ਪਿੰਡਾਂ ਵਿਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਹੁਣ ਪਿੰਡ ਵਾਸੀ ਇਕੱਠੇ ਹੋਣ ਲੱਗੇ ਹਨ ਅਤੇ ਆਪਣੇ ਲੈਵਲ ਤੇ ਮਤੇ ਪਾ ਕੇ ਇਸ ਨੂੰ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੇ ਚਲਦੇ ਅੱਜ ਹਲਕਾ ਲੰਬੀ ਦੇ ਪਿੰਡ ਮਹੂਆਂਨਾਂ ਦੇ ਨੌਜਵਾਨਾਂ ਨੇ ਇਕ ਕਲੱਬ ਬਣਾ ਕੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਇਕ ਸਾਂਝਾ ਮਤਾ ਪਾ ਕੇ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਜਾ ਨਸ਼ਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਉਹ ਆਪਣੇ ਲੇਵਲ ਤੇ ਕਾਰਵਾਈ ਕਰਨਗੇ।
ਪਿੰਡ ਵਿਚ ਬਣੇ ਯੂਥ ਸਪੋਰਟਸ ਵੈਲਫੇਅਰ ਕਲੱਬ ਦੇ ਪ੍ਰਧਾਨ ਸੁਰਮੁੱਖ ਸਿੰਘ ਨੇ ਦੱਸਿਆ ਕਿ ਪਿੰਡਾਂ ‘ਚ ਵੱਧ ਰਹੇ ਨਸ਼ੇ ਕਾਰਨ ਨੌਜਵਾਨਾਂ ਦੀਆ ਲਗਾਤਾਰ ਮੌਤਾਂ ਹੋ ਰਹੀਆਂ ਹਨ। ਸਾਡੇ ਪਿੰਡ ਮਹੂਆਂਨਾ ਵਿਚ ਨਸ਼ੇ ਭਾਰੀ ਮਾਤਰਾ ਵਿਚ ਵਿਕ ਰਿਹਾ ਹੈ ਜਿਸ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿਚੋਂ ਕੱਢਣ ਦੇ ਮਕਸਦ ਨਾਲ ਸਾਡੇ ਕਲੱਬ ਨੇ ਪਿੰਡ ਨਵੀ ਅਤੇ ਪੁਰਾਣੀ ਪੰਚਾਇਤ ਦੇ ਸਹਿਯੋਗ ਨਾਲ ਇਕ ਮਤਾ ਪਾਇਆ ਹੈ ਕੇ ਜੇਕਰ ਸਾਡੇ ਪਿੰਡ ਵਿਚ ਕੋਈ ਨਸ਼ਾ ਵੇਚਦਾ ਜਾ ਨਸ਼ਾ ਕਰਦਾ ਪਾਇਆ ਗਿਆ ਤਾਂ ਉਸ ਵਰੁੱਧ ਸਾਡੇ ਵਲੋਂ ਕਰਵਾਈ ਕੀਤੀ ਜਾਵੇਗੀ। ਉਸ ਦੀ ਕੋਈ ਵੀ ਪਿੰਡ ਵਾਸੀ ਸਿਫਾਰਸ਼ ਨਹੀਂ ਕਰੇਗਾ ਜਿਸ ਦੀ ਇਕ ਕਾਪੀ ਥਾਣਾ ਲੰਬੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਸੀਂ ਅੱਜ ਕੁਝ ਨੌਜਵਾਨਾਂ ਨੂੰ ਫੜਿਆ ਸੀ ਜਿਨਾ ਪੁਲਿਸ ਨੂੰ ਫੜਾਇਆ ਅਸੀਂ ਪਹਿਲਾ ਸਮਝਾਵਾਂਗੇ ਜੇ ਫਿਰ ਵੀ ਨਹੀਂ ਸਮਝਿਆ ਤਾਂ ਅਸੀਂ ਆਪਣੇ ਲੇਵਲ ਤੇ ਕਾਰਵਾਈ ਕਰਾਗੇ ਅਸੀਂ ਨਸ਼ੇ ਵੇਚਣ ਵਾਲੇ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਬਖਸਾਂਗੇ ਭਾਵੇ ਕੋਈ ਵੀ ਹੋਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h