ਪਿੰਡ ਉਭਿਆ ਤੋਂ ਇੱਕ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਮਤਰੇਏ ਪਿਓ ਵਲੋਂ ਪੁੱਤ ਨੂੰ ਕੰਧ ‘ਚ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਉਭਿਆ ਦਾ ਬਲਵਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦੇ ਦੇ ਪੁੱਤਰ ਸਮੀਰ ਸਿੰਘ ਅਤੇ ਜਸਕਰਨ ਸਿੰਘ ਹਨ।
ਉਸ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਕਰੇਵਾ 2013 ਵਿੱਚ ਬਲਵਿੰਦਰ ਸਿੰਘ ਫੌਜੀ ਨਾਲ ਹੋਇਆ ਸੀ। ਦੋਨੋ ਬੱਚੇ ਉਸ ਦੇ ਪਹਿਲੇ ਵਿਆਹ ਦੇ ਸਨ। ਬਲਵਿੰਦਰ ਸਿੰਘ ਮੇਰੇ ਦੋਨੋਂ ਬੱਚਿਆ ਨਾਲ ਨਫਤਰ ਕਰਦਾ ਸੀ। ਇੱਕ ਦਿਨ ਉਹ ਘਰ ਤੋਂ ਬਾਹਰ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ ਉਸ ਤੋਂ ਬਾਅਦ ਉਸ ਦੇ ਪੁੱਤਰ ਜਸਕਰਨ ਸਿੰਘ ਦੀ ਮੌਤ ਦਾ ਪਤਾ ਲੱਗਾ।
ਮੇਰੇ ਪਤੀ ਨੇ ਜਸਕਰਨ ਸਿੰਘ ਦੇ ਖੁਦਕੁਸ਼ੀ ਕਰਨ ਦਾ ਦੋਸ਼ ਲਾਇਆ ਪਰ ਪੜਤਾਲ ਕਰਨ ਉਤੇ ਪਤਾ ਲੱਗਾ ਕਿ ਬਲਵਿੰਦਰ ਸਿੰਘ ਨੇ ਮਤਰੇਵੇਂ ਪੁੱਤਰ ਜਸਕਰਨ ਸਿੰਘ ਨੂੰ ਧੱਕਾ ਮਾਰ ਕੇ ਕੰਧ ਨਾਲ ਸਿਰ ਲੱਗਣ ਉਤੇ ਗਹਿਰਾ ਚੋਟ ਲੱਗਣ ਉਤੇ ਮੌਤ ਹੋ ਗਈ ਹੈ। ਥਾਣਾ ਦਿੜ੍ਹਬਾ ਵਿਖੇ ਮਨਦੀਪ ਕੌਰ ਦੇ ਬਿਆਨ ਉਤੇ ਬਲਵਿੰਦਰ ਸਿੰਘ ਫੌਜੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।