ਚੰਡੀਗੜ੍ਹ ‘ਚ ਪਿਛਲੇ ਨੌਂ ਦਿਨਾਂ ਤੋਂ ਚੱਲ ਰਹੀ ਕੈਬ ਡਰਾਈਵਰਾਂ ਦੀ ਹੜਤਾਲ ਸ਼ਨੀਵਾਰ ਨੂੰ ਆਖਰਕਾਰ ਖਤਮ ਹੋ ਗਈ। ਪ੍ਰਸ਼ਾਸਨ ਨੇ ਕੈਬ ਡਰਾਈਵਰਾਂ ਦੀਆਂ ਜ਼ਿਆਦਾਤਰ ਮੰਗਾਂ ਮੰਨਣ ਲਈ ਸਹਿਮਤੀ ਪ੍ਰਗਟਾਈ, ਇਸ ਲਈ ਉਨ੍ਹਾਂ ਨੇ ਹੜਤਾਲ ਵਾਪਸ ਲੈ ਲਈ। ਕੈਬ ਡਰਾਈਵਰ ਅਮਨਦੀਪ ਸਿੰਘ ਅਤੇ ਇੰਦਰਜੀਤ ਮਾਨ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਪਹਿਲੇ ਦਿਨ ਤੋਂ ਭੁੱਖ ਹੜਤਾਲ ’ਤੇ ਸਨ।
ਸ਼ਨੀਵਾਰ ਨੂੰ ਟਰਾਂਸਪੋਰਟ ਡਾਇਰੈਕਟਰ ਪ੍ਰਦਿਊਮਨ ਸਿੰਘ ਅਤੇ ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਐੱਸ.) ਦੇ ਸਕੱਤਰ ਰੁਪੇਸ਼ ਕੁਮਾਰ ਰੈਲੀ ਮੈਦਾਨ ‘ਚ ਪਹੁੰਚੇ ਅਤੇ ਦੋਹਾਂ ਯੂਨੀਅਨ ਆਗੂਆਂ ਨੂੰ ਜੂਸ ਪਿਲਾਇਆ ਅਤੇ ਭੁੱਖ ਹੜਤਾਲ ਖਤਮ ਕਰਵਾਈ। ਨਾਲ ਹੀ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਐਗਰੀਗੇਟਰ ਕੰਪਨੀਆਂ ਨਾਲ ਵੀ ਗੱਲ ਕੀਤੀ ਜਾਵੇਗੀ।
ਹੜਤਾਲ ਖ਼ਤਮ ਹੁੰਦੇ ਹੀ ਪ੍ਰਸ਼ਾਸਨ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ। ਇਸ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੇ ਸ਼ਹਿਰ ਵਿੱਚ ਕੈਬ ਸੇਵਾ ਲਈ ਦੋ ਐਗਰੀਗੇਟਰ ਕੰਪਨੀਆਂ ਓਲਾ ਅਤੇ ਉਬੇਰ ਨੂੰ ਲਾਇਸੈਂਸ ਦਿੱਤਾ ਹੈ, ਇਸ ਲਈ ਉਹ ਇਨ੍ਹਾਂ ਦੋਵਾਂ ਕੰਪਨੀਆਂ ਦੀਆਂ ਪੀਲੇ ਰੰਗ ਦੀਆਂ ਨੰਬਰ ਪਲੇਟਾਂ ਵਾਲੀਆਂ ਹੀ ਕੈਬ ਬੁੱਕ ਕਰਨ। ਗੈਰ-ਰਜਿਸਟਰਡ ਕੰਪਨੀਆਂ ਤੋਂ ਕੈਬ ਬੁੱਕ ਨਾ ਕਰੋ।
ਸਫੈਦ ਨੰਬਰ ਪਲੇਟਾਂ ਵਾਲੀਆਂ ਕੈਬ ਅਤੇ ਬਾਈਕ ਟੈਕਸੀਆਂ ਵਿੱਚ ਯਾਤਰਾ ਨਾ ਕਰੋ। ਜੇਕਰ ਅਜਿਹਾ ਕਰਦੇ ਫੜੇ ਗਏ ਤਾਂ ਡਰਾਈਵਰ ਅਤੇ ਸਵਾਰੀ ਦੋਵਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।ਰੈਲੀ ਮੈਦਾਨ ਵਿੱਚ ਪਹੁੰਚੇ ਟਰਾਂਸਪੋਰਟ ਡਾਇਰੈਕਟਰ ਪ੍ਰਦਿਊਮਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਕੈਬ ਡਰਾਈਵਰਾਂ ਦੀਆਂ ਸਾਰੀਆਂ ਮੰਗਾਂ ਪ੍ਰਤੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਨਵੀਂ ਐਗਰੀਗੇਟਰ ਨੀਤੀ ਵਿੱਚ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਦਾ ਧਿਆਨ ਰੱਖਿਆ ਜਾਵੇਗਾ। ਪੁਰਾਣੀ ਪਾਲਿਸੀ ਨਾਲ ਰਜਿਸਟਰਡ ਆਪ੍ਰੇਟਰ ਹੁਣ ਨਵੀਂ ਪਾਲਿਸੀ ਤਹਿਤ ਰਜਿਸਟਰਡ ਹੋਣਗੇ, ਜਿਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਹੋ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h