ਦੁਨੀਆ ‘ਚ ਪ੍ਰੰਪਰਾ ਦੇ ਨਾਮ ‘ਤੇ ਲੋਕ ਕਈ ਤਰ੍ਹਾਂ ਦੇ ਅਜ਼ਬ ਗਜ਼ਬ ਕਾਰਨਾਮੇ ਕਰਦੇ ਹਨ।ਭਾਰਤ ‘ਚ ਵੀ ਤਰ੍ਹਾਂ ਤਰ੍ਹਾਂ ਦੀ ਪ੍ਰੰਪਰਾਵਾਂ ਨਿਭਾਈਆਂ ਜਾਂਦੀਆਂ ਹਨ।ਅਜਿਹੀ ਹੀ ਇੱਕ ਪ੍ਰੰਪਰਪਾ ਨਿਭਾਈ ਜਾਂਦੀ ਹੈ ਹਿਮਾਚਲ ਪ੍ਰਦੇਸ਼ ਦੇ ਪੀਣੀ ਪਿੰਡ ‘ਚ ਜਿੱਥੇ, ਹਰ ਸਾਲ 5 ਸਾਲ ਦਿਨਾਂ ਤੱਕ ਵਿਆਹੁਤਾ ਔਰਤਾਂ ਕੱਪੜੇ ਨਹੀਂ ਪਹਿਨਦੀਆਂ ਹਨ।ਇਹ ਪ੍ਰੰਪਰਾ ਅੱਜ ਦੀ ਨਹੀਂ ਹੈ, ਸਗੋਂ ਇਹਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ ਤੇ ਇਸ ਨੂੰ ਅੱਜ ਵੀ ਇਸ ਪਿੰਡ ਦੇ ਲੋਕ ਪੂਰੀ ਆਸਥਾ ਨਾਲ ਨਿਭਾਉਂਦੇ ਹਨ।
ਤੁਹਾਨੂੰ ਦੱਸਦੇ ਹਾਂ ਕਿ ਇਸ ਪਿੰਡ ‘ਚ ਇਹ ਰਸਮ ਕਿਉਂ ਹੈ?
ਹਿਮਾਚਲ ਪ੍ਰਦੇਸ਼ ਦੇ ਮਣੀਕਰਣ ਘਾਟੀ ਦੇ ਪੀਣੀ ਪਿੰਡ ‘ਚ ਹਰ ਸਾਲ ਸਾਵਣ ਦੇ ਮਹੀਨੇ ‘ਚ ਇੱਥੋਂ ਦੀਆਂ ਔਰਤਾਂ 5 ਦਿਨਾਂ ਤੱਕ ਨਿਰਵਸਤਰ (ਬਿਨ੍ਹਾਂ ਕੱਪੜਿਆਂ) ਤੋਂ ਰਹਿੰਦੀਆਂ ਹਨ।ਇਸ ਪਿੰਡ ‘ਚ ਮਾਨਤਾ ਹੈ ਕਿ ਅਜਿਹਾ ਜੇਕਰ ਕੋਈ ਔਰਤ ਨਹੀਂ ਕਰਦੀ ਹੈ ਤਾਂ ਉਸ ਨੂੰ ਕੁਝ ਹੀ ਦਿਨਾਂ ‘ਚ ਕੋਈ ਅਸ਼ੁੱਭ ਖਬਰ ਸੁਣਨ ਨੂੰ ਮਿਲਦਾ ਹੈ ਜਾਂ ਫਿਰ ਉਸ ਔਰਤ ਦੇ ਨਾਲ ਕੋਈ ਅਸ਼ੁੱਭ ਘਟਨਾ ਹੋ ਜਾਂਦੀ ਹੈ।
ਇਸਦੇ ਨਾਲ ਹੀ ਇਨਾਂ੍ਹ 5 ਇਨ੍ਹਾਂ ‘ਚ ਪੂਰੇ ਪਿੰਡ ‘ਚ ਪਤੀ-ਪਤਨੀ ਆਪਸ ‘ਚ ਗੱਲਬਾਤ ਨਹੀਂ ਕਰਦੇ ਹਨ ਤੇ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਦੂਰ ਰਹਿੰਦੇ ਹਨ।ਜਿੱਥੇ ਔਰਤਾਂ ਨਿਰਵਸਤਰ ਹੋ ਕੇ ਇਸ ਪ੍ਰੰਪਰਾ ਦਾ ਪਾਲਨ ਕਰਦੀਆਂ ਹਨ, ਦੂਜੇ ਪਾਸੇ ਮਰਦਾਂ ਨੂੰ ਇਸ ਦੌਰਾਨ ਸ਼ਰਾਬ ਤੇ ਮਾਸ ਦੀ ਵਰਤੋਂ ਕਰਨਾ ਬਿਲਕੁਲ ਮਨ੍ਹਾ ਹੈ।ਸਥਾਨਕ ਲੋਕ ਮੰਨਦੇ ਹਨ ਕਿ ਜੇਕਰ ਇਸਤਰੀ ਜਾਂ ਮਰਦ ਦੋਵਾਂ ‘ਚ ਕਿਸੇ ਨੇ ਵੀ ਇਸ ਪ੍ਰੰਪਰਾ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ ਤਾਂ ਦੇਵਤਾ ਨਰਾਜ਼ ਹੋ ਜਾਣਗੇ।