[caption id="attachment_106868" align="aligncenter" width="1280"]<img class="wp-image-106868 size-full" src="https://propunjabtv.com/wp-content/uploads/2022/12/Ashfaqulla-Khan-1.jpg" alt="" width="1280" height="768" /> ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਬਿਸਮਿਲ ਤੇ ਅਸ਼ਫਾਕ ਦੀ ਭੂਮਿਕਾ ਨਿਰਸੰਦੇਹ ਹਿੰਦੂ-ਮੁਸਲਿਮ ਏਕਤਾ ਦੀ ਇੱਕ ਅਨੌਖੀ ਮਿਸਾਲ ਹੈ। ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।[/caption] [caption id="attachment_106869" align="alignnone" width="1200"]<img class="size-full wp-image-106869" src="https://propunjabtv.com/wp-content/uploads/2022/12/Ashfaqulla-Khan-9.jpg" alt="" width="1200" height="675" /> ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਾਉਣ ਲਈ ਕਈਆਂ ਨੇ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਅਸ਼ਫਾਕ ਉੱਲ੍ਹਾ ਖ਼ਾਲ ਭਾਰਤੀ ਸੁਤੰਤਰਤਾ ਸੰਗਰਾਮ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਚੋਂ ਇੱਕ ਸੀ।[/caption] [caption id="attachment_106870" align="aligncenter" width="570"]<img class="wp-image-106870 size-full" src="https://propunjabtv.com/wp-content/uploads/2022/12/Ashfaqulla-Khan-8.jpg" alt="" width="570" height="400" /> ਅਸ਼ਫਾਕ ਉੱਲ੍ਹਾ ਖ਼ਾਨ ਦਾ ਜਨਮ 22 ਅਕਤੂਬਰ, 1900 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਦੇ ‘ਸ਼ਹੀਦਗੜ੍ਹ’ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਪਠਾਨ ਸ਼ਫੀਕੁੱਲਾ ਖ਼ਾਨ ਤੇ ਮਾਤਾ ਦਾ ਨਾਂ ਮਜ਼ੂਰ-ਉਨ ਨੀਸਾ ਸੀ।[/caption] [caption id="attachment_106871" align="aligncenter" width="1200"]<img class="wp-image-106871 size-full" src="https://propunjabtv.com/wp-content/uploads/2022/12/Ashfaqulla-Khan-7.jpg" alt="" width="1200" height="630" /> ਅਸ਼ਫਾਕ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਸ਼ਫੀਕੁੱਲਾ ਖ਼ਾਨ ਦੇ 4 ਪੁੱਤਰਾਂ ਚੋਂ ਸਭ ਤੋਂ ਛੋਟਾ ਸੀ। ਪਰਿਵਾਰ ਦੇ ਸਾਰੇ ਮੈਂਬਰ ਸਰਕਾਰੀ ਨੌਕਰੀ ਵਿਚ ਸੀ, ਪਰ ਅਸ਼ਫਾਕ ਬਚਪਨ ਤੋਂ ਹੀ ਦੇਸ਼ ਲਈ ਕੁਝ ਕਰਨਾ ਚਾਹੁੰਦੇ ਸੀ।[/caption] [caption id="attachment_106873" align="aligncenter" width="480"]<img class="wp-image-106873 size-full" src="https://propunjabtv.com/wp-content/uploads/2022/12/Ashfaqulla-Khan-6.jpg" alt="" width="480" height="270" /> ਸੁਤੰਤਰਤਾ ਸੈਨਾਨੀ ਹੋਣ ਕਰਕੇ ਉਸ ਨੇ ਕਵਿਤਾ ਵੀ ਲਿਖੀਆਂ। ਉਸ ਨੂੰ ਘੋੜ ਸਵਾਰੀ, ਸ਼ੂਟਿੰਗ ਤੇ ਤੈਰਾਕੀ ਵੀ ਪਸੰਦ ਸੀ।[/caption] [caption id="attachment_106874" align="aligncenter" width="448"]<img class="wp-image-106874 size-full" src="https://propunjabtv.com/wp-content/uploads/2022/12/Ashfaqulla-Khan-5.jpg" alt="" width="448" height="260" /> ਸ਼ਹੀਦ ਅਸ਼ਫਾਕ ਉੱਲ੍ਹਾ ਪੰਡਿਤ ਰਾਮਪ੍ਰਸਾਦ ਬਿਸਮਿਲ ਦੇ ਬਹੁਤ ਨੇੜਲੇ ਸੀ। ਉਹ ਮਾਈਨਪੁਰੀ ਸਾਜ਼ਿਸ਼ ਕੇਸ ਵਿਚ ਸ਼ਾਮਲ ਰਾਮਪ੍ਰਸਾਦ ਬਿਸਮਿਲ ਦੇ ਦੋਸਤ ਬਣਿਆ ਅਤੇ ਉਹ ਵੀ ਇਨਕਲਾਬ ਦੀ ਦੁਨੀਆਂ ਵਿੱਚ ਸ਼ਾਮਲ ਹੋ ਗਿਆ। ਪਹਿਲੀ ਮੁਲਾਕਾਤ ਵਿਚ ਬਿਸਮਿਲ ਅਸ਼ਫਾਕ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀ ਪਾਰਟੀ 'ਮਤਰੀਵੇਦੀ' ਦਾ ਸਰਗਰਮ ਮੈਂਬਰ ਬਣਾਇਆ।[/caption] [caption id="attachment_106875" align="aligncenter" width="480"]<img class="wp-image-106875 size-full" src="https://propunjabtv.com/wp-content/uploads/2022/12/Ashfaqulla-Khan-4.jpg" alt="" width="480" height="320" /> ਸ਼ਹੀਦ ਅਸ਼ਫਾਕ ਨੇ 25 ਸਾਲ ਦੀ ਉਮਰ ਵਿਚ ਆਪਣੇ ਇਨਕਲਾਬੀ ਸਾਥੀਆਂ ਨਾਲ ਮਿਲ ਕੇ ਬ੍ਰਿਟਿਸ਼ ਸਰਕਾਰ ਦੇ ਨੱਕ ਹੇਠੋਂ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਸੀ। ਇਸ ਘਟਨਾ ਤੋਂ ਬਾਅਦ ਪੂਰੀ ਬ੍ਰਿਟਿਸ਼ ਸਰਕਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਨੂੰ 'ਕਾਕੋਰੀ ਕਾਂਡ' ਵਜੋਂ ਜਾਣਿਆ ਜਾਂਦਾ ਹੈ।[/caption] [caption id="attachment_106876" align="aligncenter" width="334"]<img class="wp-image-106876 size-full" src="https://propunjabtv.com/wp-content/uploads/2022/12/Ashfaqulla-Khan-3.jpg" alt="" width="334" height="398" /> ਇਸ ਦੇ ਲਈ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਖਿਲਾਫ ਮੁਕੱਦਮਾ ਚਲਾਇਆ ਅਤੇ 19 ਦਸੰਬਰ 1927 ਨੂੰ ਉਸਨੂੰ ਫੈਜ਼ਾਬਾਦ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਦੀ ਯਾਦ ਵਿੱਚ ਯੂਪੀ ਫੈਜ਼ਾਬਾਦ ਜੇਲ੍ਹ ਵਿਚ ਅਮਰ ਸ਼ਹੀਦ ਅਸ਼ਫਾਕ ਉੱਲ੍ਹਾ ਖ਼ਾਨ ਗੇਟ ਵੀ ਬਣਾਇਆ ਗਿਆ।[/caption] [caption id="attachment_106877" align="aligncenter" width="1200"]<img class="wp-image-106877 size-full" src="https://propunjabtv.com/wp-content/uploads/2022/12/Ashfaqulla-Khan-2-1.jpg" alt="" width="1200" height="900" /> ਕੁਰਾਨ ਮਜੀਦ ਦੇ ਪਹਿਲੇ ਦੋ ਖਾਲੀ ਪੇਜਾਂ 'ਤੇ ਰੱਬ ਨੂੰ ਅਰਦਾਸ ਕਰਦਿਆਂ ਹੋਏ ਅਸ਼ਫਾਕ ਨੇ ਲਿਖਿਆ, 'ਹੇ ਮੇਰੇ ਪਾਕ ਖੁਦਾ, ਮੇਰਾ ਅਪਰਾਧ ਮਾਫੀ ਤੇ ਮਾਫ਼ੀ ਅਤਾ ਫਰਮਾ ਤੇ ਭਾਰਤ ਦੀ ਧਰਤੀ 'ਤੇ ਆਜ਼ਾਦੀ ਦਾ ਸੂਰਜ ਹੁਣ ਜਲਦੀ ਹੀ ਨਿਕਲੇਗਾ...।' ਇਹ ਸਤਰਾਂ ਦਰਸਾਉਂਦੀਆਂ ਹਨ ਕਿ ਫਾਂਸੀ 'ਤੇ ਲਟਕਣ ਦਾ ਸਮਾਂ ਨੇੜੇ ਹੁੰਦੇ ਹੋਏ ਵੀ ਅਸ਼ਫਾਕ ਸਿਰਫ ਵਤਨ ਤੇ ਆਜ਼ਾਦੀ ਬਾਰੇ ਸੋਚ ਰਿਹਾ ਸੀ।[/caption]