Gurdaspur News: ਗੁਰਦਾਸਪੁਰ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੂਬੇ ‘ਚ ਚੋਰ ਬੇਖੌਫ ਹਨ ਅਤੇ ਲਗਾਤਾਰ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੁੱਝ ਦਿਨ ਪਹਿਲਾਂ ਦੋ ਸ਼ਾਤਿਰ ਚੋਰਾਂ ਨੇ ਗੁਰਦਾਸਪੁਰ ਦੀ ਆਈਟੀਆਈ ਕਲੋਨੀ ਵਿਖੇ ਸਥਿੱਤ ਇੱਕ ਘਰ ਦੇ ਤਾਲੇ ਤੋੜ ਕੇ ਘਰ ਚੋਂ 50 ਹਜ਼ਾਰ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋ ਗਏ।
ਇਸ ਘਟਨਾ ਤੋਂ ਬਾਅਦ ਚੋਰ ਨੂੰ ਫੜਨ ਦੇ ਲਈ ਪੁਲਿਸ ਵੱਲੋਂ ਲਗਾਤਾਰ ਚੋਰ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਪੁਲਿਸ ਨੂੰ ਦੇਖਕੇ ਚੋਰ ਭੱਜ ਜਾਂਦਾ ਸੀ। ਐਤਵਾਰ ਨੂੰ ਇੱਕ ਮੁਖਬਰ ਤੋਂ ਹਾਸਲ ਇਤਲਾਹ ਤੋਂ ਬਾਅਦ ਚੋਰ ਦੇ ਘਰ ਫਿਰ ਛਾਪਾ ਮਾਰਿਆ ਗਿਆ ਤੇ ਚੋਰ ਨੂੰ ਘਰ ਦੀ ਅਲਮਾਰੀ ਚੋਂ ਕਾਬੂ ਕੀਤਾ ਗਿਆ।
ਇਸ ਦੇ ਨਾਲ ਹੀ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਚੋਰ ਨੂੰ ਤੁਰੰਤ ਹੀ ਛੱਡਣਾ ਪਿਆ। ਦਰਅਸਲ ਢਿੱਡ ਵਿੱਚ ਰਸੋਲੀ ਹੋਣ ਦੇ ਕਰਕੇ ਚੋਰ ਨੂੰ ਛੱਡਣਾ ਪਿਆ ਤੇ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਪਰ ਚੋਰ ਦਾ ਇੱਕ ਭਰਾ ਅਜੇ ਵੀ ਫਰਾਰ ਚੱਲ ਰਿਹਾ ਹੈ ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦਾਸਪੁਰ ਦੀ ਆਈਟੀਆਈ ਕਲੋਨੀ ਵਿਖੇ ਸਥਿਤ ਇੱਕ ਘਰ ਚੋਂ 2 ਚੋਰਾਂ ਨੇ 50 ਹਜ਼ਾਰ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਕੀਤਾ ਸੀ। ਜਿਸ ਤੋਂ ਬਾਅਦ ਚੋਰ ਨੂੰ ਫੜਨ ਦੇ ਲਈ ਲਗਾਤਾਰ ਇਸ ਦੇ ਘਰ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਚੋਰ ਕਾਬੂ ਨਹੀਂ ਆ ਰਿਹਾ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਰ ਦੀ ਪਤਨੀ ਨੇ ਹੀ ਆਪਣੇ ਪਤੀ ਚੋਰ ਨੂੰ ਘਰ ਦੀ ਅਲਮਾਰੀ ਵਿੱਚ ਛੁਪਾਇਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਚੋਰਾਂ ਨੂੰ ਕਾਬੂ ਕਰਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਗ ਅਤੇ ਇਸਦਾ ਇੱਕ ਸਾਥੀ ਅਜੇ ਫਰਾਰ ਚੱਲ ਰਿਹਾ ਹੈ। ਇਸ ਚੋਰ ਨੂੰ ਵੀ ਛੱਡਣਾ ਪਿਆ ਕਿਉਂਕਿ ਇਸਦੇ ਪੇਟ ਵਿਚ ਰਸੌਲੀ ਸੀ। ਚੋਰ ਨੇ ਇਸ ਨੂੰ ਕੁਰੇਦ ਕੇ ਆਪਣੇ ਆਪ ਨੂੰ ਜ਼ਖ਼ਮੀ ਕਰ ਲਿਆ ਜਿਸ ਕਰਕੇ ਇਸਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।
ਲੋਕਾਂ ਨੇ ਦੱਸਿਆ ਹੈ ਕਿ ਅੱਜ ਉਸ ਏਰੀਆ ਵਿੱਚ ਫ਼ਿਰ ਇੱਕ ਫ਼ੌਜੀ ਦੇ ਘਰ ਚੋਰੀ ਹੋਈ ਹੈ ਜਿਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਕਿ ਅੱਜ ਮੁਹੱਲੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਇਸ ਚੋਰ ਦੇ ਭਰਾ ਅਤੇ ਉਸਦਾ ਸਾਥ ਦੇਣ ਵਾਲੀ ਉਸਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h