ਦੋ ਦਿਨ ਬਾਅਦ ਨਵੇਂ ਮਹੀਨੇ ਭਾਵ ਸਤੰਬਰ ਦੀ ਸ਼ੁਰੂਆਤ ਹੋਣ ਵਾਲੀ ਹੈ।ਮਹੀਨੇ ਦੀ ਪਹਿਲੀ ਤਾਰੀਕ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ।ਬੈਂਕਿੰਗ ਦੇ ਨਿਯਮ ‘ਚ ਬਦਲਾਅ ਹੋਣਗੇ।ਨਾਲ ਹੀ ਰਸੋਈ ਗੈਸ ਦੀਆਂ ਕੀਮਤਾਂ ‘ਚ ਵੀ ਬਦਲਾਅ ਹੋ ਸਕਦਾ ਹੈ।ਕਿਸਾਨਾਂ ਨੂੰ ਵੀ ਨਵੇਂ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਪੀਐੱਮ ਕਿਸਾਨ ਯੋਜਨਾ ਨਾਲ ਜੁੜੇ ਕੰਮ ਨੂੰ ਖਤਮ ਕਰਨਾ ਜ਼ਰੂਰੀ ਹੈ।ਅਜਿਹੇ ਕਈ ਬਦਲਾਅ ਹਨ, ਜੋ ਇੱਕ ਸਤੰਬਰ ਤੋਂ ਹੋਣ ਜਾ ਰਹੇ ਹਨ।ਇਨ੍ਹਾਂ ‘ਚ ਜੇਕਰ ਤੁਹਾਡਾ ਕੋਈ ਜ਼ਰੂਰੀ ਕੰਮ ਹੁਣ ਤੱਕ ਪੂਰਾ ਨਹੀਂ ਹੋ ਸਕਿਆ ਹੈ, ਤਾਂ ਇਸ ਨੂੰ ਤੁਰੰਤ ਨਿਪਟਾ ਲਓ।
ਇਹ ਵੀ ਪੜ੍ਹੋ : ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭਾਰਤ ਦਾ ਨਾਮ ਬਦਲਣ ਦੀ ਕੀਤੀ ਅਪੀਲ
ਪੰਜਾਬ ਨੈਸ਼ਨਲ ਬੈਂਕ ਆਪਣੇ ਗ੍ਰਾਹਕਾਂ ਤੋਂ ਲੰਬੇ ਸਮੇਂ ਤੋਂ ਕੇਵਾਈਸੀ ਅਪਡੇਟ ਕਰਨ ਨੂੰ ਕਹਿ ਰਿਹਾ ਹੈ।ਬੈਂਕ ਨੇ ਸਾਫ ਤੌਰ ‘ਤੇ ਕਹਿ ਦਿੱਤਾ ਹੈ ਕਿ ਕੇਵਾਈਸੀ ਅਪਡੇਟ ਕਰਾਉਣ ਦੀ ਆਖਰੀ ਤਾਰੀਖ 31 ਅਗਸਤ ਹੈ।ਬੈਂਕ ਨੇ ਟਵੀਟ ਕਰਕੇ ਗ੍ਰਾਹਕਾਂ ਨੂੰ ਸੂਚਿਤ ਕੀਤਾ ਸੀ ਕਿ ਰਿਜ਼ਰਵ ਬੈਂਕ ਦੀਆਂ ਗਾਈਡਲਾਈਨਜ਼ ਅਨੁਸਾਰ ਸਾਰੇ ਗ੍ਰਾਹਕ ਨੂੰ ਕੇਵਾਈਸੀ ਅਪਡੇਟ ਕਰਨਾ ਜ਼ਰੂਰੀ ਹੈ।ਇਸ ਕੰਮ ਨੂੰ ਪੂਰਾ ਕਰਨ ਲਈ ਬੈਂਕ ਨੇ ਆਖਰੀ ਤਾਰੀਖ 31 ਅਗਸਤ 2022 ਤੈਅ ਕੀਤੀ ਹੈ।
ਬੈਂਕ ਅਨੁਸਾਰ, ਜੇਕਰ ਤੁਹਾਡੇ ਖਾਤੇ ਦਾ 31 ਮਾਰਚ 2022 ਤੱਕ ਕੇਵਾਈਸੀ ਦਾ ਅਪਡੇਸ਼ਨ ਨਹੀਂ ਹੋਇਆ ਹੈ, ਤਾਂ ਇਸ ਨੂੰ 31 ਅਗਸਤ 2022 ਤੱਕ ਪੂਰਾ ਕਰਾ ਲਓ।ਕੇਵਾਈਸੀ ਨੂੰ ਅਪਡੇਟ ਕਰਨ ਲਈ ਆਪਣੇ ਮੂਲ ਬ੍ਰਾਂਚ ਨਾਲ ਸੰਪਰਕ ਕਰੋ।ਜੇਕਰ ਤੁਸੀਂ ਕੇਵਾਈਸੀ ਅਪਡੇਟ ਨਹੀਂ ਕੀਤਾ ਤਾਂ ਤੁਸੀਂ ਆਪਣੇ ਖਾਤੇ ਤੋਂ ਪੈਸਿਆਂ ਦਾ ਲੈਣ-ਦੇਣ ਨਹੀਂ ਕਰ ਸਕੋਗੇ।
ਰਸੋਈ ਗੈਸ ਦੀਆਂ ਕੀਮਤਾਂ ‘ਚ ਬਦਲਾਅ
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਪੈਟਰੋਲੀਅਮ ਕੰਪਨੀਆਂ ਰਸੋਈ ਗੈਸ ਦੀਆਂ ਕੀਮਤਾਂ ‘ਚ ਬਦਲਾਅ ਕਰਦੀਆਂ ਹਨ।ਅਜਿਹੇ ‘ਚ ਹੋ ਸਕਦਾ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧਾ ਹੋ ਜਾਵੇ।ਜੇਕਰ ਤੁਸੀਂ ਵਧੀਆਂ ਹੋਈਆਂ ਕੀਮਤਾਂ ਤੋਂ ਰਾਹਤ ਚਾਹੁੰਦੇ ਹੋ ਤਾਂ ਅੱਜ ਹੀ ਆਪਣਾ ਐਲਪੀਜੀ ਗੈਸ ਬੁੱਕ ਕਰਾ ਲਓ।ਅੱਜ ਬੁੱਕ ਕਰਾਉਣ ‘ਤੇ ਨਵੀਆਂ ਦਰਾਂ ਨਾਲ ਤੁਹਾਨੂੰ ਭੁਗਤਾਨ ਨਹੀਂ ਕਰਨਾ ਪਵੇਗਾ।
ਪੀਐੱਮ ਕਿਸਾਨ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਲੈਣ ਲਈ ਕਿਸਾਨਾਂ ਨੂੰ ਈ-ਕੇਵਾਈਸੀ ਕਰਾਉਣ ਦੀ ਆਖਰੀ ਤਾਰੀਖ 31 ਅਗਸਤ 2022 ਹੈ।ਜੇਕਰ ਕਿਸਾਨ 31 ਅਗਸਤ ਤੱਕ ਇਹ ਕੰਮ ਨਹੀਂ ਪੂਰਾ ਕਰਦੇ ਹੋ, ਤਾਂ ਉਨ੍ਹਾਂ ਦੀ ਅਗਲੀ ਕਿਸਤ ਅਟਕ ਸਕਦੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ‘ਜਾਂਦੀ ਵਾਰ’ ਦੇ ਰਿਲੀਜ਼ ‘ਤੇ ਕੋਰਟ ਨੇ ਲਗਾਈ ਰੋਕ, ਸਲੀਮ ਮਰਚੈਂਟ ਨੂੰ ਐਡ ਹਟਾਉਣ ਦੇ ਨਿਰਦੇਸ਼