ਐਤਵਾਰ, ਜੁਲਾਈ 27, 2025 07:17 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

ਕੈਨੇਡਾ, ਆਸਟ੍ਰੇਲੀਆ ਸਣੇ ਵੱਡੇ ਦੇਸ਼ਾਂ ‘ਚ ਰੱਦ ਹੋ ਰਹੈ ਭਾਰਤੀਆਂ ਦੇ ‘ਵੀਜ਼ੇ’, ਜਾਣੋ ਇਸ ਦੇ ਪਿੱਛੇ ਦਾ ਕਾਰਨ

ਕੈਨੇਡਾ, ਆਸਟ੍ਰੇਲੀਆ ਸਣੇ ਵੱਡੇ ਦੇਸ਼ਾਂ 'ਚ ਰੱਦ ਹੋ ਰਹੈ ਭਾਰਤੀਆਂ ਦੇ 'ਵੀਜ਼ੇ', ਜਾਣੋ ਇਸ ਦੇ ਪਿੱਛੇ ਦਾ ਕਾਰਨ

by propunjabtv
ਅਗਸਤ 15, 2022
in ਵਿਦੇਸ਼
0

ਕੈਨੇਡਾ, ਆਸਟ੍ਰੇਲੀਆ ਜਿਹੇ ਦੇਸ਼ਾਂ ਵਿਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਹਨਾਂ ਵਿਚ ਪੰਜਾਬ ਤੋਂ ਸੱਟਡੀ ਬੇਸ ‘ਤੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਵੱਡੀ ਗਿਣਤੀ ਵਿਚ ਨਾਮਨਜ਼ੂਰ ਹੋ ਰਹੀਆਂ ਹਨ। ਇਸ ਦੇ ਪ੍ਰਮੱਖ ਕਾਰਨ ਫਰਜ਼ੀ ਬੈਂਕ ਸਟੇਟਮੈਂਟ, ਬਰਥ ਸਰਟੀਫਿਕੇਟ ਅਤੇ ਐਜੁਕੇਸ਼ਨ ਗੇਪ ਨੂੰ ਲੈ ਕੇ ਤਿਆਰ ਕੀਤੇ ਜਾਣ ਵਾਲੇ ਫਰਜ਼ੀ ਦਸਤਾਵੇਜ਼ ਹੋਣਾ ਹੈ ਅਤੇ ਨਾਲ ਹੀ ਅਧਿਕਾਰੀਆਂ ਇਸ ਸਬੰਧੀ ਸ਼ੱਕ ਹੋਣਾ ਹੈ।

2020-21 ਵਿਚ ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਨੇ ਪੰਜਾਬ, ਹਰਿਆਣਾ ਨਾਲ ਸਬੰਧਤ 600 ਤੋਂ ਵੱਧ ਅਜਿਹੇ ਮਾਮਲੇ ਫੜੇ, ਜਿਹਨਾਂ ਵਿਚ ਆਸਟ੍ਰੇਲੀਆ ਦਾ ਐਜੁਕੇਸ਼ਨ ਵੀਜ਼ਾ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਲਗਾਏ ਗਏ ਸਨ। ਉੱਥੇ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਇਕ ਸਾਲ ਵਿਚ ਫੜੇ ਅਜਿਹੇ ਮਾਮਲਿਆਂ ਦਾ ਅੰਕੜਾ 2500 ਤੋਂ ਵਧੇਰੇ ਹੈ। ਅਜਿਹੇ ਹੀ ਮਾਮਲੇ ਨਿਊਜ਼ੀਲੈਂਡ, ਯੂਕੇ, ਅਮਰੀਕੀ ਅੰਬੈਸੀਆਂ ਵੱਲੋਂ ਵੀ ਫੜੇ ਜਾ ਚੁੱਕੇ ਹਨ। ਕੈਨੇਡਾ ਦੇ ਵੀਜ਼ਾ ਰੱਦ ਹੋਣ ਦੀ ਦਰ 41 ਫੀਸਦੀ ਪਹੁੰਚ ਗਈ ਹੈ। ਕੋਵਿਡ ਤੋਂ ਪਹਿਲਾਂ ਇਹ ਦਰ 15 ਫੀਸਦ ਸੀ। ਕਈ ਮਾਹਰਾਂ ਮੁਤਾਬਕ ਅਜਿਹਾ ਹੋਣ ਕਰ ਕੇ ਕੋਵਿਡ ਕਾਰਨ 2 ਸਾਲ ਤੋਂ ਐਪਲੀਕੇਸ਼ਨ ਪੈਂਡਿੰਗ ਹੋਣਾ ਵੀ ਹੈ। ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ‘ਤੇਸਟੈਂਡਿੰਗ ਕਮੇਟੀ ਦੀ ਨਵੀਂ ਰਿਪੋਰਟ ਮੁਤਾਬਕ 2021 ਵਿਚ ਸਟੱਡੀ ਵੀਜ਼ਾ ਲਈ 225,402 ਅਰਜੀਆਂ ਪ੍ਰੋਸੈੱਸ ਕੀਤੀਆਂ ਗਈਆਂ ਅਤੇ ਉਹਨਾਂ ਵਿਚੋਂ 91,439 ਖਾਰਿਜ ਕਰ ਦਿੱਤੀਆਂ ਗਈਆਂ ਮਤਲਬ ਕਰੀਬ 41 ਫੀਸਦੀ ਅਰਜ਼ੀਆਂ ਖਾਰਿਜ ਕਰ ਦਿੱਤੀਆਂ ਗਈਆਂ।
ਵੀਜ਼ਾ ਨਾਮਨਜ਼ੂਰ ਹੋਣ ਦੇ ਕਾਰਨ

ਸਧਾਰਨ ਕੋਰਸਾਂ ਵਿਚ ਦਾਖਲੇ ‘ਤੇ ਵੀਜ਼ਾ ਅਫਸਰਾਂ ਨੂੰ ਸ਼ੱਕ
ਕਈ ਮਾਮਲਿਆਂ ਵਿਚ ਵੀਜ਼ਾ ਅਫਸਰ ਨੂੰ ਸ਼ੱਕ ਹੋ ਜਾਂਦਾ ਹੈ ਕਿ ਵਿਦਿਆਰਥੀ ਸਟੱਡੀ ਦੇ ਬਹਾਨੇ ਇਮੀਗ੍ਰੇਸ਼ਨ ਲਈ ਜਾ ਰਿਹਾ ਹੈ। ਭਾਰਤ ਵਿਚ ਕਾਮਰਸ, ਨਾਨ-ਮੈਡੀਕਲ ਆਦਿ ਦੇ ਵਿਦਿਆਰਥੀ ਵੀ ਕੈਨੇਡੈ ਵਿਚ ਵੀਜ਼ਾ ਲਈ ਕੇਅਰ ਗਿਵਰਸ, ਡਿਪਲੋਮਾ ਇਨ ਸੈਲੂਨ ਮੈਨੇਜਮੈਂਟ, ਫੂਡ ਕ੍ਰਾਫਟ ਆਦਿ ਆਸਾਨ ਕੋਰਸਾਂ ਲਈ ਅਰਜ਼ੀ ਦਿੰਦੇ ਹਨ। ਇਸ ਨਾਲ ਵੀਜ਼ਾ ਅਫਸਰ ਨੂੰ ਜ਼ਿਆਦਾ ਸ਼ੱਕ ਹੋ ਜਾਂਦਾ ਹੈ ਅਤੇ ਸੰਤੁਸ਼ਟੀ ਵਾਲਾ ਜਵਾਬ ਨਾ ਮਿਲਣ ‘ਤੇ ਵੀਜ਼ਾ ਨਹੀਂ ਦਿੱਤਾ ਜਾਂਦਾ।

ਭਾਰਤੀਆਂ ਦੇ ਸਾਢੇ 9 ਲੱਖ ਲੋਕ ਵੀਜ਼ਾ ਲਈ ਕਤਾਰ ‘ਚ
ਭਾਰਤ ਤੋਂ 96,378 ਲੋਕਾਂ ਦੇ ਪਰਮਾਨੈਂਟ ਰੈਜੀਡੈਸੀ ਅਰਜ਼ੀਆਂ ਕੈਨੇਡਾ ਸਰਕਾਰ ਕੋਲ ਪ੍ਰੋਸੈਸਿੰਗ ਲਈ ਪਈਆਂ ਹਨ। 4,30,286 ਦੀਆਂ ਅਸਥਾਈ ਰੈਜੀਡੈਂਸ ਵੀਜ਼ਾ ਅਰਜ਼ੀਆਂ ਹਨ। ਇਸ ਦੇ ਇਲਾਵਾ ਵੱਖ-ਵੱਖ ਕੈਟੇਗਰੀ ਦੇ ਕੁੱਲ ਮਿਲਾ ਕੇ 9,56,950 ਅਰਜ਼ੀਆਂ 31 ਮਾਰਚ 2022 ਤੱਕ ਕੈਨੇਡਾ ਸਰਕਾਰ ਕੋਲ ਪੈਂਡਿੰਗ ਪਈਆਂ ਹਨ। ਕੈਨੇਡਾ ਕੋਲ ਦੁਨੀਆ ਭਰ ਤੋਂ ਕੁੱਲ 25 ਲੱਖ ਅਰਜ਼ੀਆਂ ਪੈਂਡਿੰਗ ਹਨ।

ਫਰਜ਼ੀ ਬੈਂਕ ਸਟੇਟਮੈਂਟ
ਕਈ ਵੀਜ਼ਾ ਏਜੰਟ ਵਿਦਿਆਰਥੀਆਂ ਤੋਂ ਤੈਅ ਫੀਸ ਲੈ ਕੇ ਬੈਂਕ ਸਟੇਟਮੈਂਟ ਬਣਵਾਉਣ ਦੀ ਗਾਰੰਟੀ ਦਿੰਦੇ ਹਨ। ਉਹ ਵਿਦਿਆਰਥੀਆਂ ਦੇ ਬੈਂਕ ਖਾਤੇ ਵਿਚ ਜ਼ਰੂਰੀ ਪੈਸੇ ਆਪਣੇ ਪੱਧਰ ‘ਤੇ ਟਰਾਂਸਫਰ ਕਰਦੇ ਹਨ ਜਾਂ ਵਿਦਿਆਰਥੀ ਖੁਦ ਆਪਣੇ ਅਕਾਊਂਟ ਵਿਚ ਜਮਾਂ ਕਰਦੇ ਹਨ। ਕੁਝ ਹਫ਼ਤੇ ਫੰਡ ਰੱਖਣ ਦੇ ਬਾਅਦ ਸਟੇਟਮੈਂਟ ਲਈ ਜਾਂਦੀ ਹੈ। ਉਸ ਮਗਰੋਂ ਫੰਡ ਮੁੜ ਟਰਾਂਸਫਰ ਕਰ ਲਿਆ ਜਾਂਦਾ ਹੈ। ਅੰਬੈਸੀਆਂ ਦੀ ਜਾਂਚ ਵਿਚ ਸਾਰਾ ਮਾਮਲਾ ਸਾਹਮਣੇ ਆ ਗਿਆ।

ਫਰਜ਼ੀ ਸਰਟੀਫਿਕੇਟ
ਇਕ ਵਾਰ ਪੜ੍ਹਾਈ ਛੱਡ ਦੇਣ ਮਗਰੋਂ ਮੁੜ ਅਰਜ਼ੀ ਦੇਣ ਦੇ ਵਿਚਕਾਰ ਆਏ ਅੰਤਰ ਨੂੰ ਲੈ ਕੇ ਫਰਜ਼ੀ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਹਨ। ਐਕਸਪੀਰੀਅੰਸ ਸਰਟੀਫਿਕੇਟ ਵੀ ਫਰਜ਼ੀ ਪਾਏ ਗਏ ਹਨ। ਉੱਥੇ ਜਨਮ ਸਰਟੀਫਿਕੇਟ ਤੋਂ ਲੈਕੇ ਪਾਸਪੋਰਟ ਬਣਵਾਉਣ ਵਿਚ ਵੀ ਗੜਬੜੀਆਂ ਫੜੀਆਂ ਗਈਆਂ ਹਨ।

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀ
2019 ਵਿਚ 1,32,620
2020 ਵਿਚ 43,624
2021 ਵਿਚ 1,02,688
2022 (30 ਜੂਨ ਤੱਕ) 60,258
59 ਫੀਸਦੀ ਪੋਸਟ ਕੋਵਿਡ ਵੀਜ਼ਾ ਮਿਲਣ ਦਰ ਅਤੇ 85 ਫੀਸਦੀ ਪ੍ਰੀ-ਕੋਵਿਡ ਵੀਜ਼ਾ ਮਿਲਣ ਦੀ ਦਰ ਰਹੀ। ਕੈਨੇਡਾ ਨੇ ਬੀਤੇ ਸਾਲ ਵਿਚ ਭਾਰਤ ਦੇ 41 ਫੀਸਦੀ, ਆਸਟ੍ਰੇਲੀਆ ਦੇ 38 ਫੀਸਦੀ, ਚੀਨ ਦੇ 17 ਫੀਸਦੀ, ਅਮਰੀਕਾ ਦੇ 13 ਫੀਸਦੀ, ਯੂਕੇ ਦੇ 11 ਫੀਸਦੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਖਾਰਿਜ ਕਰ ਦਿੱਤੀਆਂ।

Tags: australiacanadacanceledreason behind
Share200Tweet125Share50

Related Posts

ਥਾਈਲੈਂਡ ਕੰਬੋਡੀਆ ਵਿਚਾਲੇ ਵਧਦਾ ਜਾ ਰਿਹਾ ਤਣਾਅ, ਮਰਨ ਵਾਲਿਆਂ ਦੀ ਗਿਣਤੀ ਵਧੀ

ਜੁਲਾਈ 26, 2025

ਚੱਲਦੀਆਂ ਗੱਡੀਆਂ ਵਿਚਾਲੇ ਹਾਈਵੇ ‘ਤੇ ਆ ਡਿੱਗਿਆ ਜਹਾਜ, ਹੋਇਆ ਭਿਆਨਕ ਹਾਦਸਾ

ਜੁਲਾਈ 24, 2025

Henley Passport Index 2025 ਅਨੁਸਾਰ 77ਵੇਂ ‘ਤੇ ਪਹੁੰਚਿਆ ਭਾਰਤੀ ਪਾਸਪੋਰਟ

ਜੁਲਾਈ 23, 2025

ਨਿਯਮ ਤੋੜੋ ਤੇ ਪਾਓ ਮੌਕਾ ਆਪਣਾ ਵੀਜ਼ਾ ਗਵਾਉਣ ਦਾ, ਅਮਰੀਕਾ ਨੇ ਪਰਦੇਸੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ

ਜੁਲਾਈ 23, 2025

ਸਕੂਲ ‘ਤੇ ਡਿੱਗਿਆ ਜਹਾਜ ਵਾਪਰਿਆ ਭਿਆਨਕ ਹਾਦਸਾ, ਹਾਦਸੇ ਦੌਰਾਨ ਬੱਚੇ ਵੀ ਸਕੂਲ ‘ਚ ਸੀ ਮੌਜੂਦ

ਜੁਲਾਈ 21, 2025

ਫਿਰ ਹੋਇਆ ਅਹਿਮਦਾਬਾਦ Plane Crash ਵਰਗਾ ਹਾਦਸਾ, TakeOff ਹੁੰਦੇ ਹੀ Crash ਹੋਇਆ ਜਹਾਜ਼

ਜੁਲਾਈ 14, 2025
Load More

Recent News

GOOGLE MAP ਤੋਂ ਹਟਾਇਆ ਜਾਏਗਾ ਇਹ ਖ਼ਾਸ ਫ਼ੀਚਰ, ਜਾਣੋ ਵਰਤੋਂ ਕਰਨੀ ਹੋਵੇਗੀ ਸੌਖੀ ਜਾਂ ਔਖੀ

ਜੁਲਾਈ 26, 2025

ਐਮਬੂਲੈਂਸ ‘ਚ ਬੇਹੋਸ਼ ਪਈ ਕੁੜੀ ਨਾਲ ਬੰਦਿਆਂ ਨੇ ਆਹ ਕੀ ਕਰਤਾ, ਟੈਸਟ ਦੌਰਾਨ ਹੋ ਗਈ ਸੀ ਬੇਹੋਸ਼

ਜੁਲਾਈ 26, 2025

ਹੁਣ MALL ਜਾਕੇ ਵਾਰ ਵਾਰ ਕੱਪੜੇ ਪਾਕੇ ਦੇਖਣ ਦਾ ਝੰਜਟ ਹੋਵੇਗਾ ਖ਼ਤਮ

ਜੁਲਾਈ 26, 2025

ਸ਼ੁਭਮਨ ਗਿੱਲ ਨੂੰ ਕਿਸਨੇ ਲਗਾਈ ਫਟਕਾਰ, ਰਣਨੀਤੀ ‘ਤੇ ਚੁੱਕੇ ਸਵਾਲ

ਜੁਲਾਈ 26, 2025

ਥਾਈਲੈਂਡ ਕੰਬੋਡੀਆ ਵਿਚਾਲੇ ਵਧਦਾ ਜਾ ਰਿਹਾ ਤਣਾਅ, ਮਰਨ ਵਾਲਿਆਂ ਦੀ ਗਿਣਤੀ ਵਧੀ

ਜੁਲਾਈ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.