ਜੇਕਰ ਤੁਸੀਂ ਵੀ ਸਕੂਟਰ ਜਾਂ ਬਾਈਕ ਖਰੀਦਣ ਜਾ ਰਹੇ ਹੋ ਤਾਂ ਇਕ ਵਾਰ ਤੁਸੀਂ ਆਧੁਨਿਕ ਫੀਚਰਸ ਨਾਲ ਲੈਸ ਇਨ੍ਹਾਂ 5 ਇਲੈਕਟ੍ਰਿਕ ਸਾਈਕਲਾਂ ਬਾਰੇ ਜਾਣ ਲਓ। ਤੁਸੀਂ ਇਸ ਦੀ ਵਰਤੋਂ ਕਰਕੇ ਨਾ ਸਿਰਫ਼ ਪੈਸੇ ਬਚਾ ਸਕਦੇ ਹੋ, ਸਗੋਂ ਇਹ ਵਾਤਾਵਰਣ ਲਈ ਵੀ ਸੁਰੱਖਿਅਤ ਹੈ। ਬੈਟਰੀ ਖਤਮ ਹੋਣ ਤੋਂ ਬਾਅਦ, ਤੁਸੀਂ ਇਸਨੂੰ ਪੈਡਲ ਲਗਾ ਕੇ ਘਰ ਲੈ ਜਾ ਸਕਦੇ ਹੋ।
Roadlark Electric Cycle- ਇਸ ਇਲੈਕਟ੍ਰਿਕ ਸਾਈਕਲ ਦੀ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਸ ‘ਚ ਕਾਫੀ ਪਾਵਰਫੁੱਲ ਮੋਟਰ ਦਿੱਤੀ ਗਈ ਹੈ। ਇਸਦੀ ਸਮਰੱਥਾ 250w ਹੈ ਅਤੇ ਇਹ 36 ਵੋਲਟੇਜ BLDC ਫੀਚਰਜ਼ ਨਾਲ ਲੈਸ ਹੈ। ਇਸ ਦੀ ਬੈਟਰੀ ਨੂੰ ਚਾਰਜ ਕਰਨ ਵਿੱਚ ਲਗਭਗ 3 ਤੋਂ 5 ਘੰਟੇ ਦਾ ਸਮਾਂ ਲੱਗਦਾ ਹੈ ਤੇ ਇਸ ਦੀ ਕੀਮਤ 44,083 ਰੁਪਏ ਹੈ। ਦੂਜੇ ਪਾਸੇ, ਜੇਕਰ ਅਸੀਂ ਸਾਈਕਲ ਦੀ ਰੇਂਜ ਦੀ ਗੱਲ ਕਰੀਏ, ਤਾਂ ਪੈਡਲ ਅਸਿਸਟ ਮੋਡ ਵਿੱਚ, ਇਹ ਲਗਭਗ 100 ਕਿਲੋਮੀਟਰ ਤੱਕ ਬਹੁਤ ਆਰਾਮ ਨਾਲ ਜਾਂਦਾ ਹੈ।
Stryder Contino ETB 100-ਇਹ ਬਾਜ਼ਾਰ ‘ਚ ਦੋ ਵੇਰੀਐਂਟ ‘ਚ ਉਪਲੱਬਧ ਹੈ।ਇਸ ਇਲੈਕਟ੍ਰਿਕ ਸਾਈਕਲ ਦੀ ਭਾਰਤੀ ਬਾਜ਼ਾਰ ‘ਚ ਕੀਮਤ 37,999 ਰੁਪਏ ਹੈ ਅਤੇ ਇਸ ਦੀ ਬੈਟਰੀ ਨੂੰ ਵੱਖ ਵੀ ਕਰ ਸਕਦੇ ਹਾਂ। ਬੈਟਰੀ ਚਾਰਜ ਹੋਣ ‘ਤੇ ਇਹ 60 ਕਿਲੋਮੀਟਰ ਤੱਕ ਚੱਲ ਸਕਦੀ ਹੈ। ਇਸ ‘ਚ ਡਬਲ ਡਿਸਕ ਬ੍ਰੇਕ ਨਾਈਟ ਵਿਜ਼ਨ ਲਾਈਟ ਅਤੇ ਸਮਾਰਟ ਰਾਈਡ ਦੇ ਨਾਲ ਫਰੰਟ LED ਦਿੱਤੀ ਗਈ ਹੈ।
Tresor E-Cycle-ਇਹ ਇਲੈਕਟ੍ਰਿਕ ਸਾਈਕਲ ਲੁੱਕ ਅਤੇ ਡਿਜ਼ਾਈਨ ‘ਚ ਕਾਫੀ ਸ਼ਾਨਦਾਰ ਹੈ। ਕੰਪਨੀ ਨੇ ਇਸ ‘ਚ 250 ਵਾਟ ਦੀ ਮੋਟਰ ਦੇ ਨਾਲ ਰਿਮੂਵੇਬਲ ਬੈਟਰੀ ਦਿੱਤੀ ਹੈ। ਇਸ ਨੂੰ ਚਾਰਜ ਕਰਨ ‘ਚ ਘੱਟੋ-ਘੱਟ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਹੈ ਤੇ ਫੁੱਲ ਚਾਰਜ ਹੋਣ ‘ਤੇ ਸਾਈਕਲ ਨੂੰ 60 ਤੋਂ 80 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਦੀ ਅਧਿਕਤਮ ਸਪੀਡ 25 kmph ਹੈ। ਇਸ ਕੀਮਤ ਘੱਟ ਤੋਂ ਘੱਟ 55,999 ਰੁਪਏ ਹੈ।
Smartron Tbike OneX- ਇਹ ਇਲੈਕਟ੍ਰਿਕ ਸਾਈਕਲ 100 ਕਿਲੋਮੀਟਰ ਤੋਂ ਵੱਧ ਦੀ ਰੇਂਜ ਦਿੰਦਾ ਹੈ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਨੂੰ ਖਰੀਦਣ ਤੋਂ ਬਾਅਦ, ਤੁਹਾਨੂੰ ਲਾਈਫ ਟਾਈਮ ਲਈ ਫਰੇਮ ਦੀ ਵਾਰੰਟੀ ਮਿਲਦੀ ਹੈ ਤੇ ਬੈਟਰੀ ਦੀ ਵਾਰੰਟੀ ਵੀ 5 ਸਾਲਾਂ ਤੋਂ ਵੱਧ ਹੈ। ਇਸ ‘ਤੇ ਵੱਧ ਤੋਂ ਵੱਧ 125 ਕਿਲੋ ਭਾਰ ਪਾ ਕੇ ਇਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ‘ਚ ਟੇਬਲ ਬੈਟਰੀ ਦੀ ਸਹੂਲਤ ਦਿੱਤੀ ਗਈ ਹੈ। ਜਿਸ ਨੂੰ ਕਿਤੇ ਵੀ ਲਿਜਾ ਕੇ ਚਾਰਜ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਕੀਮਤ 38,000 ਰੁਪਏ ਹੈ।
Hero Lectro C8i -ਇਹ ਉਨ੍ਹਾਂ ਲੋਕਾਂ ਲਈ ਵਧੀਆ ਸਾਬਤ ਹੋ ਸਕਦਾ ਹੈ ਜੋ ਘੱਟ ਦੂਰੀ ਲਈ ਸਾਈਕਲ ਖਰੀਦਣਾ ਚਾਹੁੰਦੇ ਹਨ। ਤੁਸੀਂ Hero Lectro C8i ਨੂੰ ਸਮਾਰਟ ਫ਼ੋਨ ਨਾਲ ਕਨੈਕਟ ਕਰਕੇ ਕੰਟਰੋਲ ਕਰ ਸਕਦੇ ਹੋ। ਇਸ ਦੇ ਲਈ, iSmart ਨੂੰ ਡਾਊਨਲੋਡ ਕਰਕੇ, ਤੁਸੀਂ ਬਲੂਟੁੱਥ ਦੀ ਮਦਦ ਨਾਲ ਵੱਖ-ਵੱਖ ਰਾਈਡਿੰਗ ਮੋਡ ਚੁਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਮਾਰਟਫੋਨ ‘ਚ ਸਾਈਕਲ ਦੀ ਸਪੀਡ, ਮੈਪ, ਬੈਟਰੀ ਸਮਰੱਥਾ ਦੇ ਨਾਲ-ਨਾਲ ਕਿਲੋਮੀਟਰ ਅਤੇ ਸਪੀਡੋਮੀਟਰ ਵੀ ਦੇਖ ਸਕਦੇ ਹੋ। ਇਸ ਦੀ ਅਧਿਕਤਮ ਰੇਂਜ 35 ਕਿਲੋਮੀਟਰ ਹੈ ਅਤੇ ਇਸ ਦੀ ਕੀਮਤ 39,999 ਰੁਪਏ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP