ਪਿੰਡ ਮੂਲੇਚੱਕ ਦੇ ਰਹਿਣ ਵਾਲੇ ਦਿਵਿਆਂਗ ਨਰਿੰਦਰ ਸਿੰਘ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਉਕਤ ਵਾਰਦਾਤ ਨੂੰ ਮਿ੍ਤਕ ਦੇ ਭਤੀਜੇ ਦੀ ਪਤਨੀ ਸੁਰਜੀਤ ਕੌਰ ਨੇ ਆਪਣੇ ਮਿੱਤਰ ਰਾਜਨਦੀਪ ਸਿੰਘ ਨਾਲ ਮਿਲ ਕੇ ਅੰਜਾਮ ਦਿੱਤਾ ਸੀ। ਦੋਵਾਂ ਵਿਚਕਾਰ ਨਾਜਾਇਜ਼ ਸਬੰਧ ਬਣ ਗਏ ਸਨ ਅਤੇ ਨਰਿੰਦਰ ਸਿੰਘ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ।
ਇਹ ਵੀ ਪੜ੍ਹੋ : CM ਨਿਤੀਸ਼ ਕੁਮਾਰ ਦੇ ਕਾਫਲੇ ‘ਤੇ ਹਮਲਾ , ਗੱਡੀਆਂ ਦੇ ਸ਼ੀਸ਼ੇ ਟੁੱਟੇ
ਏਡੀਸੀਪੀ ਮਹਿਤਾਬ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ‘ਚੋਂ ਲੁੱਟੇ ਗਏ 58 ਹਜ਼ਾਰ ਰੁਪਏ, ਰਾਇਲ ਐਨਫੀਲਡ ਬਾਈਕ ਅਤੇ ਮੋਬਾਈਲ ਬਰਾਮਦ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਡੀਸੀਪੀ ਨੇ ਐਤਵਾਰ ਸ਼ਾਮ ਪੁਲਿਸ ਲਾਈਨਜ਼ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੁਲਜ਼ਮਾਂ ਦੀ ਪਛਾਣ ਸੁਰਜੀਤ ਕੌਰ ਪਤਨੀ ਲਖਬੀਰ ਸਿੰਘ ਵਾਸੀ ਪਿੰਡ ਮੂਲੇਚੱਕ ਅਤੇ ਰਾਜਨਦੀਪ ਸਿੰਘ ਉਰਫ਼ ਰਾਜਨ ਵਾਸੀ ਗਲੀ ਨੰਬਰ 5 ਮਹਿਤਾ ਰੋਡ ਵਜੋਂ ਦੱਸੀ ਹੈ।
ਏਡੀਸੀਪੀ ਗਿੱਲ ਨੇ ਦੱਸਿਆ ਕਿ ਰਾਜਨਦੀਪ ਸਿੰਘ ਦੇ ਆਪਣੀ ਦੂਰ ਦੀ ਰਿਸ਼ਤੇਦਾਰ ਸੁਰਜੀਤ ਕੌਰ ਨਾਲ ਨਾਜਾਇਜ਼ ਸਬੰਧ ਸਨ। ਇਸ ਬਾਰੇ ਜਦੋਂ ਸੁਰਜੀਤ ਕੌਰ ਦੇ ਚਾਚਾ ਸਹੁਰਾ ਨਰਿੰਦਰ ਸਿੰਘ (ਮਿ੍ਤਕ) ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸੁਰਜੀਤ ਕੌਰ ਨੂੰ ਕਾਫੀ ਸਮਝਾਇਆ।
ਹਾਲਾਂਕਿ ਸੁਰਜੀਤ ਕੌਰ ਦੇ ਪਤੀ ਲਖਬੀਰ ਸਿੰਘ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਨਰਿੰਦਰ ਨੇ ਨੂੰਹ ਨੂੰ ਪਰਿਵਾਰ ਦਾ ਵਾਸਤਾ ਦਿੱਤਾ ਤੇ ਪਰਿਵਾਰ ਨੂੰ ਬਚਾਉਣ ਦੀ ਸਲਾਹ ਦਿੱਤੀ। ਇਸ ਮਾਮਲੇ ਨੂੰ ਲੈ ਕੇ ਸੁਰਜੀਤ ਕੌਰ ਨੇ ਨਰਿੰਦਰ ਸਿੰਘ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਕੁਝ ਦਿਨ ਪਹਿਲਾਂ ਉਸ ਨੇ ਆਪਣੇ ਯਾਰ ਰਾਜਨਦੀਪ ਸਿੰਘ ਨਾਲ ਮਿਲ ਕੇ ਆਪਣੇ ਚਾਚੇ ਸਹੁਰੇ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ।
ਇਹ ਵੀ ਪੜ੍ਹੋ : ਨਮ ਅੱਖਾਂ ਨਾਲ ਸਹਿਜ ਦਾ ਕੀਤਾ ਗਿਆ ਅੰਤਿਮ ਸਸਕਾਰ, ਸ਼ਮਸ਼ਾਨ-ਘਾਟ ‘ਚ ਮੌਜੂਦ ਹਰ ਅੱਖ ਹੋਈ ਨਮ