Vegetable Thieves: ਮਿਰਜ਼ਾਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਬੋਲੈਰੋ ਕਾਰ ਵਿੱਚ ਤਿੰਨ ਚੋਰ ਆਏ ਤੇ ਦੁਕਾਨ ਚੋਂ ਪੰਜ ਬੋਰੀ (ਤਿੰਨ ਕੁਇੰਟਲ) ਆਲੂ ਅਤੇ ਪੱਚੀ ਕਿੱਲੋ ਟਮਾਟਰ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਦਾ ਸੀਸੀਟੀਵੀ ਵਾਇਰਲ ਹੋ ਗਿਆ ਹੈ। ਦੁਕਾਨਦਾਰ ਕਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਥਾਣੇ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਪਰ ਪੁਲਿਸ ਨੇ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਹੈ।
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਚੋਰੀ ਦੀ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਬੋਲੈਰੋ ਕਾਰ ਵਿੱਚ ਆਏ ਚੋਰ ਕਰਿਆਨੇ ਦੀ ਦੁਕਾਨ ਚੋਂ ਪੰਜ ਬੋਰੀ (ਤਿੰਨ ਕੁਇੰਟਲ) ਆਲੂ ਅਤੇ 25 ਕਿਲੋ ਟਮਾਟਰ ਚੋਰੀ ਕਰਕੇ ਫਰਾਰ ਹੋ ਗਏ। ਆਲੂ ਅਤੇ ਟਮਾਟਰ ਚੋਰੀ ਕਰਨ ਵਾਲਿਆਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ। ਚੋਰੀ ਦੀ ਇਹ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਪਠੇੜਾ ਕਲਾਂ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਸੁਗਾਪਖ ਖੁਰਦ ‘ਚ ਕਿਸ਼ਨ ਕੁਮਾਰ ਦੀ ਕਰਿਆਨੇ ਦੀ ਦੁਕਾਨ ਹੈ। ਉਸ ਦੀ ਦੁਕਾਨ ਦੇ ਬਾਹਰ ਬੋਰੀਆਂ ਵਿੱਚ ਆਲੂ ਅਤੇ ਟਮਾਟਰ ਰੱਖੇ ਹੋਏ ਸੀ। ਰਾਤ ਸਮੇਂ ਦੁਕਾਨ ਬੰਦ ਕਰਕੇ ਸਾਰੇ ਆਪੋ-ਆਪਣੇ ਘਰਾਂ ਵਿੱਚ ਚਲੇ ਗਏ ਸੀ। ਰਾਤ ਕਰੀਬ 12 ਵਜੇ ਬਲੈਰੋ ਸਵਾਰ ਚੋਰ ਦੁਕਾਨ ‘ਤੇ ਪਹੁੰਚ ਗਏ। ਫਿਰ ਇਨ੍ਹਾਂ ਅਣਪਛਾਤੇ ਚੋਰਾਂ ਨੇ ਦੁਕਾਨ ਦੇ ਬਾਹਰ ਖੜੀ ਬਲੈਰੋ ‘ਚ ਪੰਜ ਬੋਰੀ ਆਲੂ ਤੇ 25 ਕਿਲੋ ਟਮਾਟਰ ਭਰ ਕੇ ਫ਼ਰਾਰ ਹੋ ਗਏ। ਇਹ ਵਾਇਰਲ ਵੀਡੀਓ 2 ਨਵੰਬਰ ਦਾ ਦੱਸਿਆ ਜਾ ਰਿਹਾ ਹੈ।
ਦੁਕਾਨਦਾਰ ਕਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਥਾਣੇ ਵਿੱਚ ਇਸ ਦੀ ਸ਼ਿਕਾਇਤ ਦਿੱਤੀ। ਪਰ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ। ਬੋਲੈਰੋ ‘ਚ ਸਵਾਰ ਚੋਰ ਕੌਣ ਸੀ, ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਦੇ ਨਾਲ ਹੀ ਪਥਰਾਲਾ ਕਲਾ ਚੌਂਕੀ ਦੇ ਇੰਚਾਰਜ ਭਰਤ ਸੁਮਨ ਦਾ ਕਹਿਣਾ ਹੈ ਕਿ ਦੁਕਾਨਦਾਰ ਵੱਲੋਂ ਸ਼ਿਕਾਇਤ ਮਿਲੀ ਸੀ। ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ।