ਗੁਰਦਾਸਪੁਰ ਵਿੱਚ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹਨ। ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਚੋਰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਕਲਾਨੌਰ ਰੋਡ ਤੇ ਸਥਿਤ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਸ਼ੇਖੂਪੁਰ ਵਿਖੇ ਵਾਪਰੀ ਹੈ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਇਥੇ ਸਥਿਤ ਇੱਕ ਡੇਰੀ ਦੀ ਦੁਕਾਨ ਵਿਚ ਵੜ ਗਿਆ ਅਤੇ ਮਿੰਟਾਂ ਸਕਿੰਟਾਂ ਵਿੱਚ ਗੱਲੇ ਵਿੱਚੋਂ 15 ਹਜ਼ਾਰ ਰੁਪਏ ਕੱਢ ਕੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਫ਼ਰਾਰ ਹੋ ਗਿਆ।
ਇਹ ਪੂਰੀ ਘਟਨਾ ਦੁਕਾਨ ਦੇ ਬਾਹਰ ਅਤੇ ਅੰਦਰ ਲਗੇ ਸੀਸੀਟੀਵੀ ਕੈਮਰਾ ਚ ਹੋਈ ਕੈਦ ਦੁਕਾਨ ਮਲਿਕ ਕੇਵਲ ਸਿੰਘ ਨੇ ਦੱਸਿਆ ਕਿ ਉਹ ਗੁਰਦਾਸਪੁਰ ਗਿਆ ਹੋਇਆ ਸੀ ਜਦ ਕਿ ਉਸ ਦਾ ਭਰਾ ਦੁਕਾਨ ਤੇ ਸੀ। ਜਦੋ ਕੁਝ ਕਮ ਲਈ ਉਹ ਦੁਕਾਨਾਂ ਤੋਂ ਬਾਹਰ ਨਿਕਲਿਆ ਤਾਂ ਪਿੱਛੋ ਦੁਪਹਿਰ ਸਵਾ ਤਿੰਨ ਵਜੇ ਮੋਟਰ ਸਾਈਕਲ ਤੇ ਦੋ ਨੌਜਵਾਨਾ ਆਏ।
ਪਿੱਛੇ ਬੈਠਾ ਨੌਜਵਾਨ ਤੇਜੀ ਨਾਲ ਮੋਟਰ ਸਾਈਕਲ ਤੋਂ ਉਤਰਿਆ ਅਤੇ ਦੁਕਾਨ ਦੇ ਅੰਦਰ ਵੜ ਗਿਆ। 10 ਸੈਕਿੰਡ ਦੇ ਵਿਚ-ਵਿਚ ਉਹ ਦੁਕਾਨ ਦਾ ਗੱਲਾ ਖੋਲ੍ਹ ਕੇ ਉਸ ਵਿਚੋਂ ਸਾਰਾ ਕੈਸ਼ ਲੈ ਕੇ ਵਾਪਿਸ ਮੋਟਰਸਾਈਕਲ ਦੇ ਪਿੱਛੇ ਜਾ ਬੈਠਾ ਤੇ ਦੋਵੇਂ ਨੌਜਵਾਨ ਤੁਰੰਤ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਦਾ ਕਰੀਬ 15 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ।
ਸਾਰੀ ਘਟਨਾ ਦੁਕਾਨ ਦੇ ਬਾਹਰ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ। ਉਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਅਤੇ ਸੀਸੀਟੀਵੀ ਫੁਟੇਜ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ ਹੈ ਪਰ ਫ਼ਿਲਹਾਲ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ ਕਰਨ ਦੀ ਬਜਾਏ ਲੁੱਟਾਂ-ਖੋਹਾਂ ਵਿੱਚ ਗਰਕ ਹੋ ਕੇ ਆਪਣੇ ਸ਼ੌਕ ਪੂਰੇ ਕਰ ਰਹੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਜਿੱਥੇ ਦਿਨੋ-ਦਿਨ ਨਸ਼ਿਆਂ ਵਿੱਚ ਲਿਪਤ ਹੁੰਦੀ ਜਾ ਰਹੀ ਹੈ। ਉੱਥੇ ਹੀ ਲੁੱਟਾ ਖੋਹਾ ਵਿੱਚ ਵੀ ਮੋਹਰੀ ਵਿਖਾਈ ਦੇ ਰਹੀ ਹੈ। ਜਿਸ ਉਮਰ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੇ ਪੈਰਾਂ ਉੱਤੇ ਖੜ੍ਹਨ ਦਾ ਮੁਕਾਮ ਹਾਸਲ ਕਰਨ ਲਈ ਹੱਡ-ਤੋੜ ਮਿਹਨਤ ਕਰਨੀ ਚਾਹੀਦੀ ਹੈ ਪਰ ਹੁਣ ਨੌਜਵਾਨ ਪੀੜ੍ਹੀ ਲੁਟਾ ਖੋਹਾ ਕਰਨ ਵਿੱਚ ਦਿਨੋ-ਦਿਨ ਗਰਕ ਹੁੰਦੀ ਜਾ ਰਹੀ ਹੈ। ਨਾਭਾ ਵਿਖੇ ਲੜਕੀ ਤੋ ਮੋਟਰਸਾਈਕਲ ਸਵਾਰ ਦੋ ਚੋਰਾਂ ਵੱਲੋਂ ਮੋਬਾਇਲ ਖੋਹ ਕੇ ਭੱਜ ਲੱਗੇ ਤਾਂ ਮੌਕੇ ਤੇ ਲੋਕਾਂ ਨੂੰ ਉਨ੍ਹਾਂ ਨੂੰ ਧਰ ਦਬੋਚਿਆ ਅਤੇ ਖੂਬ ਛਿੱਤਰ ਪਰੇਡ ਕੀਤੀ ਉਸ ਤੋਂ ਬਾਅਦ ਲੋਕਾਂ ਵੱਲੋਂ ਇਨ੍ਹਾਂ ਦੋਵੇਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਇਸ ਮੌਕੇ ਦੇ ਚਸ਼ਮਦੀਦ ਔਰਤ ਨੇ ਦੱਸਿਆ ਕਿ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਵੇਂ ਨੌਜਵਾਨ ਲੜਕੀ ਦਾ ਮੋਬਾਇਲ ਖੋਹ ਕੇ ਭੱਜ ਰਹੇ ਸੀ ਅਤੇ ਲੋਕਾਂ ਨੇ ਇਹਨਾਂ ਨੂੰ ਮੌਕੇ ਤੇ ਫੜ ਲਿਆ ਅਤੇ ਖੂਬ ਛਿੱਤਰ ਪਰੇਡ ਕੀਤੀ। ਔਰਤ ਨੇ ਦੱਸਿਆ ਕਿ ਜੇਕਰ ਇਸ ਤਰਾਂ ਇਹ ਔਰਤਾਂ ਦੇ ਨਾਲ ਲੁਟਾ ਖੋਹਾ ਹੋਣ ਲੱਗਿਆ ਤਾਂ ਔਰਤਾਂ ਘਰੋਂ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਜਾਂਦਾ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਚੋਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h