ਬੁੱਧਵਾਰ, ਨਵੰਬਰ 19, 2025 04:17 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਟਰੈਕਟਰ ਟਰਾਲੀ ਨੂੰ ਲੱਗੀ ਅੱਗ ,ਕਿਸਾਨ ਦੇ ਮੁਆਵਜ਼ਾ ਮੰਗਣ ‘ਤੇ ਅਧਿਕਾਰੀਆਂ ਨੇ ਖੜ੍ਹੇ ਕੀਤੇ ਹੱਥ

Tractor Fire :ਇਕ ਪਾਸੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਦੀ ਤਕਨੀਕ ਨੂੰ ਅਪਨਾਉਣ ਦੀ ਸਲਾਹ ਦੇ ਰਹੇ ਹਨ। ਲੇਕਿਨ ਜਿਲਾ ਗੁਰਦਾਸਪੁਰ ਦੇ ਇਕ ਕਿਸਾਨ ਲਈ ਅੱਜ ਸੁਪਰ ਸੀਡਰ ਹੀ ਮੁਸਾਬਿਤ ਬਣ ਗਿਆ। ਜਦ ਉਹ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ ਤਾ ਅਚਾਨਕ ਸੁਪੁਰ ਸੀਡਰ ਚ ਸ਼ੋਰਟ ਸਰਕਟ ਹੋਣ ਦੇ ਚਲਦੇ ਲੱਗੀ ਅੱਗ ਨਾਲ ਜਿਥੇ ਸੀਡਰ ਸੜ ਕੇ ਸਵਾਹ ਹੋ ਗਿਆ ਉਥੇ ਹੀ ਲੱਖਾਂ ਦਾ ਟਰੈਕਟਰ ਵੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਚ ਆ ਗਿਆ ਅਤੇ ਡਰਾਈਵਰ ਵੀ ਜਖਮੀ ਹੋ ਗਿਆ ਅਤੇ ਬਾਲ ਬਾਲ ਉਸਦੀ ਜਾਨ ਬਚੀ।

by Bharat Thapa
ਨਵੰਬਰ 3, 2022
in ਪੰਜਾਬ
0

Gurdadpur : ਇਕ ਪਾਸੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਦੀ ਤਕਨੀਕ ਨੂੰ ਅਪਨਾਉਣ ਦੀ ਸਲਾਹ ਦੇ ਰਹੇ ਹਨ। ਲੇਕਿਨ ਜਿਲਾ ਗੁਰਦਾਸਪੁਰ ਦੇ ਇਕ ਕਿਸਾਨ ਲਈ ਅੱਜ ਸੁਪਰ ਸੀਡਰ ਹੀ ਮੁਸਾਬਿਤ ਬਣ ਗਿਆ। ਜਦ ਉਹ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ ਤਾ ਅਚਾਨਕ ਸੁਪੁਰ ਸੀਡਰ ਚ ਸ਼ੋਰਟ ਸਰਕਟ ਹੋਣ ਦੇ ਚਲਦੇ ਲੱਗੀ ਅੱਗ ਨਾਲ ਜਿਥੇ ਸੀਡਰ ਸੜ ਕੇ ਸਵਾਹ ਹੋ ਗਿਆ ਉਥੇ ਹੀ ਲੱਖਾਂ ਦਾ ਟਰੈਕਟਰ ਵੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਚ ਆ ਗਿਆ ਅਤੇ ਡਰਾਈਵਰ ਵੀ ਜਖਮੀ ਹੋ ਗਿਆ ਅਤੇ ਬਾਲ ਬਾਲ ਉਸਦੀ ਜਾਨ ਬਚੀ। ਉਥੇ ਹੀ ਪੀੜਤ ਕਿਸਾਨ ਜਿਥੇ ਲੱਖਾਂ ਰੁਪਏ ਦੇ ਨੁਕਸਾਨ ਨੂੰ ਲੈਕੇ ਤਰਲੇ ਮਾਰਦਾ ਨਜ਼ਰ ਆਇਆ ਉਥੇ ਹੀ ਮੌਕੇ ਤੇ ਪਹੁਚੇ ਖੇਤੀਬਾੜੀ ਬਲਾਕ ਅਫਸਰ ਨੇ ਕਿਹਾ ਹੋਇਆ ਤਾ ਬਹੁਤ ਮਾੜਾ ਲੇਕਿਨ ਉਹ ਕੁਝ ਨਹੀਂ ਕਰ ਸਕਦੇ। ਆਪਣੀ ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਭੇਜਣਗੇ ਲੇਕਿਨ ਐਸੀ ਘਟਨਾ ਦਾ ਵਿਭਾਗ ਜਾ ਸਰਕਾਰ ਵਲੋਂ ਕੁਝ ਮੁਆਵਜਾ ਤਹਿ ਨਹੀਂ ਹੈ |

ਇਹ ਟਰੈਕਟਰ ਨੂੰ ਅੱਗ ਲੱਗਣ ਦੀ ਘਟਨਾ ਗੁਰਦਾਸਪੁਰ ਦੇ ਪਿੰਡ ਕੋਟ ਮੌਲਵੀ ਦੀ ਹੈ। ਜਿਥੇ ਕਿਸਾਨ ਆਪਣੇ ਟਰੈਕਟਰ ਅਤੇ ਸੁਪਰ ਸੀਡਰ ਨਾਲ ਆਪਣੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਸੀ ਤਾਂ ਅਚਾਨਕ ਸ਼ਾਰਟ ਸਰਕਟ ਹੋਣ ਨਾਲ ਸੁਪਰ ਸੀਡਰ ਅਤੇ ਜੋਡਿਅਰ ਟਰੈਕਟਰ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੇਤ ਮਾਲਕ ਸੁਖਦੇਵ ਸਿੰਘ ਅਤੇ ਚਸ਼ਮਦੀਦ ਹਰਪਾਲ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਡਿਊਟੀ ਤੇ ਗਿਆ ਹੋਇਆ ਸੀ ਤਾਂ ਮੈਨੂੰ ਪਿੱਛੋਂ ਫੋਨ ਤੇ ਦੱਸਿਆ ਕਿ ਕਣਕ ਦੀ ਬਿਜਾਈ ਕਰਦੇ ਟਰੈਕਟਰ ਨੂੰ ਬਹੁਤ ਜ਼ਬਰਦਸਤ ਅੱਗ ਲੱਗੀ ਹੈ। ਉਨ੍ਹਾਂ ਕਿਹਾ ਕਿ ਜਦ ਮੈਂ ਆ ਕੇ ਦੇਖਿਆ ਤਾਂ ਮੇਰਾ ਟਰੈਕਟਰ ਅਤੇ ਸੁਪਰ ਸੀਡਰ ਪੂਰੀ ਤਰ੍ਹਾਂ ਨਾਲ ਜਲ ਚੁੱਕਾ ਸੀ। ਮੇਰੇ ਟਰੈਕਟਰ ਡਰਾਈਵਰ ਨੇ ਬਹੁਤ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ ਹੈ।ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਤਹਿਸੀਲਦਾਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਮੀਟਿੰਗ ਦਾ ਬਹਾਨਾ ਬਣਾ ਕੇ ਟਾਲਮਟੋਲ ਕੀਤੀ। ਉਪਰੰਤ ਸਬੰਧਤ ਖੇਤੀਬਾਡ਼ੀ ਵਿਭਾਗ ਦੇ ਬਲਾਕ ਅਫ਼ਸਰ ਦਿਲਬਾਗ ਸਿੰਘ ਸੋਹਲ ਨਾਲ ਫੋਨ ਤੇ ਮੌਕਾ ਵੇਖਣ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਟਰੈਕਟਰ ਸੁਪਰ ਸੀਡਰ ਦਾ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਹੁਣ ਕੀ ਕਰ ਸਕਦੇ ਹਾਂ।ਉਥੇ ਹੀ ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ ਦਿਲਬਾਗ ਸਿੰਘ ਸੋਹਲ ਮੌਕਾ ਵੇਖਣ ਪਹੁੰਚੇ।ਪੀਡ਼ਤ ਕਿਸਾਨ ਮਾਸਟਰ ਸੁਖਦੇਵ ਸਿੰਘ ਨੇ ਕਿਹਾ ਕਿ ਮੈਂ ਪਿਛਲੇ ਕਰੀਬ ਦੱਸ ਸਾਲ ਤੋਂ ਪਰਾਲੀ ਅਤੇ ਨਾੜ ਦੇ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤੀਬਾੜੀ ਕਰ ਰਿਹਾ ਹਾਂ ਪਰ ਅੱਜ ਮਹਿਕਮੇ ਦੇ ਅਧਿਕਾਰੀ ਵੱਲੋਂ ਇਹ ਕਿਹਾ ਗਿਆ ਕੇ ਅੱਸੀ ਕੀ ਕਰ ਸਕਦੇ ਹਾਂ ਉਨ੍ਹਾਂ ਕਿਹਾ ਕਿ ਜਦ ਵੀ ਕੋਈ ਕਿਸਾਨ ਆਪਣੇ ਖੇਤਾਂ ਵਿੱਚ ਰਹਿੰਦ ਖੂੰਹਦ ਨੂੰ ਅੱਗ ਲਗਾਉਂਦੇ ਹਨ ਤਾਂ ਮਹਿਕਮੇ ਦੇ ਅਧਿਕਾਰੀ ਤੁਰੰਤ ਉਸ ਖਿਲਾਫ ਕੇਸ ਦਰਜ਼ ਕਰ ਵੱਡੇ ਜੁਰਮਾਨੇ ਪਾਉਂਦੇ ਹਨ । ਕਿਸਾਨ ਦਾ ਕਹਿਣਾ ਸੀ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ।

ਦਿਲਬਾਗ ਸਿੰਘ ਸੋਹਲ ( ਖੇਤੀਬਾੜੀ ਅਧਿਕਾਰੀ ) :
ਇਸ ਸਬੰਧੀ ਮੌਕੇ ਤੇ ਪੁੱਜੇ ਖੇਤੀਬਾੜੀ ਅਧਿਕਾਰੀ ਦਿਲਬਾਗ ਸਿੰਘ ਸੋਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਸਾਨ ਦਾ ਕਰੀਬ 95 ਪ੍ਰਤੀਸ਼ਤ ਨੁਕਸਾਨ ਹੋ ਚੁੱਕਾ ਹੈ ਲੇਕਿਨ ਮਹਿਜ ਮਾੜਾ ਹੋਣ ਤੋਂ ਇਲਾਵਾ ਕੋਈ ਠੋਸ ਜਵਾਬ ਨਹੀਂ ਦੇ ਸਕੇ ਅਤੇ ਅਖੀਰ ਚ ਜੋ ਹਰ ਵਿਭਾਗੀ ਅਧਿਕਾਰੀ ਦਾ ਬਿਆਨ ਹੁੰਦਾ ਹੈ ਉਵੇਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਰਿਪੋਰਟ ਬਣਾ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਕੋਸ਼ਿਸ਼ ਹੋਵੇਗੀ ਕਿ ਜੋ ਵੀ ਉੱਚਿਤ ਮੁਆਵਜਾ ਹੋਵੇਗਾ ਉਹ ਪੀਡ਼ਤ ਕਿਸਾਨ ਨੂੰ ਦਿੱਤਾ ਜਾਵੇ ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: agriculturefarmergurdaspurlatest newspro punjab tvpunjabi news
Share210Tweet131Share53

Related Posts

ਆਮ ਆਦਮੀ ਪਾਰਟੀ ਨੇ ਬਲਤੇਜ ਪੰਨੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਨਵੰਬਰ 19, 2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਕੀਤੀ ਸ਼ਿਰਕਤ

ਨਵੰਬਰ 19, 2025

ਟ੍ਰੈਫਿਕ ਵਿੱਚ ਫਸੀ ਐਂਬੂਲੈਂਸ ਨੂੰ ਦੇਖ ਕੇ ਆਪ ਵਿਧਾਇਕ ਖੁਦ ਉਤਰੇ ਸੜਕਾਂ ‘ਤੇ , ਮਰੀਜ਼ ਦੀ ਬਚਾਈ ਜਾਨ , ਲਾਪਰਵਾਹੀ ਕਰਨ ਵਾਲੀ ਪੁਲਿਸ ਵਿਰੁੱਧ ਕੀਤੀ ਸਖ਼ਤ ਕਾਰਵਾਈ !

ਨਵੰਬਰ 19, 2025

ਮਾਨ ਸਰਕਾਰ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਜਿੱਤਿਆ: ਪੰਜਾਬ ਨੇ ਦੱਖਣੀ ਭਾਰਤ ਰੋਡਸ਼ੋਅ ਵਿੱਚ 1,700 ਕਰੋੜ ਰੁਪਏ ਦੇ ਨਿਵੇਸ਼ ‘ਤੇ ਲਗਵਾਈ ਮੋਹਰ

ਨਵੰਬਰ 19, 2025

ਮਿਸ਼ਨ ਚੜ੍ਹਦੀ ਕਲਾ ਬਣੀ ਰਾਹਤ ਹੜ੍ਹ ਪੀੜਤਾਂ ਲਈ : ਘਰਾਂ, ਪਸ਼ੂਆਂ, ਫਸਲਾਂ ਆਦਿ ਨੂੰ ਹੋਏ ਨੁਕਸਾਨ ਸਮੇਤ ਹਰ ਤਰ੍ਹਾਂ ਦੇ ਨੁਕਸਾਨ ਲਈ ਕਈ ਪਿੰਡਾਂ ਤੱਕ ਪਹੁੰਚ ਰਿਹਾ ਹੈ ਮੁਆਵਜ਼ਾ *

ਨਵੰਬਰ 19, 2025

ਨਾਰੀ ਸ਼ਕਤੀ ਅਤੇ ਸਿਹਤ ਹੈ ਰਾਜ ਦੀ ਗਾਰੰਟੀ! ਅਧੁਨਿਕ ਤਕਨੀਕ ਦੇ ਸਹਾਰੇ ਮਾਨ ਸਰਕਾਰ ਦਾ ‘ਅਨੀਮੀਆ ਮੁਕਤ ਪੰਜਾਬ’ ਸੰਕਲਪ

ਨਵੰਬਰ 19, 2025
Load More

Recent News

ਆਮ ਆਦਮੀ ਪਾਰਟੀ ਨੇ ਬਲਤੇਜ ਪੰਨੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਨਵੰਬਰ 19, 2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਕੀਤੀ ਸ਼ਿਰਕਤ

ਨਵੰਬਰ 19, 2025

”ਬਹੁਤ ਘਟੀਆ ਰਿਪੋਰਟਰ ਹੋ” ਜਦੋਂ ਪੱਤਰਕਾਰ ਨੇ ਪੁੱਛੇ ਤਿੱਖੇ ਸਵਾਲ ਤਾਂ ਭੜਕ ਗਏ ਟ੍ਰੰਪ

ਨਵੰਬਰ 19, 2025

ਅਮਰੀਕਾ ‘ਚ ਕਿਵੇਂ ਫੜਿਆ ਗਿਆ ਇਹ ਵੱਡੇ ਗੈਂਗਸਟਰ ਦਾ ਭਰਾ ? ਅੱਜ ਲਿਆਂਦਾ ਜਾਵੇਗਾ ਦਿੱਲੀ ਹਵਾਈ ਅੱਡੇ ‘ਤੇ

ਨਵੰਬਰ 19, 2025

ਤਾਮਿਲਨਾਡੂ ਦੌਰੇ ਤੋਂ ਪਹਿਲਾਂ DMK ਨੇਤਾ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਵਧਾਈ ਸੁਰੱਖਿਆ

ਨਵੰਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.