੇਕਰ ਤੁਸੀਂ ‘Silenced by Do Not Disturb’ ਲੇਬਲ ਦੇਖਦੇ ਹੋ, ਤਾਂ ਸਮਝ ਜਾਓ ਕਿ ਇਹ ਫੀਚਰ ਤੁਹਾਡੇ ਫੋਨ ‘ਤੇ ਐਕਟੀਵੇਟ ਹੋ ਗਿਆ ਹੈ।
ਦੱਸ ਦਈਏ ਕਿ ਕੰਪਨੀ ਫਿਲਹਾਲ ਇਸ ਫੀਚਰ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕਰ ਰਹੀ ਹੈ। ਇਸ ਦਾ ਸਟੇਬਲ ਵਰਜ਼ਨ ਵੀ ਆਉਣ ਵਾਲੇ ਦਿਨਾਂ ‘ਚ ਰੋਲਆਊਟ ਕੀਤਾ ਜਾ ਸਕਦਾ ਹੈ।
ਗਰੁੱਪ ਚੈਟ ਲਈ ਨਵਾਂ ਫੀਚਰ
ਵ੍ਹੱਟਸਐਪ ਬੀਟਾ ਯੂਜ਼ਰਸ ਲਈ ਗਰੁੱਪ ਚੈਟ ਦਾ ਨਵਾਂ ਫੀਚਰ ਰੋਲਆਊਟ ਕਰ ਰਿਹਾ ਹੈ। ਇਹ ਫ਼ੀਚਰ ਜ਼ਿਆਦਾ ਮੈਂਬਰਾਂ ਵਾਲੇ ਗਰੁਪਸ ਦੀ ਚੈੱਟ ਨੋਟੀਫਿਕੇਸ਼ਨਸ ਨੂੰ ਅਪਣੇ ਆਪ ਬੰਦ ਕਰ ਦਿੰਦਾ ਹੈ। ਕੁਝ ਦਿਨ ਪਹਿਲਾਂ ਕੰਪਨੀ ਨੇ ਗਰੁੱਪ ‘ਚ 1024 ਮੈਂਬਰਾਂ ਨੂੰ ਜੋੜਣ ਵਾਲਾ ਫੀਚਰ ਜਾਰੀ ਕੀਤਾ ਸੀ।
ਇਸ ਤੋਂ ਬਾਅਦ, ਵੱਡੇ ਗਰੁਪ ਲਈ ਨੋਟੀਫਿਕੇਸ਼ਨ ਨੂੰ ਆਪਣੇ ਆਟੋਮੈਟਿਕ ਮਿਊਟ ਕਰਨ ਵਾਲੇ ਫੀਚਰ ਨੂੰ ਰੋਲਆਊਟ ਕਰਨ ਦੀਆਂ ਤਿਆਰੀਆਂ ਤੇਜ਼ ਕੀਤੀਆਂ ਗਈਆਂ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਕੰਪਨੀ ਇਸ ਫੀਚਰ ਦੇ ਸਟੇਬਲ ਵਰਜ਼ਨ ਨੂੰ ਗਲੋਬਲ ਯੂਜ਼ਰਸ ਲਈ ਰੋਲਆਊਟ ਕਰੇਗੀ।