Nine-year-old girl’s Harjot Kaur beautiful voice : ਸੰਗੀਤ ਇੱਕ ਕਲਾ ਹੈ ਜੋ ਕਿ ਕਿਸੇ ‘ਚ ਵੀ ਹੋ ਸਕਦੀ ਹੈ ਉਹ ਭਾਵੇ ਕੋਈ ਵੀ ਕਿਉਂ ਨਾ ਹੋਵੇ। ਕਲਾ ਨੂੰ ਆਪਣੀ ਮਿਹਨਤ ਨਾਲ ਵੀ ਉਜਾਗਰ ਕੀਤਾ ਜਾ ਸਕਦਾ ਹੈ ਪਰ ਕਈਆਂ ‘ਚ ਤਾਂ ਇਹ ਕੁਦਰਤੀ ਰੂਪ ‘ਚ ਹੀ ਪਾਈ ਜਾਂਦੀ ਹੈ। ਹਾਂ ਇਸ ਨੂੰ ਨਿਖਾਰਨ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ ਜੋ ਕਿ ਇਕ ਗੁਰੂ ਹੀ ਕਰ ਸਕਦਾ ਹੈ। ਅੱਜ ਅਸੀਂ ਅਜਿਹੀ ਹੀ ਇਕ ਲੜਕੀ ਦੀ ਗੱਲ ਕਰ ਰਹੇ ਹਾਂ ਜਿਸ ‘ਤੇ ਕੁਦਰਤ ਦੀ ਅਜਿਹੀ ਹੀ ਬਖਸੀਸ਼ ਹੋਈ ਹੈ। ਮਹਿਜ 9 ਸਾਲਾਂ ਹਰਜੋਤ ਕੌਰ ਜੋ ਕਿ ਚੰਡੀਗੜ੍ਹ ਨੇੜੇ ਬਲਟਾਣਾ ਦੀ ਰਹਿਣ ਵਾਲੀ ਇੰਨੀ ਛੋਟੀ ਉਮਰ ‘ਚ ਅਜਿਹੇ ਗੀਤ ਗਾ ਰਹੀ ਹੈ ਜੋ ਕਿ ਕੋਈ ਮਾਹਿਰ ਗੀਤਕਾਰ ਵੀ ਗਾਉਣ ਸਮੇਂ ਦੋ ਵਾਰ ਸੋਚੇਗਾ ਪਰ ਇਹ ਲੜਕੀ ਉਨ੍ਹਾਂ ਗੀਤਾਂ ਨਾ ਤਾਂ ਗਾ ਰਹੀ ਹੈ ਬਲਕਿ ਉਨ੍ਹਾਂ ਨੂੰ ਉਸੇ ਅੰਦਾਜ਼ ‘ਚ ਨਿਭਾ ਵੀ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਦੰਗ ਹੈ।
ਹਰਜੋਤ ਕੌਰ ਆਪਣੀ ਮਿੱਠੀ ਆਵਾਜ਼ ਨਾਲ ਲੋਕਾਂ ਦੇ ਮੰਨਾਂ ਨੂੰ ਛੂਹ ਰਹੀ ਹੈ। ਉਸਨੇ ਆਪਣੇ ਗਾਏ ਗੀਤਾਂ, ਭਜਨਾਂ ਅਤੇ ਸ਼ਬਦਾਂ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤੇ ਹਨ। ਹਰਜੋਤ ਨੇ ਹਿੰਦੀ ਕਲਾਸੀਕਲ ਗੀਤ ਦੇ ਨਾਲ-ਨਾਲ ਪੰਜਾਬੀ ਗੀਤ ਵੀ ਗਾਏ ਹਨ। ਉਸਦਾ ਆਪਣਾ ਇਕ ਯੂਟਿਊਬ ਚੈਨਲ ਹੈ ਜਿਸਦੇ ਕਿ 258ਕੇ ਸਬਸਕ੍ਰਾਈਬਰ ਹਨ।
ਭਜਨ, ਸ਼ਬਦ, ਗੀਤ ਭਾਵੇਂ ਹਿੰਦੀ ਹੋਵੇ ਜਾਂ ਪੰਜਾਬੀ, ਸਾਰੇ ਹੀ ਗੀਤਾਂ ਨੂੰ ਲੋਕਾਂ ਨੇ ਖੂਬ ਸਲਾਹਿਆ। ਆਉਣ ਵਾਲੇ ਦਿਨਾਂ ਲਈ ਵੀ ਹਰਜੋਤ ਦੇ ਕਈ ਪ੍ਰੋਜੈਕਟ ਨੇ, ਜੋ ਰਿਲੀਜ਼ ਹੋਣ ਲਈ ਤਿਆਰ ਹਨ। ਹਾਲ ਹੀ ‘ਚ ਉਸਨੇ ਮਾਂ ‘ਤੇ ਗੀਤ ਗਾਇਆ ਹੈ। ਜਿਸ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਹਰਜੋਤ ਨੇ ਜ਼ਿਆਦਾਤਰ ਕਵਰ ਗੀਤ ਗਾਏ ਹਨ, ਜਿਨ੍ਹਾਂ ਵਿੱਚ ਸਤਿੰਦਰ ਸਰਤਾਜ ਦਾ ‘ਉੱਡਾਰੀਆਂ’, ਅਭਿਲਿਪਸਾ ਪਾਂਡਾ ਦਾ ਸ਼ਿਵ ਭਜਨ ‘ਹਰ ਹਰ ਸ਼ੰਭੂ ਸ਼ਿਵ ਮਹਾਦੇਵ’ ਅਤੇ ਸਿੱਧੂ ਮੂਸੇਵਾਲੇ ਦਾ ‘295’ ਗੀਤ ਵੀ ਸ਼ਾਮਲ ਹੈ।
ਕਿਵੇਂ ਸ਼ੁਰੂ ਹੋਇਆ ਸਫਰ !
ਦੱਸ ਦੇਈਏ ਕਿ ਜਦੋਂ ਹਰਜੋਤ 4 ਸਾਲ ਦੀ ਸੀ ਤਾਂ ਉਸਨੇ ਘਰ ਵਿੱਚ ਹੀ ਗੀਤ ਗਾਉਣ ਦਾ ਅਭਿਆਸ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਿਤਾ ਹਰਜਿੰਦਰ ਸਿੰਘ ਵੀ ਗਾਉਣ ਦੇ ਸ਼ੌਕੀਨ ਸਨ। ਉਹ ਘਰ ਵਿਚ ਰਿਆਜ਼ ਕਰਦੇ ਸੀ, ਹਰਜੋਤ ਦੀ ਸੰਗੀਤ ਪ੍ਰਤੀ ਭਗਤੀ ਤੇ ਪ੍ਰੇਮ ਨੂੰ ਦੇਖ ਕੇ ਪਰਿਵਾਰ ਨੂੰ ਲੱਗਿਆ ਕਿ ਕਿਉਂ ਨਾ ਇਸ ਕੁੜੀ ਨੂੰ ਸ਼ਾਸਤਰੀ ਵਿੱਦਿਆ ਦੀ ਤਾਲੀਮ ਦਿਲਵਾਈ ਜਾਵੇ, ਇਸ ਲਈ ਉਹ ਹਰਜੋਤ ਨੂੰ ਪੰਚਕੂਲਾ ਵਿਚ ਗੁਰੂ ਪ੍ਰਦੀਪ ਜੀ ਤੋਂ ਸਿੱਖਿਆ ਲੈਣ ਲਈ ਲੈ ਗਏ। ਜਦੋਂ ਉਸ ਨੇ ਪਹਿਲਾ ਗੀਤ ਸੁਣਾਇਆ ਤਾਂ ਉੱਥੇ ਆਏ ਸਾਰੇ ਵਿਦਿਆਰਥੀਆਂ ਨੇ ਜ਼ੋਰਦਾਰ ਤਾੜੀਆਂ ਨਾਲ ਹਰਜੋਤ ਦਾ ਸਵਾਗਤ ਕੀਤਾ, ਗੁਰੂ ਜੀ ਵੀ ਸਮਝ ਗਏ ਕਿ ਇਸ ਬੱਚੀ ਵਿੱਚ ਸੰਗੀਤ ਦੇ ਗੁਰ ਸਿੱਖਣ ਦੇ ਗੁਣ ਹਨ।
ਕੀ ਹੈ ਚੈਨਲ ਦਾ ਨਾਂ ਤੇ ਕਿਵੇਂ ਬਣਿਆ ਯੂ ਟਿਊਬ ਚੈਨਲ ?
ਇਹ ਚੈਨਲ ਉਦੋ ਖੋਲ੍ਹਿਆ ਗਿਆ ਜਦੋਂ ਹਰਜੋਤ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਇੱਕ ਦਿਨ ਗੁਰੂ ਪ੍ਰਦੀਪ ਜੀ ਨੇ ਹਰਜੋਤ ਦੇ ਪਿਤਾ ਨੂੰ ਬੁਲਾਇਆ ਅਤੇ ਸੁਝਾਅ ਦਿੱਤਾ ਕਿ ਕਿਉਂ ਨਾ ਲੜਕੀ ਦੇ ਗੀਤਾਂ ਨੂੰ ਦੁਨੀਆ ਤੱਕ ਲਿਜਾਣ ਲਈ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ ਜਾਵੇ। ਹੁਣ ਉਨ੍ਹਾਂ ਨੂੰ ਲੱਗਿਆ ਕਿ ਹਰਜੋਤ ਨੇ ਗਾਇਕੀ ਵਿਚ ਚੰਗੀ ਪਕੜ ਬਣਾ ਲਈ ਹੈ। ਇਸ ਲਈ ਪਹਿਲਾ ਗੀਤ ਗੁਰੂ ਜੀ ਦੀ ਦੇਖ-ਰੇਖ ਵਿਚ ਸਟੂਡੀਓ ਵਿਚ ਰਿਕਾਰਡ ਕੀਤਾ ਗਿਆ। ‘ਚਰਖੇ ਦੀ ਕੁੱਕ’ ਗੀਤ ਦੇ ਬੋਲ ਯੂਟਿਊਬ ਚੈਨਲ ‘ਤੇ ਅਪਲੋਡ ਕੀਤੇ ਗਏ। ਜਲਦੀ ਹੀ ਹਰਜੋਤ ਦੇ ਗੀਤ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਵੀਡੀਓ ਵਾਇਰਲ ਹੋ ਗਿਆ। ਨਾਲ ਹੀ ਚੈਨਲ ਦਾ ਮੋਨੇਟਾਈਜ਼ੇਸ਼ਨ ਵੀ ਹੋ ਗਿਆ। ਹਰਜੋਤ ਦੇ ਯੂਟਿਊਬ ਚੈਨਲ ਦਾ ਨਾਮ ‘KAUR HARJOT’ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h