ਓਟੀਟੀ ਪਲੇਟਫਾਰਮ ਅੱਜ ਦੁਨੀਆਭਰ ‘ਚ ਮਨੋਰੰਜਨ ਦਾ ਵੱਡਾ ਸਾਧਨ ਬਣ ਗਿਆ ਹੈ।ਓਟੀਟੀ ‘ਤੇ ਸਾਰੇ ਉਮਰ ਵਰਗ ਦੇ ਲੋਕਾਂ ਦੇ ਹਿਸਾਬ ਨਾਲ ਫਿਲਮਾਂ ਤੇ ਸੀਰੀਜ਼ ਮੌਜੂਦ ਹਨ।ਦੂਜੇ ਪਾਸੇ ਪੂਰੇ ਮਹੀਨੇ ਜਿੱਥੇ ਸਿਨੇਮਾਘਰਾਂ ‘ਚ ਦਿ ਕੇਰਲ ਸਟੋਰੀ ਦਾ ਬਜ ਦੇਖਣ ਨੂੰ ਮਿਲਿਆ ਤਾਂ ਉਥੇ ਹੀ ਓਟੀਟੀ ‘ਤੇ ਵੀ ਐਂਟਰਟੇਨਮੇਂਟ ਦਾ ਫੁਲ ਡੋਜ਼ ਮਿਲਿਆ ਹੈ।ਮਈ ਦਾ ਤੀਜਾ ਹਫਤਾ ਸ਼ੁਰੂ ਹੋ ਚੁੱਕਾ ਹੈ।
ਇਸੇ ਦੇ ਨਾਲ ਦਰਸ਼ਕਾਂ ਦੇ ਲਈ ਨੈਟਫਿਲਿਕਸ, ਡਿਜ਼ਨੀ ਪਲੱਸ ਹਾਟਸਟਾਰ ਤੋਂ ਲੈ ਕੇ ਜੀ5 ਤੇ ਜਿਓ ਸਿਨੇਮਾ ਤਕ, ਵੱਖ ਵੱਖ ਓਟੀਟੀ ਪਲੇਟਫਾਰਮ ‘ਤੇ ਢੇਰ ਸਾਰੀਆਂ ਫਿਲਮਾਂ ਤੇ ਵੈਬ ਸੀਰੀਜ਼ ਰਿਲੀਜ਼ ਹੋਣ ਵਾਲੀਆਂ ਹਨ।
ਸਿਰਫ ਇਕ ਬੰਦਾ ਕਾਫੀ ਹੈ: ਮਨੋਜ ਬਾਜਪਾਈ ਸਟਾਰਰ ‘ਬੰਦਾ’ ਦਾ ਇਕ ਟ੍ਰੈਲਰ ਰਿਲੀਜ਼ ਕਰ ਦਿਤਾ ਗਿਆ ਹੈ।ਇਹ 23 ਮਈ ਨੂੰ ਜੀ5 ‘ਤੇ ਇਸ ਫਿਲਮ ਦਾ ਪ੍ਰੀਮਿਅਰ ਕੀਤਾ ਜਾਵੇਗਾ।ਇਸ ਨੂੰ ਹਿੰਦੀ ਸਿਨੇਮਾ ਦਾ ਸਭ ਤੋਂ ਬਿਹਤਰੀਨ ਕੋਰਟਡ੍ਰਾਮਾ ਕਿਹਾ ਜਾ ਸਕਦਾ ਹੈ।ਕਿਰਦਾਰ ਚਾਹੇ ਜੋ ਮਰਜ਼ੀ ਹੋਵੇ, ਮਨੋਜ ਨੂੰ ਉਸਦੇ ਰੰਗ ‘ਚ ਢਲਦੇ ਹੋਏ ਦੇਖਣਾ ਇਕ ਵੱਖਰਾ ਅਨੁਭਵ ਹੁੰਦਾ ਹੈ।
ਕ੍ਰੈਕਡਾਉਨ ਸੀਜ਼ਨ2 : ਕ੍ਰੈਕਡਾਉਨ ਦਾ ਸੀਜਨ 2,25 ਮਈ ਨੂੰ ਜਿਓ ਸਿਨੇਮਾ ‘ਤੇ ਰਿਲੀਜ਼ ਹੋਵੇਗਾ।
ਭੇੜੀਆ: ਬਾਕਸ ਆਫਿਸ ‘ਤੇ ਹਿਟ ਹੋਣ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ ‘ਤੇ ਵਰੁਣ ਧਵਨ ਤੇ ਕ੍ਰਿਤੀ ਸੈਨਨ ਫਿਲਮ ‘ਭੇੜੀਆ’ ਨੂੰ ਹੁਣ ਓਟੀਟੀ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਪਲੇਟੋਨਿਕ: ਇਹ ਇਕ ਕਾਮੇਡੀ ਸੀਰੀਜ਼ ਹੈ।ਇਹ 24 ਮਈ ਨੂੰ ਐਪਲ ਟੀਵੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਇਸ ‘ਚ ਸੇਠ ਰੋਜਨ ਤੇ ਰੋਜ਼ ਬਾਇਰਨ ਲੀਡ ਰੋਲ ‘ਚ ਹਨ।
ਸਿਟੀ ਆਫ ਡ੍ਰੀਮਸ : ਡਿਜ਼ਨੀ ਪਲਸ ਹਾਟਸਟਾਰ ਦੀ ਲੋਕਪ੍ਰਿਯ ਸੀਰੀਜ ‘ਸਿਟੀ ਆਫ ਡ੍ਰੀਮਸ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਸੀਰੀਜ਼ ਦੇ ਪਹਿਲੇ ਤੇ ਦੂਜੇ ਸੀਜਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ।ਇਸ ਪਾਲੀਟੀਕਲ ਡ੍ਰਾਮਾ ਸੀਰੀਜ਼ ‘ਚ ਅਤੁਲ ਕੁਲਕਰਨੀ, ਪ੍ਰਿਯਾ ਬਾਪਟ, ਸਚਿਨ ਪਿਲਗਾਂਵਕਰ, ਸੁਸ਼ਾਂਤ ਸਿੰਘ ਵਰਗੇ ਸਿਤਾਰੇ ਅਹਿਮ ਰੋਲ ‘ਚ ਹਨ।
ਕਿਸੀ ਕਾ ਕਾ ਭਾਈ ਕਿਸੀ ਕੀ ਜਾਨ : ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਸਲਮਾਨ ਖਾਨ ਦੇ ਨਾਲ ਵੇਂਕਟੇਸ਼ ਦਗੁਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰਸਿੰਘ, ਰਾਘਵ ਜੁਆਲ, ਜੱਸੀ ਗਿੱਲ ਵਰਗੇ ਕਲਾਕਾਰ ਹਨ।ਫਿਲਮ ਜੀ5 ‘ਤੇ 26 ਮਈ ਨੂੰ ਰਿਲੀਜ਼ ਹੋਵੇਗੀ।