ਲੀਬੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਪਹਿਲਾ ਜੱਥਾ ਆਪਣੇ ਦੇਸ਼ ਪਰਤ ਆਇਆ ਹੈ। ਇਸ ਬੈਚ ਵਿੱਚ ਵਾਪਸ ਆਏ 4 ਨੌਜਵਾਨਾਂ ਵਿੱਚੋਂ 3 ਪੰਜਾਬ ਦੇ ਹਨ ਅਤੇ ਇੱਕ ਬਿਹਾਰ ਰਾਜ ਦਾ ਨੌਜਵਾਨ ਸ਼ਾਮਲ ਹੈ। ਅੱਜ ਪਹੁੰਚੇ 3 ਨੌਜਵਾਨਾਂ ‘ਚੋਂ ਇਕ ਕਪੂਰਥਲਾ, ਇਕ ਮੋਗਾ ਅਤੇ ਇਕ ਜ਼ਿਲਾ ਰੂਪਨਗਰ ਦੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਲੰਗਮਾਜਰੀ ਦਾ ਰਹਿਣ ਵਾਲਾ ਹੈ। ਇਹ ਨੋਜਵਾਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਅਜੇਵਿਰ ਸਿੰਘ ਲਾਲਪੁਰਾ ਦਾ ਧੰਨਵਾਦ ਕਰ ਰਹੇ ਹਨ।
ਪੰਜਾਬ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਦੇਸ਼ ਲਿਆਉਣ ਲਈ ਉਪਰਾਲੇ ਕਰਨ ਦਾ ਦਾਅਵਾ ਵੀ ਕੀਤਾ ਸੀ। ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਵਤਨ ਪਰਤ ਗਏ ਹਨ। ਉਧਰ ਵਾਪਸ ਪਰਤੇ ਇਕ ਨੋਜਵਾਨ ਨੇ ਦੱਸਿਆ ਕਿ ਉਨਾਂ ਨਾਲ ਬਹੁਤ ਤਸ਼ੱਦਦ ਕਿਤੀ ਗਈ ਅਤੇ ਕੁੱਟਮਾਰ ਵੀ ਕਿਤੀ ਜਾਂਦੀ ਸੀ। ਜਿਸ ਵਿੱਚ ਉਸਦਾ ਨਹੂੰ ਤੱਕ ਤੋੜ ਦਿੱਤਾ ਗਿਆ। ਜਿਸ ਕਾਰਨ ਉਹਨਾਂ ਦੀ ਉਂਗਲੀ ‘ਤੇ ਟਾਂਕੇ ਵੀ ਲਗਵਾਉਣੇ ਪਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h