ਇੱਕ ਔਰਤ ਜਿਸ ਕੋਲ ਕਦੇ ਮਾਮੂਲੀ ਲੋੜਾਂ ਪੂਰੀਆਂ ਕਰਨ ਦੇ ਵੀ ਪੈਸੇ ਨਹੀਂ ਸੀ ਤੇ ਉਸਨੂੰ ਅਚਾਨਕ 2.8 ਕਰੋੜ ਰੁਪਏ ਮਿਲ ਗਏ। ਮਹਿਲਾ ਡਲਿਵਰੀ ਡਰਾਈਵਰ ਦਾ ਕੰਮ ਕਰਦੀ ਸੀ। ਉਸ ਕੋਲ ਕਾਰ ‘ਚ ਪੈਟਰੋਲ ਭਰਨ ਲਈ ਵੀ ਪੈਸੇ ਨਹੀਂ ਸੀ, ਬਾਅਦ ਵਿਚ ਉਸ ਨੂੰ ਸਰੀਰਕ ਪ੍ਰੇਸ਼ਾਨੀ ਕਾਰਨ ਨੌਕਰੀ ਛੱਡਣੀ ਪਈ। ਹਾਲਾਂਕਿ, ਬਾਅਦ ਵਿੱਚ ਉਸਦੀ ਕਿਸਮਤ ਅਜਿਹੀ ਚਮਕੀ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਗਈ।
ਦੱਸ ਦਈਏ ਕਿ ਇਸ 51 ਸਾਲਾ ਔਰਤ ਦਾ ਨਾਂਅ ਕੈਰਨ ਪਾਰਕਿਨ ਹੈ ਤੇ ਉਹ ਇੰਗਲੈਂਡ ਦੇ ‘ਨੌਟਿੰਘਮ’ ਦੀ ਰਹਿਣ ਵਾਲੀ ਹੈ। ਪਾਰਕਿਨ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਹ ਬਰੈੱਡ ਅਤੇ ਦੁੱਧ ਲੈਣ ਲਈ ਨੇੜਲੇ ਸਟੋਰ ‘ਤੇ ਗਈ। ਇੱਥੇ ਉਸ ਨੇ ਦੇਖਿਆ ਕਿ ਇੱਕ ਔਰਤ ਨੇ ਕਰੀਬ 50 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ। ਉਸ ਨੂੰ ਦੇਖ ਕੇ ਪਾਰਕਿਨ ਦੇ ਮਨ ਵਿਚ ਵੀ ਲਾਟਰੀ ਖਰੀਦਣ ਦਾ ਖਿਆਲ ਆਇਆ।
ਇਸ ਤੋਂ ਬਾਅਦ ਉਸ ਨੇ ਕਈ ਵਾਰ ਲਾਟਰੀ ‘ਚ ਕਿਸਮਤ ਅਜ਼ਮਾਈ, ਪਰ ਸਫਲਤਾ ਨਹੀਂ ਮਿਲੀ। ਹਾਲਾਂਕਿ ਪਿਛਲੇ ਮਹੀਨੇ ਪਾਰਕਿਨ ਦੀ ਲਾਟਰੀ ਲੱਗੀ ਅਤੇ ਉਹ ਵੀ 2 ਕਰੋੜ 83 ਲੱਖ ਰੁਪਏ ਦੀ। ਕੈਰਨ ਪਾਰਕਿਨ ਦਾ ਕਹਿਣਾ ਹੈ ਕਿ ਉਸ ਨੇ ਇੱਕ ਸਟੋਰ ਤੋਂ ਨੈਸ਼ਨਲ ਲਾਟਰੀ ਲਈ ਦੋ ਟਿਕਟਾਂ ਖਰੀਦੀਆਂ ਸੀ। ਪਹਿਲੀ ਟਿਕਟ ਖੁਰਚਦਿਆਂ ਹੀ ਉਹ ਹੈਰਾਨ ਰਹਿ ਗਈ। ਉਸ ਦਾ ਲਾਟਰੀ ਨੰਬਰ ਮਿਲ ਗਿਆ, ਪਰ ਦੂਜੀ ਟਿਕਟ ਦਾ ਨੰਬਰ ਥੋੜਾ ਧੁੰਦਲਾ ਸੀ ਇਸ ਲਈ ਉਸਨੇ ਕੋਸ਼ਿਸ਼ ਨਹੀਂ ਕੀਤੀ।
ਆਪਣੇ ਲੱਕੀ ਨੰਬਰ ਦੀ ਜਾਂਚ ਕਰਵਾਉਣ ਲਈ ਆਪਣੇ ਕੁਝ ਦੋਸਤਾਂ ਨੂੰ ਵੀ ਟਿਕਟ ਦਿਖਾਈ ਤੇ ਲਾਟਰੀ ਜਿੱਤਣ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਰਕਿਨ ਪੂਰੀ ਖੁਸ਼ ਹੋਈ। ਅਗਲੇ ਦਿਨ ਲਾਟਰੀ ਦਫਤਰ ਤੋਂ ਅੰਤਿਮ ਕਾਲ ਆਈ ਕਿ ਉਹ ਜੇਤੂ ਬਣ ਗਈ ਹੈ। ਪਾਰਕਿਨ ਦਾ ਕਹਿਣਾ ਹੈ ਕਿ ਮੈਂ ਉਸ ਰਾਤ ਸੌਂ ਨਹੀਂ ਸਕੀ। ਉਹ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਹ ਸੱਚਮੁੱਚ ਕਰੋੜਪਤੀ ਬਣ ਗਈ ਹੈ। ਫਿਲਹਾਲ ਪੈਸੇ ਮਿਲਣ ਤੋਂ ਬਾਅਦ ਪਾਰਕਿਨ ਪਰਿਵਾਰ ਨਾਲ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h