ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਬੈਂਕ ਮੈਨੇਜਰ ਪਤਨੀ ਵੱਲੋਂ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਇਆ ਗਿਆ ਕਿਉਂਕਿ ਉਸ ਨੂੰ ਘਰ ਵਿਚ ਕੰਮ ਕਰਨ ਲਈ ਨੌਕਰਾਣੀ ਚਾਹੀਦੀ ਸੀ। ਇਸ ਲਈ ਪਤਨੀ ਨੇ ਆਪਣੇ ਹੀ ਪਤੀ ਦਾ ਦੂਜਾ ਵਿਆਹ ਕਰਵਾ ਦਿੱਤਾ ਤੇ ਚਾਰ ਦਿਨ ਬਾਅਦ ਹੀ ਪਤੀ ਨੇ ਦੂਜੀ ਪਤਨੀ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਪਹਿਲੀ ਪਤਨੀ ਨਾਲ ਪਤੀ ਨੂੰ ਦੇਖਿਆ ਤਾਂ ਉਸ ਬਾਰੇ ਪੁੱਛਿਆ। ਇਸ ਦੇ ਬਾਅਦ ਪਤੀ ਨੇ ਦੱਸਿਆ ਕਿ ਇਹ ਮੇਰੀ ਪਹਿਲੀ ਪਤਨੀ ਹੈ ਤੇ ਫਿਰ ਪੂਰੇ ਮਾਮਲੇ ਦਾ ਖੁਲਾਸਾ ਹੋਇਆ।
ਵਿਆਹ ਦੇ 20 ਦਿਨ ਬਾਅਦ ਦੂਜੀ ਪਤਨੀ ਦਿੱਲੀ ਤੋਂ ਵਾਪਸ ਭਾਗਲਪੁਰ ਪਹੁੰਚੀ ਤੇ ਉਸ ਨੇ ਮਹਿਲਾ ਥਾਣੇ ਵਿਚ ਲਿਖਤ ਸ਼ਿਕਾਇਤ ਕਰਕੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤਾ ਦਾ ਕਹਿਣਾ ਹੈ ਕਿ ਮੇਰੇ ਨਾਲ ਧੋਖਾ ਹੋਇਆ ਹੈ। ਮੇਰੇ ਪਿਤਾ ਜੀ ਰਿਕਸ਼ਾ ਚਲਾ ਕੇ ਘਰ ਚਲਾਉਂਦੇ ਹਨ। ਗਰੀਬ ਘਰ ਦੀ ਲੜਕੀ ਨੂੰ ਦੇਖ ਕੇ ਉਨ੍ਹਾਂ ਨੇ ਸਾਡੇ ਨਾਲ ਵਿਆਹ ਕੀਤਾ। ਦਿੱਲੀ ਜਾਣ ਦੇ ਬਾਅਦ ਉਸ ਨੇ ਕਿਹਾ ਕਿ ਮੈਂ ਘਰ ਵਿਚ ਨੌਕਰਾਣੀ ਬਣਾਉਣ ਲਈ ਤੇਰੇ ਨਾਲ ਵਿਆਹ ਕੀਤਾ ਹੈ।
ਪੀੜਤਾ ਨੇ ਮਹਿਲਾ ਥਾਣੇ ਵਿਚ ਦੱਸਿਆ ਕਿ 4 ਮਈ ਨੂੰ ਮੇਰਾ ਵਿਆਹ ਹੋਇਆ ਸੀ। 1-2 ਦਿਨ ਤਾਂ ਸਭ ਕੁਝ ਠੀਕ ਰਿਹਾ। ਉਸ ਦੇ ਬਾਅਦ ਪਤੀ ਮੇਰੇ ਨਾਲ ਕੁੱਟਮਾਰ ਕਰਨ ਲੱਗਾ। ਕਿਸੇ ਤਰ੍ਹਾਂ ਦੂਜੀ ਪਤਨੀ ਦਿੱਲੀ ਤੋਂ ਭਾਗਲਪੁਰ ਪਹੁੰਚੀ ਤੇ ਇਥੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।