ਕਪੂਰਥਲਾ ਵਿਖੇ ਭੁਲੱਥ ਦੇ ਅਧੀਨ ਪੈਂਦਾ ਪਿੰਡ ਭਦਾਸ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਦੇਈਏ ਕਿ ਪਿੰਡ ਦੀ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਪਿੰਡ ਦੀ ਭਲਾਈ ਲਈ ਇਕ ਅਹਿਮ ਫੈਸਲਾ ‘ਤੇ ਕੁਝ ਸ਼ਰਤਾਂ ਲਾਗੂ ਕੀਤੀਆਂ ਹਨ। ਇਕ ਮਤਾ ਪਾਸ ਕਰਦਿਆਂ ਅਹਿਮ ਗੱਲਾਂ ‘ਤੇ ਮੋਹਰ ਲਗਾਈ ਗਈ, ਜਿਸ ਦੀ ਸਾਰੇ ਪਾਸਿਓਂ ਸ਼ਲਾਘਾ ਹੋ ਰਹੀ ਹੈ। ਪੰਚਾਇਤ ਨੇ ਫੈਸਲਾ ਲਿਆ ਹੈ ਕਿ ਵਿਆਹ ਮੌਕੇ ਲਾਵਾਂ ਸਮੇਂ ਲਾੜੀ ਦੇ ਲਹਿੰਗਾ ਪਾਉਣ ‘ਤੇ ਪਾਬੰਦੀ ਹੋਵੇਗੀ। ਇਕ ਹੋਰ ਫੈਸਲਾ ਲੈਂਦਿਆਂ ਪੰਚਾਇਤ ਨੇ ਦੱਸਿਆ ਕਿ ਲਾਵਾਂ ਦਾ ਸਮਾਂ 12 ਵਜੇ ਤੋਂ ਪਹਿਲਾਂ ਦਾ ਹੋਵੇਗਾ ਤੇ 12 ਵਜੇ ਤੋਂ ਲੇਟ ਆਉਣ ਵਾਲੀ ਬਾਰਾਤ ਨੂੰ 11000 ਰੁਪਏ ਜੁਰਮਾਨਾ ਕੀਤਾ ਜਾਵੇਗਾ।
ਇਸ ਫੈਸਲੇ ‘ਤੇ ਬੋਲਦਿਆਂ ਪੰਚਾਇਤ ਨੇ ਦੱਸਿਆ ਕਿ ਸਮਾਜ ਅੰਦਰ ਸੁਧਾਰ ਕਰਨ ਦੀ ਲੋੜ ਹੈ। ਉਥੇ ਲੋਕਾਂ ਨੇ ਪਿੰਡ ਦੇ ਵਿਕਾਸ ਕਾਰਜਾਂ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਪਿੰਡ ਨੂੰ ਇਕ ਸਟੇਡੀਅਮ ਅਤੇ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਮੋਹਤਬਰ ਆਗੂਆਂ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਜ਼ੂਲ ਖਰਚੇ ਬੰਦ ਕਰਨੇ ਅਤੇ ਸਮੇਂ ਦੇ ਪਾਬੰਦ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸਮਾਜ ਸੇਵਕ ਨਿਸ਼ਾਨ ਸਿੰਘ ਬਲਿਆਨੀਆ ਨੇ ਦੱਸਿਆ ਕਿ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ’ਚ ਅਹਿਮ ਫੈਸਲਿਆਂ ਦਾ ਬੈਨਰ ਜਾਰੀ ਕਰਦੇ ਹੋਏ ਕਿਹਾ ਕਿ ਪਿੰਡ ’ਚ ਕੋਈ ਵੀ ਗੈਰ-ਕਾਨੂੰਨੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਨਾਲ ਪਿੰਡ ਦੇ ਅਕਸ ‘ਤੇ ਕੋਈ ਦਾਗ਼ ਲੱਗ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਵੇਂ ਪਿੰਡ ’ਚ ਨਸ਼ਾ ਅਤੇ ਤੰਬਾਕੂ ਵਰਗੀਆ ਨਸ਼ੇ ਵਾਲੀਆਂ ਚੀਜ਼ਾਂ ਨੂੰ ਨਹੀਂ ਵੇਚਣ ਦਿੱਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h