ਸੀਰੀਆ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਉਸ ਦੇ ਹਵਾਈ ਅੱਡੇ ‘ਤੇ ਕੀਤਾ ਗਿਆ ਹਮਲਾ ਇਨ੍ਹਾਂ ਭਿਆਨਕ ਸੀ ਕੀ ਰਨਵੇ ਨੁਕਸਾਨਿਆ ਗਿਆ ਅਤੇ ‘ਨੇਵੀਗੇਸ਼ਨ ਸਟੇਸ਼ਨ ਅਤੇ ਉਸ ਦੇ ਸਾਰੇ ਉਪਕਰਣ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਏ ਹਨ। ਉਥੇ ਏ.ਪੀ. ਵੱਲੋਂ ਉਪਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਦੇ ਵਿਸ਼ਲੇਸ਼ਣ ‘ਚ ਸਾਹਮਣੇ ਆਇਆ ਹੈ ਕਿ ਇਜ਼ਰਾਈਲ ਦੇ ਇਸ ਹਮਲੇ ‘ਚ ਸੀਰੀਆ ਦੇ ਇਕ ਹਵਾਈ ਅੱਡੇ ਦੇ ਰਨਵੇ ‘ਤੇ ਖੱਡਾ ਹੋ ਗਿਆ ਅਤੇ ਏਅਰਫੀਲਡ ਦੇ ਫੌਜੀ ਹਿੱਸੇ ‘ਚ ਇਕ ਇਮਾਰਤ ਨੁਕਸਾਨੀ ਗਈ।
ਏਪੇਲੋ ਹਵਾਈ ਅੱਡੇ ‘ਤੇ ਬੁੱਧਵਾਰ ਨੂੰ ਇਹ ਹਮਲਾ ਕੀਤਾ ਗਿਆ ਸੀ। ਈਰਾਨ ਵੱਲੋਂ ਸੀਰੀਆ ਦੇ ਹਥਿਆਰਾਂ ਦੀ ਸਪਲਾਈ ਕਰਨ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਹੀ ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਤੇ ਹਮਲਾ ਕਰ ਦੇਸ਼ ਦੇ ਮੁੱਖ ਹਵਾਈ ਅੱਡੇ ਦੇ ਰਨਵੇ ਨੂੰ ਤਬਾਹ ਕਰ ਦਿੱਤਾ ਸੀ। ਪਲੇਨੇਟ ਲੈਬਸ ਪੀ.ਬੀ.ਸੀ. ਵੱਲੋਂ ਵੀਰਵਾਰ ਨੂੰ ਲਈ ਗਈਆਂ ਉਪਗ੍ਰਹਿ ਤਸਵੀਰਾਂ ‘ਚ ਹਵਾਈ ਅੱਡੇ ‘ਤੇ ਹਮਲੇ ਦੇ ਥਾਂ ਦੇ ਨੇੜੇ ਇਕੱਠੇ ਵਾਹਨਾਂ ਨੂੰ ਦੇਖਿਆ ਜਾ ਸਕਦਾ ਹੈ। ਏਅਰਫੀਲਡ ‘ਤੇ ਘਾਹ ਦੇ ਮੈਦਾਨ ਨੂੰ ਅੱਗ ਲੱਗ ਗਈ।
ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਸੀਰੀਆ ‘ਚ ਵੀ ਫੌਜੀ ਅਤੇ ਨਾਗਰਿਕ ਦੋਵਾਂ ਤਰ੍ਹਾਂ ਦੇ ਇਸਤੇਮਾਲ ਲਈ ਹਵਾਈ ਅੱਡੇ ਬਣਾਏ ਗਏ ਹਨ। ਹਮਲੇ ਦੇ ਕਾਰਨ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਸੀਰੀਆ ਦੇ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਇਸ ਨੁਕਸਾਨ ਨੂੰ ਗੰਭੀਰ ਕਰਾਰ ਦਿੱਤਾ ਅਤੇ ਕਿਹਾ ਕਿ ਰਨਵੇ ‘ਤੇ ਹਮਲਾ ਹੋਇਆ ਜਿਸ ਨਾਲ ਨੇਵੀਗੇਸ਼ਨ ਸਟੇਸ਼ਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ।