ਸ਼ਨੀਵਾਰ, ਮਈ 17, 2025 03:16 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਜੂਨ 1984 ‘ਚ ਭਾਰਤੀ ਫੌਜ ਵੱਲੋਂ ਕੀਤੇ ਕਦੇ ਨਾ ਭੁੱਲੇ ਜਾ ਸਕਣ ਵਾਲੇ ਆਪ੍ਰੇਸ਼ਨ ਬਲੂ ਸਟਾਰ ਦੀ ਕਹਾਣੀ

Operation Blue Star: ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਗੋਲੀਬਾਰੀ 2 ਜੂਨ ਤੋਂ 4 ਜੂਨ ਤੱਕ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰੋਂ ਹਲਕੀ ਗੋਲੀਬਾਰੀ ਹੁੰਦੀ ਰਹੀ। ਇੰਦਰਾ ਗਾਂਧੀ ਸਰਕਾਰ ਨੇ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ।

by ਮਨਵੀਰ ਰੰਧਾਵਾ
ਜੂਨ 1, 2023
in ਪੰਜਾਬ
0

Operation Blue Star 1984: ਜੂਨ 1984 ‘ਚ ਭਾਰਤੀ ਫੌਜ ਵੱਲੋਂ ਕੀਤੇ ਆਪ੍ਰੇਸ਼ਨ ਬਲੂ ਸਟਾਰ ਨੂੰ 39 ਸਾਲ ਹੋ ਗਏ ਹਨ। ਭਾਰਤੀ ਫੌਜ ਦੇ ਇਸ ਆਪ੍ਰੇਸ਼ਨ ਨੇ ਪੂਰੇ ਦੇਸ਼ ਤੇ ਖਾਸਕਰ ਪੰਜਾਬ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ। ਆਪ੍ਰੇਸ਼ਨ ਬਲੂ ਸਟਾਰ ਮਗਰੋਂ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਪੈਦਾ ਹੋਇਆ ਤੇ ਵੱਡੇ-ਵੱਡੇ ਅਹੁਦਿਆਂ ‘ਤੇ ਤਾਇਨਾਤ ਸਿੱਖਾਂ ਅਫਸਰਾਂ ਤੇ ਸਿਆਸਤਦਾਨਾਂ ਨੇ ਅਤਸੀਫੇ ਦੇ ਦਿੱਤੇ ਸੀ। ਇਸ ਫੌਜੀ ਆਪ੍ਰੇਸ਼ਨ ਮਗਰੋਂ ਸਿੱਖ ਸੁਰੱਖਿਆ ਗਾਰਡਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। ਇੰਦਰਾ ਦੇ ਕਤਲ ਮਗਰੋਂ ਦੇਸ਼ ਭਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਪੰਜਾਬ ਵਿੱਚ ਵੱਖ ਦੇਸ਼ ਖਾਲਿਸਤਾਨ ਦੀ ਮੰਗ ਉੱਠੀ। ਇਸ ਖਾਲਿਸਤਾਨੀ ਲਹਿਰ ਵਿੱਚ ਲੱਖਾਂ ਪੰਜਾਬੀ ਮਾਰੇ ਗਏ। 04 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਯਾਨੀ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਹੈ।

ਇਸ ਮੌਕੇ ਪੇਸ਼ ਆਪ੍ਰੇਸ਼ਨ ਬਲੂ ਸਟਾਰ ਦੀ ਪੂਰੀ ਕਹਾਣੀ।

ਫੌਜ ਕਾਰਵਾਈ ਜਾਂ ਹਮਲਾ?

ਆਪ੍ਰੇਸ਼ਨ ਬਲੂ ਸਟਾਰ ਫੌਜੀ ਕਾਰਵਾਈ ਦੀ ਬਜਾਏ ਫੌਜੀ ਹਮਲਾ ਸੀ। ਭਾਰਤੀ ਫੌਜ ਨੇ ਕਰੀਬ 6 ਲੱਖ ਦੀ ਗਿਣਤੀ ਵਿੱਚ ਟੈਂਕਾਂ, ਤੋਪਾਂ ਤੇ ਗੋਲਾ ਬਾਰੂਦ ਨਾਲ ਲੈਸ ਫੌਜੀ ਅੰਮ੍ਰਿਤਸਰ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਤਾਇਨਾਤ ਕੀਤੇ ਸੀ। ਤਿੰਨ ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਹਜਾਰਾਂ ਸ਼ਰਧਾਲੂ ਹਰਿਮੰਦਰ ਕੰਪਲੈਕਸ ਵਿੱਚ ਇਕੱਠੇ ਸੀ।

ਭਿੰਡਰਾਂਵਾਲੇ ਦੀ ਮੋਰਚਾਬੰਦੀ

ਦਰਬਾਰ ਸਾਹਿਬ ਕੰਪਲੈਕਸ ਅੰਦਰ ਮੌਜੂਦ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ, ਕੋਰਟ ਮਾਰਸ਼ਲ ਕੀਤੇ ਗਏ ਜਨਰਲ ਸੁਬੇਗ ਸਿੰਘ ਤੇ ਸਿੱਖ ਸਟੂਡੈਂਟ ਫੈਡਰੈਸ਼ਨ ਦੇ ਸਮਰਥਕਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ। ਫੌਜ ਨੇ ਉਨ੍ਹਾਂ ਨੂੰ ਲਗਾਤਾਰ ਬਾਹਰ ਆਉਣ ਦੀ ਚੇਤਾਵਨੀ ਦਿੱਤੀ। ਹਥਿਆਰ ਸੁੱਟਣ ਲਈ ਕਿਹਾ ਪਰ ਕੋਈ ਜਵਾਬ ਨਾ ਆਉਣ ‘ਤੇ 1 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਬਾਹਰ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਗੋਲੀਬਾਰੀ ਕੀਤੀ।

ਦਰਬਾਰ ਸਾਹਿਬ ਕੰਪਲੈਕਸ ‘ਤੇ ਗੋਲੀਬਾਰੀ 2 ਜੂਨ ਤੋਂ 4 ਜੂਨ ਤੱਕ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰੋਂ ਹਲਕੀ ਗੋਲੀਬਾਰੀ ਹੁੰਦੀ ਰਹੀ। ਇੰਦਰਾ ਗਾਂਧੀ ਸਰਕਾਰ ਨੇ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ। ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਗਿਆ। 5 ਜੂਨ ਤੱਕ ਵੀ ਸੰਤ ਜਰਨੈਲ ਸਿੰਘ ਤੇ ਸਾਥੀਆਂ ਨੇ ਫੌਜ ਮੂਹਰੇ ਹਥਿਆਰ ਨਾ ਸੁੱਟੇ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਕੇ ਆਪਰੇਸ਼ਨ ਬਲੂ ਸਟਾਰ ਚਲਾਉਣ ਦਾ ਆਦੇਸ਼ ਦੇ ਦਿੱਤਾ।

ਕੰਪਲੈਕਸ ਵਿੱਚ ਭਿਆਨਕ ਖੂਨ-ਖਰਾਬਾ ਹੋਇਆ, ਕਿਉਂਕਿ ਸ਼ਹੀਦੀ ਦਿਹਾੜਾ ਮਨਾਉਣ ਆਈ ਸੰਗਤ ਅੰਦਰ ਹੀ ਸੀ। ਦਰਬਾਰ ਸਾਹਿਬ ਕੰਪਲੈਕਸ ਅੰਦਰ ਕਤਲੋਗਾਰਤ 6 ਜੂਨ, 1984- ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਗਈ। ਫੌਜ ਨੇ ਸ੍ਰੀ ਹਰਮਿੰਦਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ।

ਭਾਰੀ ਗੋਲੀਬਾਰੀ ਤੇ ਸੰਘਰਸ਼ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਦਰਬਾਰ ਸਾਹਿਬ ਕੰਪਲੈਕਸ ‘ਤੇ ਹੋਏ ਇਸ ਹਮਲੇ ਵਿੱਚ ਭਿੰਡਰਾਂਵਾਲੇ ਤੇ ਲੈਫਟੀਨੈਂਟ ਜਨਰਲ ਸੁਬੇਗ ਸਿੰਘ ਸਣੇ ਕਈ ਲੋਕਾਂ ਦੀ ਮੌਤ ਹੋਈ। ਇਸ ਨੂੰ ਬਲੂ ਸਟਾਰ ਆਪਰੇਸ਼ਨ ਕਿਹਾ ਗਿਆ। ਭਾਰਤ ਸਰਕਾਰ ਦੇ ਵ੍ਹਾਈਟ ਪੇਪਰ ਭਾਰਤ ਸਰਕਾਰ ਦੇ ਵ੍ਹਾਈਟ ਪੇਪਰ ਅਨੁਸਾਰ, ਆਪਰੇਸ਼ਨ ਬਲੂ ਸਟਾਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਥੀਆਂ ਸਮੇਤ ਮਾਰੇ ਗਏ। ਆਮ ਲੋਕਾਂ ਸਮੇਤ ਕੁੱਲ 493 ਨਾਗਰਿਕ ਮਾਰੇ ਗਏ। 86 ਜਖ਼ਮੀ ਹੋਏ ਤੇ 1592 ਨੂੰ ਗ੍ਰਿਫਤਾਰ ਕੀਤਾ ਗਿਆ। 83 ਫੌਜੀ ਮਾਰੇ ਗਏ ਤੇ 249 ਜਖ਼ਮੀ ਹੋਏ, ਪਰ ਇਨ੍ਹਾਂ ਅੰਕੜਿਆਂ ਨੂੰ ਲੈ ਕੇ ਹੁਣ ਤੱਕ ਵਿਵਾਦ ਚੱਲ ਰਿਹਾ ਹੈ।

ਸਿੱਖ ਜਥੇਬੰਦੀਆਂ ਮੁਤਾਬਕ ਹਜਾਰਾਂ ਸ਼ਰਧਾਲੂ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸੀ ਤੇ ਮਰਨ ਵਾਲੇ ਨਿਰਦੋਸ਼ ਲੋਕਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ। ਸਿੱਖ ਸਹਿਤ ਵੀ ਹੋਇਆ ਗਾਇਬ ਹਮਲੇ ਦੌਰਾਨ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਿੱਖ ਰੈਫਰੈਂਸ ਲਾਇਬਰੇਰੀ ਦਾ ਕਾਫੀ ਨੁਕਸਾਨ ਕੀਤਾ। ਐਸਜੀਪੀਸੀ ਦੇ ਦੱਸਣ ਮੁਤਾਬਕ ਫੌਜ ਨੇ 512 ਹੱਥ ਲਿਖਤ ਸਰੂਪ, 12613 ਦੁਰਲੱਭ ਹੱਥ ਲਿਖਤ ਪੁਸਤਕਾਂ, ਖਰੜੇ ਤੇ ਗੁਰਬਾਣੀ ਦੀਆਂ ਪੋਥੀਆਂ ਕਬਜ਼ੇ ਵਿੱਚ ਲੈ ਲਈਆਂ। ਕਮੇਟੀ ਵੱਲੋਂ ਕਿਤਾਬਾਂ ਵਾਪਸ ਲੈਣ ਲਈ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਇਸ ਦੌਰਾਨ ਕਮੇਟੀ ਨੂੰ 75 ਕਿਤਾਬਾਂ ਤੇ 3 ਰਜਿਸਟਰ ਵੀ ਵਾਪਸ ਕੀਤੇ ਗਏ ਹਨ। ਬਾਕੀ ਕਿਤਾਬਾਂ ਦਾ ਹਾਲੇ ਕੋਈ ਥਹੁ ਪਤਾ ਨਹੀਂ ਹੈ।

ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਵੱਡਾ ਨੁਕਸਾਨ ਹੋਇਆ। ਫੌਜੀ ਹਮਲੇ ਤੋਂ ਬਾਅਦ ਦਾ ਮਾਹੌਲ ਸਿੱਖ ਭਾਈਚਾਰੇ ਦੇ ਮੁਕੱਦਸ ਅਸਥਾਨ ‘ਤੇ ਫੌਜੀ ਕਾਰਵਾਈ ਤੋਂ ਖਫਾ ਕਈ ਨਾਮੀ ਅਹੁਦਿਆਂ ਤੇ ਸੇਵਾਵਾਂ ‘ਤੇ ਰਹੇ ਸਿੱਖਾਂ ਨੇ ਜਾਂ ਤਾਂ ਆਪਣੇ ਪਦਾਂ ਤੋਂ ਅਸਤੀਫੇ ਦੇ ਦਿੱਤੇ ਜਾਂ ਫਿਰ ਸਰਕਾਰ ਵੱਲੋਂ ਦਿੱਤੇ ਗਏ ਸਨਮਾਣ ਵਾਪਸ ਕਰ ਦਿੱਤੇ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਨੇ ਵੀ ਇਸੇ ਰੋਸ ਵਿੱਚ ਚਿੱਠੀ ਲਿਖ ਕੇ ਪਦਮਸ੍ਰੀ ਸਨਮਾਨ ਵਾਪਸ ਕੀਤਾ।

ਸਿੱਖ ਫੌਜੀਆਂ ਦੀ ਬਗਾਵਤ 7-10 ਜੂਨ, 1984- ਦੇਸ ਦੇ ਕਈ ਹਿੱਸਿਆਂ ਵਿੱਚ ਸਿੱਖ ਫੌਜੀਆਂ ਦੇ ਬਾਗੀ ਹੋਣ ਦੀਆਂ ਖਬਰਾਂ ਆਉਂਦੀਆਂ ਹਨ। ਸਿੱਖ ਰੈਜੀਮੈਂਟ ਦੇ ਕਰੀਬ 500 ਫੌਜੀਆਂ ਨੇ ਰਾਜਸਥਾਨ ਦੇ ਗੰਗਾਨਗਰ ਵਿੱਚ ਆਪਰੇਸ਼ਨ ਬਲੂ ਸਟਾਰ ਦੀਆਂ ਖਬਰਾਂ ਸੁਣ ਕੇ ਬਗਾਵਤ ਕਰ ਦਿੱਤੀ ਸੀ। ਬਿਹਾਰ ਦੇ ਰਾਮਗੜ੍ਹ (ਹੁਣ ਝਾਰਖੰਡ), ਅਲਵਰ, ਜੰਮੂ, ਠਾਣੇ ਤੇ ਪੁਣੇ ਵਿੱਚ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਸੀ।

ਰਾਮਗੜ੍ਹ ਵਿੱਚ ਬਾਗੀ ਫੌਜੀਆਂ ਨੇ ਆਪਣੇ ਕਮਾਂਡਰ, ਬ੍ਰਿਗੇਡੀਅਰ ਐਸਸੀ ਪੁਰੀ ਦਾ ਕਤਲ ਕਰ ਦਿੱਤਾ ਸੀ। ਇੰਦਰਾ ਗਾਂਧੀ ਦਾ ਕਤਲ ਆਪਰੇਸ਼ਨ ਬਲੂ ਸਟਾਰ ਦੇ ਚਾਰ ਮਹੀਨੇ ਬਾਅਦ 31 ਅਕਤੂਬਰ, 1984- ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖ ਬਾਡੀਗਾਰਡਾਂ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਦਿੱਲੀ ਸਮੇਤ ਦੇਸ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਜਿਸ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ।

ਆਪਰੇਸ਼ਨ ਬਲੂ ਸਟਾਰ ‘ਚ ਬ੍ਰਿਟੇਨ ਦੀ ਭੂਮਿਕਾ

ਆਪਰੇਸ਼ਨ ਬਲੂ ਸਟਾਰ ‘ਚ ਬ੍ਰਿਟੇਨ ਦੀ ਭੂਮਿਕਾ ਹਮਲੇ ਦੇ ਕਰੀਬ 30 ਸਾਲ ਬਾਅਦ 2014 ਵਿੱਚ ਖੁਲਾਸਾ ਹੋਇਆ ਕਿ 1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥਰੈਚਰ ਨੇ ਫੌਜੀ ਕਾਰਵਾਈ ਵਿੱਚ ਭਾਰਤ ਦੀ ਮਦਦ ਕੀਤੀ। ਹਾਲਾਂਕਿ ਆਪਰੇਸ਼ਨ ਬਲੂ ਸਟਾਰ ਵਿੱਚ ਫੌਜ ਦੀ ਅਗਵਾਈ ਕਰਨ ਵਾਲੇ ਤਤਕਾਲੀ ਲੈਫਟੀਨੈਂਟ ਜਨਰਲ ਕੇਐਸ ਬਰਾੜ ਨੇ ਬ੍ਰਿਟੇਨ ਦੀ ਕਿਸੇ ਭੂਮਿਕਾ ਤੋਂ ਇਨਕਾਰ ਕੀਤਾ ਹੈ।

ਬ੍ਰਿਟੇਨ ਦੇ ਪ੍ਰਸਿੱਧ ਸਮਾਚਾਰ ਪੱਤਰ ‘ਗਾਰਜਿਅਨ’ ਮੁਤਾਬਕ ਅੰਮ੍ਰਿਤਸਰ ਵਿੱਚ ਆਪਰੇਸ਼ਨ ਬਲੂ ਸਟਾਰ ਪੂਰਾ ਹੋਣ ਤੋਂ ਬਾਅਦ 20 ਜੂਨ, 1984 ਨੂੰ ਬ੍ਰਿਟੇਨ ਦੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਨੂੰ ਇੱਕ ਨਿੱਜੀ ਨੋਟ ਭੇਜਿਆ ਸੀ। ਨੋਟ ਵਿੱਚ ਕਿਹਾ ਗਿਆ ਬ੍ਰਿਟੇਨ ਭਾਰਤ ਦੀ ਅਖੰਡਤਾ ਦਾ ਪੂਰਾ ਸਮਰਥਨ ਕਰਦਾ ਹੈ। 2014 ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੁਨ ਨੇ ਆਪਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਦੀ ਭੂਮਿਕਾ ਤੋਂ ਇਨਕਾਰ ਕੀਤਾ।

ਯੂਕੇ ਦੇ ਫਰੀ ਲਾਂਸਰ ਪੱਤਰਕਾਰ ਫਿਲ ਮਿਲਰ ਨੇ ਦਸਤਾਵੇਜ਼ ਜਨਤਕ ਕਰਨ ਲਈ ਬ੍ਰਿਟਿਸ਼ ਟ੍ਰਿਬਿਊਨਲ ਵਿੱਚ ਅਪੀਲ ਪਾਈ ਹੈ। 30 ਸਾਲ ਬਾਅਦ ਹੋਏ ਖੁਲਾਸੇ ਤੇ ਬਰਤਾਨੀਆ ਦੀ ਸਿਆਸਤ ਵੀ ਗਰਮਾਉਂਦੀ ਰਹੀ ਹੈ। ਪਾਰਲੀਮੈਂਟ ਚੋਣ ਦੌਰਾਨ ਸਿਆਸੀ ਪਾਰਟੀਆਂ ਨੇ ਦਸਤਾਵੇਜ਼ ਜਨਤਕ ਕਰਵਾਉਣ ਦੇ ਵਾਅਦੇ ਕਰਕੇ ਲੰਦਨ ਦੀਆਂ ਸਿੱਖ ਵੋਟਾਂ ਲੈਣ ਵੀ ਇਸ ਮੁੱਦੇ ਨੂੰ ਖੂਬ ਵਰਤਿਆ। ਯੂਕੇ ਦੇ ਪਹਿਲੇ ਦਸਤਾਰਦਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਤੇ ਪਹਿਲੀ ਔਰਤ ਸਿੱਖ ਐਮਪੀ ਪਰੀਤ ਕੌਰ ਗਿੱਲ ਨੇ ਕਈ ਵਾਰ ਪਾਰਲੀਮੈਂਟ ਵਿੱਚ 1984 ਹਮਲੇ ਨਾਲ ਬ੍ਰਿਟੇਨ ਕਨੈਕਸ਼ਨ ਦੇ ਦਸਤਾਵੇਜ਼ ਜਨਤਕ ਕਰਨ ਦਾ ਮੁੱਦਾ ਚੁੱਕਿਆ ਹੈ।

39 ਸਾਲ ਮਗਰੋਂ ਵੀ ਜ਼ਖ਼ਮ ਅੱਲ੍ਹੇ ਸਿੱਖ ਭਾਈਚਾਰਾ ਹਰ ਸਾਲ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਬਰਸੀ ਨੂੰ ਘੱਲੂਘਾਰਾ ਦਿਵਸ ਵਜੋਂ ਮਨਾਉਂਦਾ ਹੈ। ਸਿੱਖ ਭਾਈਚਾਰਾ ਇਸ ਘਟਨਾ ਨੂੰ ਕਦੇ ਵੀ ਨਾ ਭੁੱਲਣਯੋਗ ਘਟਨਾ ਮੰਨਦਾ ਹੈ। ਹਰ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ। ਸਮਾਗਮ ਵਿੱਚ ਦੁਨੀਆ ਭਰ ਸਿੱਖ ਜਥੇਬੰਦੀਆਂ ਸ਼ਾਮਲ ਹੁੰਦੀਆਂ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Indian Armyindira gandhijarnail singh bhindranwaleOperation Blue StarOperation Blue Star Anniversarypro punjab tvpunjab newspunjabi newsSikh communitysri darbar sahibune 1984 Operation Blue Star
Share238Tweet149Share59

Related Posts

ਨਵਦੀਪ ਸਿੰਘ ਗਿੱਲ ਦੀ ਹੋਈ ਤਰੱਕੀ, ਲੋਕ ਸੰਪਰਕ ਵਿਭਾਗ ਦੇ ਬਣੇ ਡਿਪਟੀ ਡਾਇਰੈਕਟਰ, ਜਾਣੋ ਹੋਰ ਕਿਸ-ਕਿਸ ਦੀ ਹੋਈ ਪ੍ਰੋਮੋਸ਼ਨ

ਮਈ 16, 2025

ਇਸ਼ਵਿੰਦਰ ਸਿੰਘ ਤੇ ਮਨਵਿੰਦਰ ਸਿੰਘ ਦੀ ਹੋਈ ਤਰੱਕੀ , ਲੋਕ ਸੰਪਰਕ ਵਿਭਾਗ ਦੇ ਬਣੇ ਜੁਆਇੰਟ ਡਾਇਰੈਕਟਰ

ਮਈ 16, 2025

PSEB ਨੇ ਜਾਰੀ ਕੀਤੇ 10ਵੀਂ ਦੇ ਨਤੀਜੇ, ਇੰਝ ਕਰ ਸਕਦੇ ਹੋ ਚੈੱਕ, ਜਾਣੋ ਕੌਣ ਆਇਆ ਪਹਿਲੇ ਦੂਜੇ ਤੀਜੇ ਸਥਾਨ ‘ਤੇ

ਮਈ 16, 2025

ਤਰਨਤਾਰਨ ‘ਚ ਫੜੀ ਗਈ ਨਸ਼ੇ ਦੀ ਸਭ ਤੋਂ ਵੱਡੀ ਖੇਪ ਕੀਮਤ ਜਾਣ ਹੋ ਜਾਓਗੇ ਹੈਰਾਨ

ਮਈ 16, 2025

ਵਿਦੇਸ਼ ਭੇਜਣ ਦੇ ਨਾਂ ‘ਤੇ ਕਬੱਡੀ ਖਿਡਾਰੀ ਤੋਂ ਲੁੱਟੇ ਲੱਖਾਂ ਰੁਪਏ

ਮਈ 16, 2025

PSEB Result 2025: PSEB ਅੱਜ ਜਾਰੀ ਕਰੇਗਾ ਨਤੀਜੇ, ਇੱਥੇ ਕਰ ਸਕਦੇ ਹੋ ਚੈੱਕ

ਮਈ 16, 2025
Load More

Recent News

ਨਵਦੀਪ ਸਿੰਘ ਗਿੱਲ ਦੀ ਹੋਈ ਤਰੱਕੀ, ਲੋਕ ਸੰਪਰਕ ਵਿਭਾਗ ਦੇ ਬਣੇ ਡਿਪਟੀ ਡਾਇਰੈਕਟਰ, ਜਾਣੋ ਹੋਰ ਕਿਸ-ਕਿਸ ਦੀ ਹੋਈ ਪ੍ਰੋਮੋਸ਼ਨ

ਮਈ 16, 2025

ਇਸ਼ਵਿੰਦਰ ਸਿੰਘ ਤੇ ਮਨਵਿੰਦਰ ਸਿੰਘ ਦੀ ਹੋਈ ਤਰੱਕੀ , ਲੋਕ ਸੰਪਰਕ ਵਿਭਾਗ ਦੇ ਬਣੇ ਜੁਆਇੰਟ ਡਾਇਰੈਕਟਰ

ਮਈ 16, 2025

ਕਸ਼ਮੀਰ ਤੋਂ ਘੱਟ ਨਹੀਂ ਹੈ ਘੁੰਮਣ ਲਈ ਚੰਡੀਗੜ੍ਹ ਤੋਂ ਕੁਝ KM ਦੂਰ ਇਹ ਥਾਂ, ਗਰਮੀਆਂ ਦੀਆਂ ਛੁੱਟੀਆਂ ‘ਚ ਬਣਾਓ ਪਲੈਨ

ਮਈ 16, 2025

ਦਿਲ ਨੂੰ ਸਿਹਤ ਮੰਦ ਰੱਖਣਗੀਆਂ ਇਹ ਆਦਤਾਂ, ਸਵੇਰੇ ਦੀ ਆਦਤਾਂ ‘ਚ ਕਰੋ ਸ਼ਾਮਲ

ਮਈ 16, 2025

Health News: ਦਵਾਈਆਂ ਦਾ ਸਵਾਦ ਕਿਉਂ ਹੁੰਦਾ ਹੈ ਕੌੜਾ, ਜਾਣੋ ਕਾਰਨ

ਮਈ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.