ਫਿਲੌਰ ਤੋਂ ਲੁਧਿਆਣਾ ਤੱਕ ਆਪਣੀ ਕਾਰ ਵਿੱਚ ਯਾਤਰਾ ਕਰਨ ਨਾਲ ਤੁਹਾਡੀ ਜੇਬ ‘ਤੇ ਭਾਰ ਪਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਟੋਲ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਟੋਲ ਦਰਾਂ ਵਿੱਚ ਵਾਧਾ 1 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ‘ਤੇ ਲਾਗੂ ਹੋਵੇਗਾ।
ਅੰਗਰੇਜ਼ੀ ਟਿਬ੍ਰਊਨ ਦੀ ਰਿਪੋਰਟ ਅਨੁਸਾਰ ਇਸ ਗੱਲ ਦੀ ਪੁਸ਼ਟੀ ਕਰਦਿਆਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦੀਪੇਂਦਰ ਕੁਮਾਰ ਨੇ ਦੱਸਿਆ ਕਿ ਹੁਣ ਫਿਲੌਰ ਤੋਂ ਲੁਧਿਆਣਾ ਤੱਕ ਹਰੇਕ ਕਾਰ ਮਾਲਕ ਨੂੰ ਸਿਰਫ਼ 12 ਕਿ.ਮੀ. ਦੀ ਦੂਰੀ ਤੈਅ ਕਰਨ ਲਈ ਇੱਕ ਪਾਸੇ ਦੇ ਸਫ਼ਰ (single journey) ਲਈ 165 ਰੁਪਏ (ਮੌਜੂਦਾ ਸਮੇਂ ਵਿੱਚ 150 ਰੁਪਏ) ਅਤੇ ਦੋਵੇਂ ਪਾਸੇ ਦੇ ਸਫ਼ਰ (multiple journey) ਲਈ 245 ਰੁਪਏ (ਮੌਜੂਦਾ ਸਮੇਂ ਵਿੱਚ 225 ਰੁਪਏ) ਦੇਣੇ ਪੈਣਗੇ।
ਇਸੇ ਤਰ੍ਹਾਂ ਹਲਕੇ ਵਾਹਨਾਂ ਦੇ ਮਾਲਕ (Light vehicle owners ) ਇੱਕ ਪਾਸੇ ਦੇ ਸਫਰ (single journey) ਲਈ 285 ਰੁਪਏ (ਮੌਜੂਦਾ 265 ਰੁਪਏ) ਅਤੇ ਦੋਵੇਂ ਪਾਸੇ ਦੇ ਸਫ਼ਰ (multiple journey) ਲਈ 430 ਰੁਪਏ (ਮੌਜੂਦਾ 395 ਰੁਪਏ) ਦਾ ਭੁਗਤਾਨ ਕਰਨਾ ਪਵੇਗਾ।
ਇਸੇ ਤਰ੍ਹਾਂ ਮਾਸਿਕ ਪਾਸਾਂ (monthly passes) ਲਈ 10 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਯਾਤਰੀਆਂ ਨੂੰ ਪ੍ਰਤੀ ਮਹੀਨਾ 150 ਰੁਪਏ ਦੀ ਮੌਜੂਦਾ ਦਰ ਅਦਾ ਕਰਨੀ ਪਵੇਗੀ, ਜਦੋਂ ਕਿ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਯਾਤਰੀ ਵੀ ਇਹੀ ਦਰ 300 ਰੁਪਏ ਪ੍ਰਤੀ ਮਹੀਨਾ ਅਦਾ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h