CBSE 10th-12th Results 2023: ਸੀਬੀਐਸਈ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਵਾਰ ਪਾਸ ਪ੍ਰਤੀਸ਼ਤਤਾ 87.33 ਰਹੀ। ਨਤੀਜਾ ਵਿਦਿਆਰਥੀ ਇਨ੍ਹਾਂ ਤਰੀਕਿਆਂ ਨਾਲ ਦੇਖ ਸਕਦੇ ਹੋ। CBSE 10ਵੀਂ-12ਵੀਂ ਦੇ ਨਤੀਜਿਆਂ ਨੂੰ ਅਧਿਕਾਰਤ ਵੈੱਬਸਾਈਟ results.cbse.nic.in ਅਤੇ cbse.gov.in ‘ਤੇ ਆਨਲਾਈਨ ਉਪਲਬਧ ਕਰਵਾਏਗਾ। ਜਿੱਥੋਂ ਵਿਦਿਆਰਥੀ ਇਸ ਨੂੰ ਚੈੱਕ ਤੇ ਡਾਊਨਲੋਡ ਕਰ ਸਕਦੇ ਹਨ।
ਇਸ ਤੋਂ ਇਲਾਵਾ ਹੋਰ ਵੀ ਕਈ ਆਪਸ਼ਨ ਮੌਜੂਦ ਹਨ। ਹਾਲਾਂਕਿ ਲੱਖਾਂ ਬੱਚਿਆਂ ਦੇ ਨਤੀਜੇ ਚੈੱਕ ਕਰਨ ਕਾਰਨ ਕਈ ਵਾਰ ਵੈੱਬਸਾਈਟ ਡਾਊਨ ਹੋ ਜਾਂਦੀ ਹੈ ਤੇ ਕਈ ਵਾਰ ਵਿਦਿਆਰਥੀ ਆਪਣੀ ਆਨਲਾਈਨ ਮਾਰਕਸ਼ੀਟ ਨਹੀਂ ਦੇਖ ਪਾਉਂਦੇ। ਅਜਿਹੀ ਸਥਿਤੀ ਵਿੱਚ, ਤੁਸੀਂ ਨਤੀਜਾ ਦੇਖਣ ਲਈ ਹੋਰ ਮਾਧਿਅਮਾਂ ਦੀ ਮਦਦ ਲੈ ਸਕਦੇ ਹੋ।
CBSE Results 2023: ਉਮੰਗ ਐਪ ਡਾਊਨਲੋਡ ਕਰੋ
ਜੇਕਰ ਤੁਸੀਂ ਪਹਿਲਾਂ ਨਤੀਜਾ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਮੋਬਾਈਲ ‘ਤੇ ਭਾਰਤ ਸਰਕਾਰ ਦੀ ਉਮੰਗ ਐਪ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ। ਵਿਦਿਆਰਥੀ ਉਮੰਗ ਐਪ ‘ਤੇ CBSE ਨਤੀਜੇ ਲਈ ਰਜਿਸਟਰ ਕਰ ਸਕਦੇ ਹਨ। ਇਸ ਦੇ ਨਾਲ ਹੀ, ਰਜਿਸਟਰਡ ਉਮੀਦਵਾਰ ਆਪਣੇ ਲੌਗਇਨ ਅਕਾਉਂਟ ‘ਚ CBSE ਨਤੀਜਾ ਆਨਲਾਈਨ ਦੇਖ ਸਕਦੇ ਹਨ।
SMS ਰਾਹੀਂ ਮੋਬਾਈਲ ‘ਤੇ ਉਪਲਬਧ ਰਿਜ਼ਲਟ
ਮੋਬਾਈਲ ‘ਤੇ SMS ਰਾਹੀਂ CBSE 10ਵੀਂ, 12ਵੀਂ ਦੇ ਬੋਰਡ ਦੇ ਨਤੀਜੇ ਦੇਖਣ ਲਈ, ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਮੋਬਾਈਲ ਦੇ ਮੈਸੇਜ ਬਾਕਸ ‘ਚ ਜਾ ਕੇ CBSE 10 ਜਾਂ CBSE 12 ‘ਤੇ ਆਪਣਾ ਰੋਲ ਨੰਬਰ ਟਾਈਪ ਕਰਕੇ 7738299899 ‘ਤੇ ਸੁਨੇਹਾ ਭੇਜਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਫੋਨ ‘ਤੇ SMS ਰਾਹੀਂ ਨਤੀਜਾ ਮਿਲੇਗਾ। ਵਿਦਿਆਰਥੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਾਰੀ ਕੀਤਾ ਗਿਆ ਨੰਬਰ ਸਾਲ 2022 ਲਈ ਹੈ। ਜੇਕਰ ਸੀਬੀਐਸਈ ਨੋਟੀਫਿਕੇਸ਼ਨ ਵਿੱਚ ਨੰਬਰ ਦੇ ਸਬੰਧ ਵਿੱਚ ਕੋਈ ਬਦਲਾਅ ਹੁੰਦਾ ਹੈ, ਤਾਂ ਨਵਾਂ ਨੰਬਰ ਲਾਗੂ ਹੋਵੇਗਾ।
ਸੀਬੀਐਸਈ 10ਵੀਂ 12ਵੀਂ ਦੇ ਨਤੀਜੇ 2023 ਨੂੰ ਡਿਜੀਲੌਕਰ ਤੋਂ ਕਿਵੇਂ ਡਾਊਨਲੋਡ ਕਰੀਏ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ 10ਵੀਂ-12ਵੀਂ ਦੇ ਨਤੀਜਿਆਂ ਤੋਂ ਇਲਾਵਾ ਵਿਦਿਆਰਥੀ ਵੈੱਬਸਾਈਟ, ਐਸਐਮਐਸ, ਉਮੰਗ ਐਪ ਤੇ ਡਿਜੀਲੌਕਰ ਰਾਹੀਂ ਨਤੀਜੇ ਪ੍ਰਾਪਤ ਕਰਨਗੇ।
- Digilocker.gov.in ‘ਤੇ ਜਾਓ ਜਾਂ DigiLocker ਐਪ ਖੋਲ੍ਹੋ।
- ਲੋੜੀਂਦੇ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਲੌਗ ਇਨ ਕਰੋ।
- CBSE ਨਤੀਜਾ ਵਿਕਲਪ ਚੁਣੋ, 10ਵੀਂ ਜਮਾਤ ਜਾਂ 12ਵੀਂ ਜਮਾਤ ਦਾ ਨਤੀਜਾ 2023 ਚੁਣੋ।
- ਲੋੜੀਂਦੀ ਜਾਣਕਾਰੀ ਜਿਵੇਂ ਰੋਲ ਨੰਬਰ, ਜਨਮ ਮਿਤੀ ਆਦਿ ਭਰੋ।
- CBSE ਜਮਾਤ 10ਵੀਂ ਦਾ ਨਤੀਜਾ 2023 ਜਾਂ CBSE ਜਮਾਤ 12ਵੀਂ ਦਾ ਨਤੀਜਾ 2023 ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
- ਡਾਉਨਲੋਡ ਕਰੋ ਤੇ ਭਵਿੱਖ ਦੇ ਸੰਦਰਭ ਲਈ ਇਸ ਦਾ ਪ੍ਰਿੰਟ ਆਊਟ ਲੈ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h