ਮੋਹਾਲੀ ਦੇ ਫੇਜ਼ 5 ਵਿੱਚ ਇਕ ਨੌਜਵਾਨ ਨੇ ਆਟੋ ਸਵਾਰ ਕੁੜੀ ਉਤੇ ਕਿਰਪਾਨ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਵਿਚ ਨੌਜਵਾਨ ਸੜਕ ਉਤੇ ਸ਼ਰੇਆਮ ਕੁੜੀ ਉਤੇ ਕਿਰਪਾਨ ਨਾਲ ਹਮਲਾ ਕਰਦਾ ਰਿਹਾ। ਲੋਕ ਨੇੜੇ ਖੜ੍ਹ ਕੇ ਵੇਖਦੇ ਰਹੇ। ਲੜਕੀ ਦੀ ਪਛਾਣ ਬਲਜਿੰਦਰ ਕੌਰ (26 ਸਾਲ) ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮਿਲੀ ਹੈ ਕਿ ਜਿਵੇਂ ਹੀ ਇਕ ਲੜਕੀ ਫੇਜ਼ 5 ਦੀ ਮਾਰਕੀਟ ਨੇੜੇ ਆਟੋ ਤੋਂ ਉਤਰੀ ਤਾਂ ਇਕ ਨੌਜਵਾਨ ਉਸ ਦੇ ਨੇੜੇ ਆਇਆ ਅਤੇ ਉਸ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਅਤੇ ਉਥੋਂ ਭੱਜ ਗਿਆ। ਕੁਝ ਦੇਰ ਬਾਅਦ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਵਿੱਚ ਤਿੰਨ ਲੜਕੀਆਂ ਸਵਾਰ ਸਨ, ਹਾਲਾਂਕਿ ਨੌਜਵਾਨ ਨੇ ਕਿਸੇ ਹੋਰ ਦੀ ਪ੍ਰਵਾਹ ਨਹੀਂ ਕੀਤੀ ਅਤੇ ਇਕ ਲੜਕੀ ਨਾਲ ਬਹਿਸ ਕਰਨ ਤੋਂ ਬਾਅਦ ਉਸ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਲੜਕੀ ਫੇਜ਼ 5 ਵਿੱਚ ਇੱਕ ਨਿੱਜੀ ਦਫ਼ਤਰ ਵਿੱਚ ਕੰਮ ਕਰਦੀ ਸੀ ਅਤੇ ਪੰਜਾਬ ਦੀ ਰਹਿਣ ਵਾਲੀ ਸੀ।