ਪਹਿਲੀ ਤਾਰੀਖ ਤੋਂ 5 ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ। ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ, ਟਾਟਾ ਮੋਟਰਜ਼, ਮਰਸਡੀਜ਼-ਬੈਂਜ਼, ਔਡੀ, ਰੇਨੋ, ਕੀਆ ਇੰਡੀਆ ਅਤੇ ਐਮਜੀ ਮੋਟਰ 1 ਜਨਵਰੀ, 2023 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨਗੇ।
ਦੂਜਾ ਬਦਲਾਅ ਬੈਂਕ ਲਾਕਰ ਨਾਲ ਸਬੰਧਤ ਹੈ। ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਸੀਂ ਪਹਿਲੀ ਤਾਰੀਖ ਤੋਂ ਬੈਂਕ ਲਾਕਰ ਦੀ ਵਰਤੋਂ ਕਰਨ ਲਈ ਨਵੇਂ ਲਾਕਰ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।
ਇਸ ਤੋਂ ਇਲਾਵਾ ਕੁਝ ਬੈਂਕ ਕ੍ਰੈਡਿਟ ਕਾਰਡਾਂ ਨਾਲ ਜੁੜੇ ਨਿਯਮ ਵੀ ਬਦਲਣ ਜਾ ਰਹੇ ਹਨ। ਉਦਾਹਰਨ ਲਈ, HDFC ਬੈਂਕ ਕ੍ਰੈਡਿਟ ਕਾਰਡ ਦੇ ਇਨਾਮ ਪੁਆਇੰਟ ਅਤੇ ਫੀਸ ਢਾਂਚੇ ਨੂੰ ਬਦਲ ਦੇਵੇਗਾ। ਇਸ ਦੇ ਨਾਲ ਹੀ SBI ਨੇ ਆਪਣੇ SimplyCLICK ਕਾਰਡਧਾਰਕਾਂ ਲਈ ਕੁਝ ਨਿਯਮ ਵੀ ਬਦਲੇ ਹਨ।
1 ਜਨਵਰੀ ਤੋਂ ਜੀਐਸਟੀ ਦੇ ਨਿਯਮ ਵੀ ਬਦਲ ਜਾਣਗੇ। 5 ਕਰੋੜ ਤੋਂ ਵੱਧ ਸਾਲਾਨਾ ਟਰਨਓਵਰ ਵਾਲੇ ਕਾਰੋਬਾਰੀਆਂ ਲਈ ਹੁਣ ਈ-ਇਨਵੌਇਸ ਬਣਾਉਣਾ ਜ਼ਰੂਰੀ ਹੋਵੇਗਾ।
ਇਸ ਵਿੱਚ ਫੋਨ ਨਾਲ ਸਬੰਧਤ ਇੱਕ ਬਦਲਾਅ ਵੀ ਸ਼ਾਮਲ ਹੈ। ਪਹਿਲੀ ਤਰੀਕ ਤੋਂ, ਹਰ ਫ਼ੋਨ ਨਿਰਮਾਤਾ ਅਤੇ ਇਸਦੀ ਆਯਾਤ ਅਤੇ ਨਿਰਯਾਤ ਕੰਪਨੀ ਲਈ ਹਰੇਕ ਫ਼ੋਨ ਦੇ IMEI ਨੰਬਰ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ।