ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ।ਇੱਕ ਹਾਰਸ ਸ਼ੋਅ ਦੌਰਾਨ ਇੱਕ ਘੋੜੇ ਨੂੰ 3 ਕਰੋੜ ਰੁ. ‘ਚ ਖ੍ਰੀਦਣ ਦੀ ਆਫਰ ਹੋਈ, ਇਹ ਰਾਸ਼ੀ ਕਈ ਲਗਜ਼ਰੀ ਕਾਰਾਂ ਤੋਂ ਵੀ ਕਿਤੇ ਜ਼ਿਆਦਾ ਹੈ।ਇਸਦੇ ਬਾਵਜੂਦ ਮਾਲਕ ਨੇ ਉਸ ਨੂੰ ਇਸ ਕਹਿ ਕੇ ਵੇਚਣ ਤੋਂ ਨਾਂਹ ਕਰ ਦਿੱਤੀ ਕਿ ਇਹ ‘ਮੇਰਾ ਕਮਾਊ’ ਪੁੱਤ ਹੈ।
ਫਰੀਦਕੋਟ ਦੇ ਸ਼ੂਗਰ ਮਿੱਲ ਮੈਦਾਨ ‘ਚ ਚੱਲ ਰਹੇ ਚਾਰ ਰੋਜ਼ਾ ਹੋਰਸ ਸ਼ੋਅ ‘ਚ ਪੰਜਾਬ ਸਮੇਤ ਕਈ ਸੂਬਿਆਂ ਤੋਂ 200 ਤੋਂ ਵੱਧ ਨੁਕਰਾ ਅਤੇ ਮਾਰਵਾੜੀ ਨਸਲ ਦੇ ਘੋੜਿਆਂ ਨੇ ਭਾਗ ਲਿਆ।ਇਨ੍ਹਾਂ ਵਿਚਾਲੇ ਵੱਖ ਵੱਖ ਮੁਕਾਬਲੇ ਕਰਵਾਏ ਗਏ।ਇਹ ਮੇਲਾ ਬੁੱਧਵਾਰ ਨੂੰ ਸਮਾਪਤ ਹੋਇਆ।
ਇਸ ਮੇਲੇ ‘ਚ ਆਏ ਘੋੜਿਆਂ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਥੇ 3 ਲੱਖ ਤੋਂ 3 ਕਰੋੜ ਰੁ, ਦੇ ਘੋੜੇ ਦੇਖਣ ਨੂੰ ਮਿਲੇ।ਇਸ ਮੇਲੇ ‘ਚ ਕਾਲਾ ਕਾਂਟਾ, ਬਾਹੂਬਲੀ, ਰੁਸਤਮ ਅਤੇ ਪਦਮ ਨਾਂ ਦੇ ਘੋੜਿਆਂ ਦੀ ਕੀਮਤ ਕਰੋੜਾਂ ‘ਚ ਲੱਗੀ।ਜੇਤੂ ਘੋੜਿਆਂ ਦੇ ਮਾਲਕਾਂ ਨੂੰ ਕਾਰਾਂ ਅਤੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।